ਜਲੰਧਰ ਵਿਚ ਕੋਰੋਨਾ ਪਾਜ਼ੇਟਿਵ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ
Published : Apr 17, 2020, 11:22 pm IST
Updated : Apr 17, 2020, 11:22 pm IST
SHARE ARTICLE
CORONA
CORONA

ਜਲੰਧਰ ਵਿਚ ਕੋਰੋਨਾ ਪਾਜ਼ੇਟਿਵ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ

ਜਲੰਧਰ, 17 ਅਪ੍ਰੈਲ  (ਲਖਵਿੰਦਰ ਸਿੰਘ ਲੱਕੀ  /ਵਰਿੰਦਰ ਸ਼ਰਮਾ):  ਜਲੰਧਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿੱਥੇ ਕਲ ਜਲੰਧਰ ਵਿਚ ਕੋਰੋਨਾ ਦੇ 6 ਨਵੇਂ ਕੇਸ ਸਾਹਮਣੇ ਆਏ ਸੀ, ਉੱਥੇ ਅੱਜ ਸ਼ੁਕਰਵਾਰ ਨੂੰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਦੇਰ ਸ਼ਾਮ ਤਕ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ।  ਇਹ ਸਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ। ਮਰੀਜ਼ਾਂ ਦੇ ਲਿੰਕ ਵਿਚ ਸਨ। ਉਨ੍ਹਾਂ ਦਾ ਇਕ ਸਾਲ ਦਾ ਬੱਚਾ ਵੀ ਹੈ, ਜੋ ਜਸਬੀਰ ਸਿੰਘ ਦਾ ਭਤੀਜਾ ਹੈ, ਜੋ ਰਾਜਾ ਗਾਰਡਨ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।CORONACORONA

 ਜਸਬੀਰ ਸਿੰਘ ਇਕ ਪੰਜਾਬੀ ਅਖ਼ਬਾਰ ਵਿਚ ਸਬ-ਐਡੀਟਰ ਹਨ। ਇਸ ਤੋਂ ਇਲਾਵਾ ਕੁੱਝ ਬਸਤੀ ਦਾਨਿਸ਼ਮੰਦਾ ਦੇ ਜੀਤ ਲਾਲ ਅਤੇ ਕੁੱਝ ਪੁਰਾਣੀ ਸਬਜ਼ੀ ਮੰਡੀ ਦੇ ਸੰਪਰਕ ਵਿਚ ਹਨ। ਦੋ ਬਸਤੀ  ਦਾਨਿਸ਼ਮੰਦਾ  ਅਤੇ ਇਕ ਮੁਹੱਲਾ ਨੀਲਾ ਮਹਿਲ ਦੇ ਹਨ।  ਜੀਤ ਲਾਲ, ਜੋ ਬਸਤੀ ਦਾਨਿਸ਼ਮੰਦਾ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਦੀਆਂ ਦੋ ਅੱਠ ਸਾਲਾਂ ਦੀਆਂ ਪੋਤੀਆਂ ਹਨ ਜਦੋਂਕਿ ਇਕ ਨੀਲਾ ਮਹਿਲ ਦਾ ਹੈ। ਇਹ ਆਦਮੀ ਕਾਂਗਰਸ ਦੇ ਨੇਤਾ ਦੀਪਕ ਸ਼ਰਮਾ ਨਾਲ ਸਬੰਧਾਂ ਵਿਚ ਸੀ।  ਇਨ੍ਹਾਂ ਸੱਤ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ। ਜਲੰਧਰ ਵਿਚ ਲਗਾਤਾਰ ਕਰੋਨਾ ਦੇ ਮਰੀਜ਼ਾਂ ਦੀਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕਲ ਵੀ ਜਲੰਧਰ ਵਿਚ 6 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸੀ। ਉਕਤ ਬਾਰੇ ਜਦ ਜਲੰਧਰ ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਲਵਿਦਾ Surjit Patar ਸਾਬ੍ਹ... ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪੰਜਾਬ ਹਮੇਸ਼ਾ ਯਾਦ ਰੱਖੇਗਾ

12 May 2024 2:05 PM

ਕੰਧ 'ਤੇ ਲਿਖਿਆ ਜਾ ਚੁੱਕਾ ਹੈ ਮੋਦੀ ਤੀਜੀ ਵਾਰ PM ਬਣ ਰਹੇ ਨੇ, ਅਸੀਂ 400 ਪਾਰ ਜਾਵਾਂਗੇ : ਵਿਜੇ ਰੁਪਾਣੀ

12 May 2024 10:50 AM

ਚਿੱਟੇ ਨੂੰ ਲੈ ਕੇ Akali ਅਤੇ Congress ਨੇ ਪਾ ਦਿੱਤਾ ਖਲਾਰਾ, AAP ਤੇ ਭਾਜਪਾ ਕੱਢੀਆਂ ਰੜਕਾਂ, 22 ਲੱਖ ਰੁਪਏ ਦੇ.....

12 May 2024 10:06 AM

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM
Advertisement