
ਉਹ ਜਿਸ ਕੰਪਨੀ ਤੋਂ ਸਲੰਡਰ ਖਰੀਦਦੇ ਹਨ ਉਹ ਵੀ ਭਾਅ ਵਧਾ ਰਹੇ ਹਨ।
ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਦੇ ਕਈ ਸੂਬਿਆਂ 'ਚ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ 'ਚ ਇਸ ਦਾ ਖਾਸ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਮਰੀਜ਼ਾਂ ਲਈ ਆਕਸੀਜਨ ਸਲੰਡਰ ਦੀ ਡਿਮਾਂਡ ਹੋਰ ਵਧ ਗਈ ਹੈ। ਲੋਕ ਆਕਸੀਜਨ ਸਲੰਡਰ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਪਣਿਆਂ ਦੀ ਜਾਨ ਬਚਾਈ ਜਾ ਸਕੇ।
tweet
ਇਸ ਵਿਚਾਲੇ ਆਕਸੀਜਨ ਸਲੰਡਰ ਵੇਚਣ ਵਾਲੇ ਅੰਮ੍ਰਿਤਸਰ ਦੇ ਇਕ ਵੈਂਡਰ ਨੇ ਦੱਸਿਆ, 'ਇਸ ਸਮੇਂ ਸਥਿਤੀ ਪਹਿਲਾਂ ਤੋਂ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਪਹਿਲਾਂ 20 ਹਜ਼ਾਰ ਸਲੰਡਰ ਦੀ ਮੰਗ ਸੀ ਪਰ ਹੁਣ ਇਹ ਵਧ ਕੇ 50 ਹਜ਼ਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਜਿਸ ਕੰਪਨੀ ਤੋਂ ਸਲੰਡਰ ਖਰੀਦਦੇ ਹਨ ਉਹ ਵੀ ਭਾਅ ਵਧਾ ਰਹੇ ਹਨ।
Oxygen Cylinders
ਦੂਜੇ ਪਾਸੇ ਦੱਸ ਦੇਈਏ ਕਿ ਭਾਰਤ 'ਚ ਹਾਲ ਹੀ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਰੈਮਡੈਸੇਵੀਅਰ ਅਤੇ ਟੋਸੀਲਿਜ਼ੁਮੈਬ ਦਵਾਈਆਂ ਦੀ ਭਾਲ 'ਚ ਮਦਦ ਲਈ ਬਹੁਤ ਸਾਰੇ ਬੇਨਤੀ ਮੈਸੇਜ ਪੋਸਟ ਕੀਤੇ ਗਏ ਹਨ। ਇਨ੍ਹਾਂ ਦੋਵਾਂ ਹੀ ਦਵਾਈਆਂ ਦੀ ਪ੍ਰਭਾਵਸ਼ੀਲਤਾ ਬਾਰੇ ਦੁਨੀਆਂ ਭਰ 'ਚ ਬਹਿਸ ਹੋ ਰਹੀ ਹੈ ਪਰ ਭਾਰਤ ਸਮੇਤ ਕੁਝ ਦੇਸ਼ਾਂ ਨੇ ਇਨ੍ਹਾਂ ਦੋਵਾਂ ਦਵਾਈਆਂ ਦੀ ਐਮਰਜੈਂਸੀ 'ਚ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ।
corona
ਦੇਸ਼ ਭਰ 'ਚ ਡਾਕਟਰਾਂ ਵੱਲੋਂ ਐਂਟੀਵਾਇਰਲ ਡਰੱਗ ਰੈਮਡੈਸੇਵੀਅਰ ਦੀ ਤਜਵੀਜ਼ ਕੀਤੀ ਜਾ ਰਹੀ ਹੈ। ਜਿਸ ਕਰਕੇ ਇਸ ਦੀ ਮੰਗ 'ਚ ਖਾਸਾ ਵਾਧਾ ਹੋਇਆ ਹੈ। ਭਾਰਤ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਇੱਕ ਹੀ ਦਿਨ 'ਚ 150,000 ਤੋਂ ਵੀ ਵੱਧ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।