Household Things: ਸੌਣ ਵਾਲੇ ਕਮਰੇ ਵਿਚ ਧਿਆਨ ਰੱਖਣਯੋਗ ਗੱਲਾਂ

By : GAGANDEEP

Published : Apr 17, 2024, 6:29 am IST
Updated : Apr 17, 2024, 7:21 am IST
SHARE ARTICLE
Things to keep in mind in the bedroom Household Things News in punjabi
Things to keep in mind in the bedroom Household Things News in punjabi

Household Things: ਪੂਰਾ ਬੈੱਡਰੂਮ ਫ਼ਰਨੀਚਰ ਨਾਲ ਨਾ ਭਰੋ। ਬੈੱਡਰੂਮ ਥੋੜ੍ਹਾ ਖੁੱਲ੍ਹਾ ਰਹੇ ਤਾਂ ਚੰਗਾ ਰਹੇਗਾ।

Things to keep in mind in the bedroom Household Things News in punjabi : ਬੈੱਡਰੂਮ ਘਰ ਦੀ ਅਜਿਹੀ ਥਾਂ ਹੈ ਜਿਥੇ ਮਾਤਰਾ ਦੀ ਬਜਾਏ ਮਿਆਰ ਵੇਖਣਾ ਚਾਹੀਦਾ ਹੈ।  ਤੁਸੀ ਦੋ ਤਰੀਕਿਆਂ ਨਾਲ ਅਪਣਾ ਬੈੱਡਰੂਮ ਸਜਾ ਸਕਦੇ ਹੋ। ਸੱਭ ਤੋਂ ਪਹਿਲਾਂ, ਅਪਣੇ ਸਵਾਦ ਅਤੇ ਮੌਜੂਦਾ ਰਿਵਾਜ ਅਨੁਸਾਰ ਬਾਜ਼ਾਰ ਤੋਂ ਵਸਤਾਂ ਖ਼ਰੀਦ ਕੇ। ਦੂਜਾ ਇੰਟੀਰੀਅਰ ਡਿਜ਼ਾਈਨਰ ਨੂੰ ਸੱਦ ਕੇ ਵੀ ਅਪਣਾ ਘਰ ਡਿਜ਼ਾਈਨ ਕਰਵਾ ਸਕਦੇ ਹੋ।

ਫ਼ਰਨੀਚਰ : ਫ਼ਰਨੀਚਰ ਘਰ ਦਾ ਸੱਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਕਮਰੇ ਦੇ ਆਕਾਰ, ਰੰਗਾਂ ਅਤੇ ਸਮੱਗਰੀ ਦੇ ਆਕਾਰ ਦੇ ਆਧਾਰ ’ਤੇ ਰਖਿਆ ਫ਼ਰਨੀਚਰ ਤੁਹਾਡੇ ਘਰ ਨੂੰ ਇਕ-ਦੂਜੇ ਲਈ ਊਰਜਾਵਾਨ ਬਣਾ ਦੇਂਦਾ ਹੈ। ਅੱਜਕਲ ਹਲਕੇ ਅਤੇ ਸਰਲ ਫ਼ਰਨੀਚਰ ਦਾ ਰਿਵਾਜ ਹੈ। ਪੂਰਾ ਬੈੱਡਰੂਮ ਫ਼ਰਨੀਚਰ ਨਾਲ ਨਾ ਭਰੋ। ਬੈੱਡਰੂਮ ਥੋੜ੍ਹਾ ਖੁੱਲ੍ਹਾ ਰਹੇ ਤਾਂ ਚੰਗਾ ਰਹੇਗਾ।

ਇਹ ਵੀ ਪੜ੍ਹੋ:  Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਅਪ੍ਰੈਲ 2024)  

ਜੇਕਰ ਹੋ ਸਕੇ ਤਾਂ ਬੈੱਡ ਨੂੰ ਕੰਧ ਦੇ ਵਿਚਕਾਰ ਰਖਿਆ ਜਾਵੇ। ਇਸ ਨਾਲ ਕਮਰਾ ਸੰਤੁਲਿਤ ਲੱਗੇਗਾ। ਪਰ ਜੇਕਰ ਕੋਈ ਦਰਵਾਜ਼ਾ ਜਾਂ ਖਿੜਕੀ ਬੈੱਡ ਨੂੰ ਵਿਚਕਾਰ ਕਰਨ ’ਚ ਰੇੜਕਾ ਪਾਉਂਦੇ ਹੋਣ ਤਾਂ ਬੈੱਡ ਨੂੰ ਅਜਿਹੀ ਥਾਂ ’ਤੇ ਰੱਖੋ ਜਿੱਥੇ ਇਹ ਕਿਸੇ ਵੀ ਅੜਿੱਕੇ ਤੋਂ ਮੁਕਤ ਹੋਵੇ। ਜੇਕਰ ਤੁਹਾਡੇ ਕੋਲ ਥਾਂ ਹੈ ਤਾਂ ਬੈੱਡ ਦੇ ਪਾਸਿਆਂ ’ਤੇ ਲੈਂਪ ਲਗਾ ਸਕਦੇ ਹੋ।

ਇਹ ਵੀ ਪੜ੍ਹੋ:  Farming News: ਕਣਕ ਦੀ ਪੱਕ ਚੁੱਕੀ ਫ਼ਸਲ ਨੂੰ ਅੱਗ ਲੱਗਣ ਤੋਂ ਬਚਾਉ

ਰੰਗ : ਜੇਕਰ ਬੈੱਡਰੂਮ ਛੋਟਾ ਹੋਵੇ ਤਾਂ ਹਲਕੇ ਰੰਗ ਇਸ ਦੇ ਵੱਡਾ ਹੋਣ ਦਾ ਭੁਲੇਖਾ ਦਿੰਦੇ ਹਨ। ਬਿਸਤਰ ਦੀਆਂ ਚਾਦਰਾਂ, ਸੋਫ਼ੇ ਦੇ ਕਵਰ, ਖਿੜਕੀਆਂ ਦੇ ਪਰਦੇ ਆਦਿ ’ਚ ਵੀ ਪਿਆਰ ਅਤੇ ਖ਼ੁਸ਼ੀ ਝਲਕਣੀ ਚਾਹੀਦੀ ਹੈ। ਚਾਦਰਾਂ, ਸੋਫ਼ੇ ਦੇ ਕਵਰ ਦਾ ਰੰਗ ਕੰਧਾਂ ਦੇ ਰੰਗ ਨਾਲ ਮਿਲਣਾ ਚਾਹੀਦਾ ਹੈ। ਬਿਸਤਰ ਦੀਆਂ ਚਾਦਰਾਂ ਦਾ ਰੰਗ ਪੀਲਾ, ਲਾਲ, ਨੀਲਾ ਆਦਿ ਹੋਣਾ ਚਾਹੀਦਾ ਹੈ। ਪਰਦੇ ਹਲਕੇ ਰੰਗ ਦੇ ਹੋ ਸਕਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਫ਼-ਸਫ਼ਾਈ: ਬੈੱਡਰੂਮ ’ਚ ਫ਼ਾਲਤੂ ਸਮਾਨ ਨਹੀਂ ਹੋਣਾ ਚਾਹੀਦਾ। ਕੰਧਾਂ ’ਤੇ ਕਿਤਾਬਾਂ ਅਤੇ ਲੈਂਪ ਆਦਿ ਲਈ ਸ਼ੈਲਫ਼ਾਂ ਬਣਾ ਕੇ ਵੀ ਥਾਂ ਬਚਾਈ ਜਾ ਸਕਦੀ ਹੈ।

(For more Punjabi news apart from Things to keep in mind in the bedroom Household Things News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement