ਤਕਨੀਕੀ ਸਿਖਿਆ ਵਿਭਾਗ ਵਲੋਂ ਸੂਬੇ 'ਚ ਆਈ.ਟੀ.ਆਈ. ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸ਼ੁਰੂਆਤ
Published : Apr 17, 2020, 11:40 am IST
Updated : Apr 17, 2020, 11:40 am IST
SHARE ARTICLE
File photo
File photo

ਵਿਦਿਆਰਥੀਆਂ ਦੇ ਵਿਦਿਅਕ ਹਿਤਾਂ ਦੀ ਰਾਖੀ ਲਈ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ

ਚੰਡੀਗੜ੍ਹ, 16 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਸੂਬੇ ਦੀਆਂ ਆਈ.ਟੀ.ਆਈਜ਼. ਦੇ ਵਿਦਿਆਰਥੀਆਂ ਨੂੰ ਆਨਲਾਈਨ ਟ੍ਰੇਨਿੰਗ ਦੇਣ ਦਾ ਕੰਮ ਆਰੰਭਿਆ ਗਿਆ ਹੈ। ਪ੍ਰਿੰਸੀਪਲਾਂ ਅਤੇ ਇੰਸਟਰਕਟਰਾਂ ਦੀਆਂ ਕਮੇਟੀਆਂ ਬਣਾ ਕੇ 34 ਟਰੇਡਾਂ ਦੇ ਸਾਰੇ ਥਿਊਰੈਟੀਕਲ ਵਿਸ਼ਿਆਂ ਵਾਸਤੇ ਈ-ਲਰਨਿੰਗ ਸਮੱਗਰੀ ਦੀ ਭਾਲ ਕਰ ਲਈ ਗਈ ਹੈ।

ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਨੇ ਦਸਿਆ ਕਿ ਵਿਭਾਗ ਨੇ ਇਹ ਪਹਿਲਕਦਮੀ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਕੋਈ ਅਸਰ ਨਾ ਪਵੇ ਅਤੇ ਉਹਨਾਂ ਦੇ ਅਕਾਦਮਿਕ ਹਿੱਤਾਂ ਦਾ ਧਿਆਨ ਰਖਿਆ ਜਾਵੇ। ਵਰਮਾ ਨੇ ਕਿਹਾ ਕਿ ਈ-ਲਰਨਿੰਗ ਸਮੱਗਰੀ ਦੀ ਭਾਲ ਵੱਖ-ਵੱਖ ਵੈਬ ਸਾਈਟਾਂ ਜਿਵੇਂ ਕਿ ਭਾਰਤ ਸਕਿੱਲਜ, ਨੈਸ਼ਨਲ ਇੰਟਰੱਕਸ਼ਨਲ ਮੀਡੀਆ ਇੰਸੀਚਿਊਟ (ਐਨ.ਆਈ. ਐਮ.ਆਈ.), ਯੂਟੀਊਬ ਆਦਿ ਤੋਂ ਕੀਤੀ ਗਈ ਹੈ।

File photoFile photo

ਈ-ਲਰਨਿੰਗ ਸਮੱਗਰੀ ਨੂੰ ਐਨ.ਸੀ.ਵੀ.ਟੀ., ਡਾਇਰੈਕਟਰ ਜਨਰਲ ਆਫ ਟਰੇਨਿੰਗ, ਹੁਨਰ ਵਿਕਾਸ ਅਤੇ ਉਦਮ ਮੰਤਰਾਲਾ, ਭਾਰਤ ਸਰਕਾਰ ਵਲੋਂ ਨਿਰਧਾਰਤ ਸਿਲੇਬਸ ਅਨੁਸਾਰ ਪੜ੍ਹਾਉਣ ਲਈ ਹਫ਼ਤਿਆਂ ਵਿਚ ਵੰਡ ਦਿਤਾ ਗਿਆ ਹੈ। ਵਰਮਾ ਨੇ ਦਸਿਆ ਕਿ ਅਗਲੇ ਦਿਨ ਪੜ੍ਹਾਇਆ ਜਾਣ ਵਾਲੀ ਈ-ਲਰਨਿੰਗ ਸਮੱਗਰੀ ਇਕ ਦਿਨ ਪਹਿਲਾਂ ਸ਼ਾਮ 4.00 ਵਜੇ ਤਕ ਵੱਟਸਅਪ ਰਾਹੀਂ ਇੰਸਟਰਕਟਰਾਂ ਵਲੋਂ ਆਪਣੀ-ਆਪਣੀ ਕਲਾਸ ਦੇ ਸਿਖਿਆਰਥੀਆਂ ਨੂੰ ਭੇਜੀ ਜਾਵੇਗੀ।

ਅਗਲੇ ਦਿਨ ਸਵੇਰੇ 10.30 ਵਜੇ ਤੋਂ 4 ਵਜੇ ਤਕ 40-60 ਮਿੰਟ ਦੀ ਆਨ ਲਾਈਨ ਥਿਊਰੀ ਕਲਾਸ 'ਚ ਇਸ ਕੰਨਟੈਂਟ ਨੂੰ ਇੰਸਟਰਕਟਰਾਂ ਵਲੋ ਪੜ੍ਹਾਇਆ ਜਾਵੇਗਾ ਅਤੇ ਸਿਖਿਆਰਥੀਆਂ ਨੂੰ ਅਸਾਈਨਮੈਂਟਸ ਵੀ ਦਿਤੀ ਜਾਵੇਗੀ ਜੋ ਕਿ ਸਿਖਿਆਰਥੀਆਂ ਵਲੋਂ ਉਸੇ ਦਿਨ ਸ਼ਾਮ ਨੂੰ 6 ਵਜੇ ਤਕ ਵੱਟਸਅਪ ਰਾਹੀਂ ਜਮ੍ਹਾ ਕੀਤੀ ਜਾਵੇਗੀ। ਹਫ਼ਤੇ ਦੇ ਆਖਰੀ ਵਿਚ ਆਨ ਲਾਈਨ ਟੈਸਟ ਵੀ ਲਿਆ ਜਾਵੇਗਾ। ਹਰ ਰੋਜ਼ ਦੁਪਹਿਰ 3 ਵਜੇ ਇੰਜੀਨਰਿੰਗ ਟਰੇਡ ਵਾਲੇ ਵਿਦਿਆਰਥੀਆਂ ਲਈ ਇੰਜੀਨਰਿੰਗ ਡਰਾਇੰਗ ਅਤ ਵਰਕਸ਼ਾਪ ਕੈਲਕੂਲੇਸ਼ਨ ਤੇ ਸਾਇੰਸ ਕਲਾਸ ਵੀ ਲਈ ਜਾਵੇਗੀ।

ਉਹਨ੍ਹਾਂ ਦਸਿਆ ਕਿ ਇਸ ਮੈਥਡੋਲੋਜੀ ਨੂੰ ਪਹਿਲਾਂ ਟਰਾਇਲ ਦੇ ਤੌਰ ਤੇ 5 ਆਈ.ਟੀ.ਆਈਜ ਦੇ ਵਿਚ ਕਲਾਸਾਂ ਲਗਾਉਣ ਤੋਂ ਬਾਅਦ ਅੰਤਿਮ ਰੂਪ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਰਾਜ ਦੇ ਸਾਰੇ ਜਿਲ੍ਹਿਆਂ ਲਈ ਇੱਕ ਨੋਡਲ ਅਫਸਰ ਅਤੇ ਇੱਕ ਮਾਰਟਰ ਟਰੇਨਰ ਨਿਯੁਕਤ ਕੀਤਾ ਗਿਆ ਸੀ। ਜਿਨ੍ਹਾਂ ਨੇ ਮਿਤੀ 10-4-2020 ਅਤੇ 11-4-2020 ਨੂੰ ਟਰੇਨਰਾਂ ਨੂੰ ਇੰਨਟਰਨੈਟ ਦੀ ਵਰਤੋਂ ਸਬੰਧੀ ਟਰੇਨਿੰਗ ਦਿਤੀ ਅਤੇ ਉਹਨਾਂ ਅੱਗੇ ਆਪਣੇ-ਆਪਣੇ ਜਿਲ੍ਹੇ ਦੇ ਸਾਰੇ ਟਰੇਨੀਜ ਨੂੰ ਟਰੇਨਿੰਗ ਦਿਤੀ।

ਨੋਡਲ ਅਫਸਰ ਅਤੇ ਇਕ ਮਾਰਟਰ ਟਰੇਨਰ ਨੇ ਵੀਡਿਓ ਕਾਨਫਰੰਸ/ਆਨ ਲਾਈਨ ਵਿਧੀ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਸੰਬਧੀ ਟਰੇਨੀਜ਼ ਨੂੰ ਟਰੇਨਿੰਗ ਦਿੱਤੀ। ਇਸ ਉਪਰੰਤ ਸਮੂਹ ਇੰਸਟਰਕਟਰਾਂ ਵੱਲੋ ਆਪਣੀ ਕਲਾਸਾ ਦੇ ਸਿਖਿਆਰਥੀਆਂ ਨੂੰ ਆਨ ਲਾਈਨ/ਵੀਡੀਉ ਕਾਨਫ਼ਰੰਸ ਰਾਹੀਂ ਪੜ੍ਹਨ ਸਬੰਧੀ ਵੀ ਟ੍ਰੇਨਿੰਗ ਦਿਤੀ।

ਵਰਮਾ ਨੇ ਦਸਿਆ ਕਿ ਉਨ੍ਹਾਂ ਨੇ ਅੱਜ 4 ਆਈ.ਟੀ.ਆਈਜ਼- ਬਠਿੰਡਾ, ਲੁਧਿਆਣਾ, ਫ਼ਤਿਹਗੜ੍ਹ ਚੂੜੀਆਂ ਅਤੇ ਪਟਿਆਲਾ ਵਿੱਖੇ ਚੱਲ ਰਹੀਆਂ ਆਨ ਲਾਈਨ ਕਲਾਸਾਂ ਵਿਚ ਖ਼ੁਦ ਸ਼ਾਮਲ ਹੋ ਕੇ ਵੇਖਿਆ। ਆਈ.ਟੀ.ਆਈ. ਲੁਧਿਆਣਾ ਦਾ ਇਕ ਸਿਖਿਆਰਥੀ ਗੁਰਬੀਰ ਸਿੰਘ, ਪ੍ਰੀਤ ਨਗਰ (ਦੁਗਰੀ) ਲੁਧਿਆਣਾ ਤਾਂ ਅਪਣੇ ਘਰ ਵਿਚ ਇੰਟਰਨੈੱਟ ਦਾ ਸਿਗਨਲ ਘੱਟ ਹੋਣ ਕਾਰਣ ਛੱਤ 'ਤੇ ਬੈਠ ਕੇ ਕਲਾਸ ਲਗਾ ਰਿਹਾ ਸੀ। ਉਨ੍ਹਾਂ ਦਸਿਆ ਕਿ ਸਾਰੇ ਭਾਈਵਾਲਾਂ ਤੋਂ ਨਿਰੰਤਰ ਫ਼ੀਡ ਬੈਕ ਲੈ ਕੇ ਇਸ ਨੂੰ ਹੋਰ ਵਧੀਆ ਬਣਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾਣਗੇ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement