
ਸੁਖਬੀਰ ਨੇ ਈ-ਟੋਕਨ ਸਿਸਟਮ ਫੇਲ ਹੋਣ ਪਿੱਛੋਂ ਮੁੱਖ ਮੰਤਰੀ ਨੂੰ ਢੁਕਵਾਂ ਪ੍ਰਬੰਧ ਕਰਨ ਲਈ ਕਿਹਾ
ਚੰਡੀਗੜ੍ਹ, 17 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਈ-ਟੋਕਨ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ। ਉੁਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਚੱਲ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਹੋਣ ਤੋਂ ਰੋਕਣ ਲਈ ਉਹ ਤੁਰੰਤ ਢੁੱਕਵੇਂ ਕਦਮ ਚੁੱਕਣ।SUKHBIR BADAL
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਰਫ ਈ-ਟੋਕਨ ਸਿਸਟਮ ਹੀ ਫੇਲ ਨਹੀਂ ਹੋਇਆ ਹੈ ਸਗੋਂ ਮੰਡੀਆਂ ਵਿਚ ਲੋੜੀਂਦੇ ਬਾਰਦਾਨੇ ਦੀ ਕਮੀ, ਸਫਾਈ ਅਤੇ ਮੁੱਢਲੀਆਂ ਸਹੂਲਤਾਂ ਦੀ ਕਮੀ ਅਤੇ ਖਰੀਦ ਦੀ ਥਪ੍ਰਕਿਰਿਆ ਵਿਚ ਆੜ੍ਹਤੀਆਂ ਦਾ ਸਹਿਯੋਗ ਨਾ ਦੇਣਾ ਆਦਿ ਪ੍ਰਸਾਸ਼ਨ ਦੀਆਂ ਕਣਕ ਦੀ ਖਰੀਦ ਸੰਬੰਧੀ ਅਧੂਰੀਆਂ ਤਿਆਰੀਆਂ ਦੀ ਪੋਲ੍ਹ ਖੋਲ੍ਹਦਾ ਹੈ।