
ਪਿੰਡ ਵਿਚ ਸਹਿਮ ਦਾ ਮਾਹੌਲ
ਫਰੀਦਕੋਟ ( ਸੁਖਜਿੰਦਰ ਸਹੋਤਾ) ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ, ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
Murder
ਅਜਿਹਾ ਹੀ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਸਾਹਮਣੇ ਆਇਆ। ਜਿਥੇ ਇਕ 60 ਸਾਲ ਦੇ ਵਿਅਕਤੀ ਦਾ ਸਿਰ ਵੱਢ ਕੇ ਕਾਤਲ ਆਪਣੇ ਨਾਲ ਲੈ ਗਏ। ਘਟਨਾ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪੁਹੰਚ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ।
DSP Satwinder Singh
ਦੱਸਿਆ ਜਾ ਰਿਹਾ ਹੈ ਕੇ ਘਟਨਾ ਸਵੇਰੇ ਕਰੀਬ ਪੰਜ ਵਜੇ ਦੀ ਹੈ ਜਦੋਂ ਹਰਪਾਲ ਸਿੰਘ ਨਾਮ ਦਾ ਇਕ ਕਿਸਾਨ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਤਾਂ ਕਿਸੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਉਸ ਦਾ ਗੱਲ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਕਾਤਲ ਜਾਂਦੇ ਹੋਏ ਮ੍ਰਿਤਕ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ। ਫਿਲਹਾਲ ਮਾਮਲਾ ਨਿੱਜੀ ਰੰਜਿਸ਼ ਦਾ ਸਮਝਿਆ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ।
Sham lal
ਇਸ ਮੌਕੇ ਪਿੰਡ ਦੇ ਸਰਪੰਚ ਸ਼ਾਮ ਲਾਲ ਨੇ ਦੱਸਿਆ ਕਿ ਸਵੇਰੇ ਜਦ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਤੇ ਦੇਖਿਆ ਕਿ ਹਰਪਾਲ ਸਿੰਘ ਦਾ ਗਲਾ ਵੱਢ ਕੇ ਹੱਤਿਆ ਕੀਤੀ ਗਈ ਤੇ ਕਾਤਲ ਉਸਦੀ ਧੋਣ ਵੱਢ ਕੇ ਨਾਲ ਲੈ ਗਏ। ਉਹਨਾਂ ਦੱਸਿਆ ਕਿ ਹਰਪਾਲ ਸਿੰਘ ਆਪਣੀ ਵਧੀਆ ਕਿਸਾਨੀ ਕਰਕੇ ਖੁਸ਼ ਸੀ। ਉਸਦਾ ਇਕ ਬੇਟਾ ਹੈ ਅਤੇ ਪਰਿਵਾਰਕ ਤੌਰ ਤੇ ਵੀ ਕੋਈ ਮੁਸ਼ਕਿਲ ਨਹੀ ਸੀ।
Sham lal
ਇਸ ਮਾਮਲੇ 'ਚ ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਤ ਗਈ। ਪੁਲਿਸ ਹਰ ਏਂਗਲ ਤੋਂ ਜਾਂਚ ਕਰ ਰਹੀ ਹੈ ਅਤੇ ਕੁਝ ਕਲੂ ਵੀ ਮਿਲੇ ਹਨ ਜਿਸ ਦਾ ਖੁਲਾਸਾ ਹਲੇ ਨਹੀਂ ਕਰ ਸਕਦੇ। ਉਮੀਦ ਹੈ ਕੇ ਜਲਦ ਹੀ ਇਸ ਰਹੱਸ ਤੋਂ ਪਰਦਾ ਚੁੱਕਿਆ ਜਵੇਗਾ।
DSP Satwinder Singh