
Jalandhar News : ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਨੇ 5 ਦਿਨਾਂ ਦਾ ਹਾਸਲ
Jalandhar News in Punjabi : ਪੰਜਾਬ ਵਿਚ ਜਲੰਧਰ ਪੁਲਿਸ ਨੇ 15-16 ਮਾਰਚ ਦੀ ਦਰਮਿਆਨੀ ਰਾਤ ਨੂੰ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਸੁੱਟਣ ਵਾਲੇ ਇਕ ਦੋਸ਼ੀ ਨੂੰ ਸਿਖਲਾਈ ਦੇਣ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤਾਇਨਾਤ ਇਕ ਫੌਜੀ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਿਪਾਹੀ ਸੁੱਖ ਚਰਨ ਸਿੰਘ ਵਜੋਂ ਹੋਈ ਹੈ।
ਮੁਲਜ਼ਮ ਸੁੱਖ ਚਰਨ ਉਰਫ਼ ਨਿੱਕਾ ਉਰਫ਼ ਦੀਪੂ ਉਰਫ਼ ਫ਼ੌਜੀ ਉਮਰ 30 ਸਾਲ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰਾਜੌਰੀ ਵਿੱਚ 163 ਇਨਫੈਂਟਰੀ ਬ੍ਰਿਗੇਡ ਵਿੱਚ ਤਾਇਨਾਤ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ, ''ਅਸੀਂ ਫੌਜ ਦੇ ਅਧਿਕਾਰੀਆਂ ਨੂੰ ਜਵਾਨ ਦੇ ਖਿਲਾਫ ਸਬੂਤਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਸਾਨੂੰ ਉਸ ਦੀ ਹਿਰਾਸਤ 'ਚ ਲੈ ਲਿਆ ਹੈ। ਉਸ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਮੁਤਾਬਕ ਜਵਾਨ ਦੀ ਇੰਸਟਾਗ੍ਰਾਮ 'ਤੇ ਗ੍ਰਨੇਡ ਸੁੱਟਣ ਵਾਲੇ ਨੌਜਵਾਨਾਂ ਨਾਲ ਦੋਸਤੀ ਹੋ ਗਈ ਸੀ।
ਉਸ 'ਤੇ ਇਕ ਡਮੀ ਗ੍ਰਨੇਡ ਨਾਲ ਆਨਲਾਈਨ ਸਿਖਲਾਈ ਦੇਣ ਅਤੇ ਫਿਰ ਅਸਲੀ ਗ੍ਰੇਨੇਡ ਦੀ ਵਰਤੋਂ ਕਰਨ ਦਾ ਪ੍ਰਦਰਸ਼ਨ ਕਰਨ ਦਾ ਦੋਸ਼ ਹੈ। ਅਧਿਕਾਰੀ ਨੇ ਕਿਹਾ, "ਕਿਉਂਕਿ ਉਹ ਇੱਕ ਸਿਖਲਾਈ ਪ੍ਰਾਪਤ ਫੌਜੀ ਹੈ, ਇਸ ਲਈ ਉਹ ਅਜਿਹੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਰਤੋਂ ਕਰਨ ਵਿੱਚ ਮਾਹਰ ਸੀ। ਉਸ ਦੀ ਸ਼ਮੂਲੀਅਤ ਬਾਰੇ ਹੋਰ ਵੇਰਵੇ ਹਿਰਾਸਤੀ ਪੁੱਛਗਿੱਛ ਦੌਰਾਨ ਪਤਾ ਲੱਗ ਜਾਣਗੇ।" ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਰੋਜਰ ਸੰਧੂ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਫ਼ੌਜੀ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਸੁੱਖ ਚਰਨ ਉਰਫ਼ ਨਿੱਕਾ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੁੱਤਰ ਬੇਕਸੂਰ ਹੈ। ਸਾਨੂੰ ਇਹ ਨਹੀਂ ਪਤਾ ਇਹ ਕਾਰਨ ਕੀ ਬਣਿਆ, ਜਿਹੜਾ ਇਸ ਨੂੰ ਫੜਿਆ ਗਿਆ ਹੈ। ਪਿੰਡ ਵਿਚ ਅੱਜ ਤੱਕ ਕੋਈ ਸ਼ਿਕਾਇਤ ਉਲਾਂਭਾ ਕੋਈ ਲੜਾਈ ਤੱਕ ਨਹੀਂ ਹੋਈ ਕੋਈ ਮਾੜਾ ਕੰਮ ਨਹੀਂ ਕਰਦਾ। ਜਿਸ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ ਸਾਨੂੰ ਨਹੀਂ ਲੱਗਦਾ ਕਿ ਸਾਡੇ ਬੱਚੇ ਨੇ ਅਜਿਹਾ ਕੋਈ ਕੰਮ ਕੀਤਾ ਹੋਵੇ, ਸੁੱਖ ਚਰਨ ਸਿੰਘ ਦੇ ਦੋ ਬੱਚੇ ਹਨ। ਪਿਤਾ ਨੇ ਕਿਹਾ ਕਿ ਸਾਨੂੰ ਫੋਨ ਆਇਆ ਸੀ ਕਿ ਤੁਹਾਡੇ ਪੁੱਤਰ ਨੂੰ ਫੜ ਕੇ ਲਿਆਂਦਾ ਜਾ ਰਿਹਾ ਹੈ। ਬਾਕੀ ਪੁਲਿਸ ਜਾਂਚ ਕਰ ਸਕਦੀ ਹੈ। ਅਸੀਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਤੇ ਉਧਰ ਹੀ ਇਹਨਾਂ ਦਾ ਕਹਿਣਾ ਸੀ ਕਿ ਸਾਡਾ ਬੱਚਾ ਫੌਜ ਦੀ ਸੇਵਾ ਕਰਦਾ ਸੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ।
ਇਸ ਮੌਕੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਇੱਕ ਆਰਮੀ ਜਵਾਨ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ। ਮਾਣਯੋਗ ਅਦਾਲਤ ਵਲੋਂ ਵਾਰੰਟ ਜਾਰੀ ਕੀਤੇ ਗਏ ਸੀ। 14 ਤਰੀਕ ਨੂੰ ਅਸੀਂ ਇਸ ਨੂੰ ਗ੍ਰਿਫ਼ਤਾਰ ਕੀਤਾ ਸੀ, 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਮੁਲਜ਼ਮ ਸੁੱਖ ਚਰਨ ਉਰਫ਼ ਨਿੱਕਾ ਉਰਫ਼ ਦੀਪੂ ਉਰਫ਼ ਫ਼ੌਜੀ ਤੋਂ ਰਿਮਾਂਡ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
(For more news apart from Army jawan arrested in grenade attack outside YouTuber's house in Jalandhar News in Punjabi, stay tuned to Rozana Spokesman)