Mansa News: ਪੈਨਸ਼ਨ ਲਗਵਾਉਣ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ
Published : Apr 17, 2024, 8:40 am IST
Updated : Apr 17, 2024, 8:40 am IST
SHARE ARTICLE
The fake signature of Sidhu Moosewala's mother Mansa News
The fake signature of Sidhu Moosewala's mother Mansa News

Mansa News: ਪੁਲਿਸ ਨੇ 2 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

The fake signature of Sidhu Moosewala's mother Mansa News: ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾ ਕੇ ਨਾਮਾਲੂਮ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਤਾ ਚਰਨ ਕੌਰ ਪਿੰਡ ਮੂਸਾ ਦੇ ਸਰਪੰਚ ਹਨ। ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Household Things: ਸੌਣ ਵਾਲੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ

ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦ ਜਾਅਲੀ ਦਸਤਖਤਾਂ ਤੇ ਜਾਅਲੀ ਮੋਹਰ ਲਗਾਏ ਹੋਏ ਪੈਨਸ਼ਨ ਦੇ ਕਾਗਜ਼ਾਤ ਤਿਆਰ ਕੀਤੇ ਹੋਏ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ 'ਚ ਪੁੱਜੇ। ਇਨ੍ਹਾਂ ਕਾਗਜ਼ਾਤਾਂ 'ਚ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦਾ ਨਾਂਅ ਲਿਖ ਕੇ ਫਾਰਮ ਭਰੇ ਗਏ ਸਨ। ਇਨ੍ਹਾਂ 'ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾਈ ਗਈ ਸੀ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਅਪ੍ਰੈਲ 2024

ਦਫ਼ਤਰ ਦੇ ਲੰਬੇ ਅਧਿਕਾਰੀਆਂ ਨੇ ਜਦ ਰਿਕਾਰਡ ਦੇਖਿਆ ਤਾਂ ਡੀਸੀ ਸਹੀ ਰਿਕਾਰਡ ਨਾ ਮਿਲਣ 'ਤੇ ਉਹ ਪਿੰਡ ਮੂਸਾ ਪੁੱਜੇ, ਜਿੱਥੇ ਸਰਪੰਚ ਚਰਨ ਕੌਰ ਤੋਂ ਪਤਾ ਲੱਗਿਆ ਕਿ ਸਰਪੰਚ ਦੀ ਮੋਹਰ ਅਤੇ ਦਸਤਖਤ ਜਾਅਲੀ ਹਨ। ਇਸ ਦੇ ਬਾਅਦ ਲੰਬੇ ਜਾਂਚ 'ਚ ਪਤਾ ਲੱਗਾ ਕਿ ਕਿਸੇ ਨਾਮਾਲੂਮ ਔਰਤ ਨੇ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ, ਫੋਟੋ ਤਬਦੀਲ ਕਰ ਕੇ, ਉਸ ਦੇ ਬੈਂਕ ਖਾਤੇ ਦੇ ਨੰਬਰ ਨਾਲ ਛੇੜਛਾੜ ਕਰਨ ਤੋਂ ਇਲਾਵਾ ਜਾਅਲੀ ਸ਼ਨਾਖਤੀ ਕਾਰਡ ਅਤੇ ਚੀਫ ਮੈਡੀਕਲ ਅਫਸਰ ਕੋਲੋਂ ਜਾਅਲੀ ਅੰਗਹੀਣ ਆਈਡੀ ਬਣਵਾ ਕੇ ਪੈਨਸ਼ਨ ਲਈ ਫਾਰਮ ਭਰੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਪਿੰਡ ਮੂਸਾ ਨਾਲ ਸਬੰਧਿਤ ਨਹੀਂ ਪਾਈ ਗਈ। ਇਨ੍ਹਾਂ ਜਾਅਲੀ ਦਸਤਖਤਾਂ ਅਤੇ ਜਾਅਲੀ ਮੋਹਰ ਦੀ ਵਰਤੋਂ ਕਰਨ ਬਾਰੇ ਸਰਪੰਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਨੇ ਥਾਣਾ ਸਿਟੀ-2 ਪੁਲਿਸ ਕੋਲ ਸ਼ਿਕਾਇਤ ਕੀਤੀ ਪੁਲਿਸ ਨੇ ਇਸ ਮਾਮਲੇ 'ਚ ਬਲਕੌਰ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਜੂਨੀਅਰ ਸਹਾਇਕ ਦਫ਼ਤਰ ਸਿਵਲ ਸਰਜਨ ਮਾਨਸਾ, ਗੁਰਜਿੰਦਰ ਕੌਰ ਕਲਰਕ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਾਨਸਾ ਅਤੇ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਪਿੰਡ ਲਾਧੂਕਾ ਦੇ ਬਿਆਨ ਦਰਜ ਕਰਨ ਮਗਰੋਂ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

(For more Punjabi news apart from The fake signature of Sidhu Moosewala's mother Mansa News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement