
Chandigarh News : ਬਲਾਤਕਾਰੀ ਪਾਸਟਰ ਬਰਜਿੰਦਰ ਸਿੰਘ ਦੀਆਂ ਕੁਝ ਸੀਸੀਟੀਵੀ ਫੁਟੇਜ ਜਨਤਕ ਕੀਤੀਆਂ
Chandigarh News in Punjabi : ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਨੇ ਬਲਾਤਕਾਰੀ ਪਾਸਟਰ ਬਰਜਿੰਦਰ ਸਿੰਘ ਦੀਆਂ ਕੁਝ ਸੀਸੀਟੀਵੀ ਫੁਟੇਜ ਜਨਤਕ ਕੀਤੀਆਂ। ਉਹਨਾਂ ਨੇ ਦੱਸਿਆ ਕਿ ਕਿਵੇਂ ਪਾਸਟਰ ਬਜਿੰਦਰ ਸਿੰਘ ਨੇ ਇੱਕ ਕਿਸਾਨ ਜਿਸਦਾ ਨਾਮ ਲਖਵਿੰਦਰ ਲੱਖਾ ਹੈ ਦੀ ਕੁੱਟਮਾਰ ਕੀਤੀ। ਉਸ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਅੱਧ ਮੋਇਆ ਕਰਕੇ ਸੁੱਟ ਦਿੱਤਾ। ਜਿਸ ਦੀਆਂ ਫੋਟੋਆਂ ਵੀ ਭਗਤ ਸਿੰਘ ਦੁਆਬੀ ਨੇ ਮੀਡੀਆ ਨਾਲ ਸਾਂਝੀਆਂ ਕੀਤੀਆਂ।
ਦੱਸਣ ਯੋਗ ਹੈ ਕੀ ਬਲਾਤਕਾਰੀ ਪਾਸਟਰ ਬਜਿੰਦਰ ਨੇ 2021 ਤੋਂ ਕਿਸਾਨ ਲਖਬੀਰ ਸਿੰਘ ਲੱਖਾ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਦੇ ਖ਼ਿਲਾਫ਼ ਮਾਨਯੋਗ ਕੋਰਟ ਨੇ ਲਖਬੀਰ ਸਿੰਘ ਲੱਖਾ ਦੇ ਹੱਕ ’ਚ ਫੈਸਲਾ ਦਿੰਦੇ ਹੋਏ 22/11/2024 ਨੂੰ ਲਖਬੀਰ ਸਿੰਘ ਲੱਖਾ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਪ੍ਰਸ਼ਾਸਨ ਨੂੰ ਕਿਸਾਨ ਲਖਬੀਰ ਸਿੰਘ ਲੱਖਾ ਦੀ ਜ਼ਮੀਨ ਖਾਲੀ ਕਰਵਾਉਣ ਲਈ ਲੋੜੀਂਦੀ ਪੁਲਿਸ ਬਲ ਅਤੇ ਡਿਊਟੀ ਮੈਜਿਸਟਰੇਟ ਕੀਤੇ ਸਨ।
ਭਗਤ ਸਿੰਘ ਦੁਆਬੀ ਨੇ ਆਰੋਪ ਲਗਾਇਆ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਬਜਿੰਦਰ ਸਿੰਘ ਜੇਲ ਵਿੱਚੋਂ ਬੈਠਾ ਆਪਣਾ ਸਾਮਰਾਜ ਚਲਾ ਰਿਹਾ ਹੈ। ਇਸੇ ਕਰਕੇ ਪੁਲਿਸ ਪ੍ਰਸ਼ਾਸਨ ਬਜਿੰਦਰ ਸਿੰਘ ਖਿਲਾਫ਼ ਕੋਈ ਐਕਸ਼ਨ ਨਹੀਂ ਲੈ ਰਿਹਾ। ਮੀਡੀਆ ਨਾਲ ਗੱਲ ਕਰਦੇ ਹੋਏ ਭਗਤ ਸਿੰਘ ਦੁਆਬੀ ਨੇ ਇਹ ਵੀ ਦੱਸਿਆ ਕਿ ਲਖਬੀਰ ਸਿੰਘ ਦੀ ਕੁੱਟ ਮਾਰ ਦੀ ਸੀਸੀਟੀਵੀ ਜੋ ਮੀਡੀਆ ’ਚ ਜਨਤਕ ਕੀਤੀ ਜਾ ਚੁੱਕੀ ਹੈ, ਜਿਸ ’ਚ ਸਾਫ ਦਿਖ ਰਿਹਾ ਹੈ ਕਿ ਲਖਬੀਰ ਸਿੰਘ ਨੂੰ ਕਿੰਨੇ ਬੁਰੇ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ ਇਥੋਂ ਤੱਕ ਕਿ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਬਣਦੀ ਕਾਰਵਾਈ ਦੇ ਵਿੱਚ ਢਿੱਲ ਵਰਤੀ। ਜਿਸ ਕਾਰਨ ਪਾਸਟਰ ਬਜਿੰਦਰ ਸਿੰਘ ਸਾਡੇ ਵੱਡੇ ਗੁਨਾਹ ਕਰਨ ਤੋਂ ਬਾਅਦ ਵੀ ਬੇਖੌਫ ਆਜ਼ਾਦ ਘੁੰਮਦਾ ਰਿਹਾ।
ਭਗਤ ਸਿੰਘ ਦੁਆਬੀ ਹੁਰਾਂ ਨੇ ਇੱਕ ਕੋਰਟ ਆਰਡਰ ਦੀ ਕਾਪੀ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਜੋ ਕਿ ਡਿਸਟਰਿਕਟ ਮੈਜਿਸਟਰੇਟ, ਜਿਲਾ ਐਸ ਏ ਐਸ ਮੋਹਾਲੀ ਵੱਲੋਂ ਦੱਸੀ ਜਾਂਦੀ ਹੈ। ਜਿਸ ਦੇ ਸਫਾ ਨੰਬਰ ਚਾਰ ਪੈਰਾ ਨੰਬਰ ਛੇ ਵਿੱਚ ਮਾਨਯੋਗ ਜੱਜ ਸਾਹਿਬ ਵੱਲੋਂ ਲਿਖਿਆ ਗਿਆ ਹੈ ਕਿ ਪਾਸਟਰ ਬਜਿੰਦਰ ਸਿੰਘ ਆਪਣੇ ਰਸੂਖ ਅਤੇ ਪੁਲਿਸ ਅਫਸਰਾ ਦੀ ਮਿਲੀਭੁਗਤ ਨਾਲ ਕਿਸਾਨ ਉਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ,, ਭਗਤ ਸਿੰਘ ਦੁਆਬੀ ਨੇ ਇਹ ਵੀ ਇਲਜ਼ਾਮ ਲਗਾਏ ਕੇ ਬਜਿੰਦਰ ਪਾਸਟਰ ਜੇਲ ਵਿੱਚ ਬੈਠਾ ਆਪਣਾ ਸਾਮਰਾਜ ਚਲਾ ਰਿਹਾ ਹੈ ਅਤੇ ਆਪਣੇ ਰਸੂਖ ਅਤੇ ਪੁਲਿਸ ਵਿੱਚ ਆਪਣੀ ਪਹੁੰਚ ਦੇ ਕਾਰਨ ਉਹਨਾਂ ਦੀ ਪੂਰੀ ਟੀਮ ਉਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ ਅਤੇ ਪ੍ਰਸ਼ਾਸਨ ਨੇ ਭਗਤ ਸਿੰਘ ਦੁਆਬੀ ਹੁਰਾਂ ਦੀ ਟੀਮ ਦੀਆਂ ਸੁਰੱਖਿਆਵਾਂ ਘਟਾ ਦਿੱਤੀਆਂ ਹਨ। ਜਿਸ ਕਾਰਨ ਉਹਨਾਂ ਨੇ ਸਵਾਲ ਚੁੱਕਿਆ ਕਿ ਕੀ ਪ੍ਰਸ਼ਾਸਨ ਉਹਨਾਂ ਦੇ ਸਾਥੀਆਂ ਨੂੰ ਮਰਵਾਉਣਾ ਚਾਹੁੰਦਾ ਹੈ ਜੋ ਉਹਨਾਂ ਨੂੰ ਨਿਹੱਥੇ ਕਰਕੇ ਬਜਿੰਦਰ ਸਿੰਘ ਵਰਗੇ। ਕ੍ਰਿਮਿਨਲ ਮਾਇੰਡਡ ਬੰਦੇ ਸਾਹਮਣੇਂ ਖੜੇ ਕਰ ਦਿੱਤਾ ਹੈ।
ਭਗਤ ਸਿੰਘ ਦੁਆਬੀ ਹੁਰਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਨਿਭਾਉਣ ’ਚ ਨਾ ਕਾਮਯਾਬ ਸਾਬਤ ਹੋ ਰਿਹਾ ਹੈ। ਪਿਛਲੇ ਛੇ ਮਹੀਨਿਆਂ ਤੋਂ ਪ੍ਰਸ਼ਾਸਨ ਕੋਰਟ ਦੇ ਆਰਡਰਾਂ ਨੂੰ ਅਣਦੇਖਾ ਕਰਕੇ ਪਾਸਟਰ ਬਜਿੰਦਰ ਸਿੰਘ ਦੀ ਪੁਸ਼ਤ ਬਣਾਈ ਕਰਨ ਵਿੱਚ ਮਸ਼ਰੂਫ ਹੈ ਭਗਤ ਸਿੰਘ ਦੁਆਬੀ ਹੋਣਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ 15 ਦਿਨ ਦਾ ਅਲਟੀਮੇਟਮ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 15 ਦਿਨ ਅੰਦਰ ਬਣਦੀ ਆਪਣੀ ਡਿਊਟੀ ਨਿਭਾ ਕੇ ਕਿਸਾਨ ਲਖਬੀਰ ਸਿੰਘ ਦਾ ਹੱਕ ਉਸ ਨੂੰ ਨਾ ਦਵਾਇਆ ਤਾਂ ਭਗਤ ਸਿੰਘ ਦੁਆਬੀ ਹੋਣੇ ਅਤੇ ਉਨਾਂ ਦੇ ਨਾਲ ਆਈਆਂ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਧਰਨੇ ਮੁਜ਼ਾਹਰੇ ਲਾਉਣ ਨੂੰ ਅਤੇ ਰੋਡ ਜਾਮ ਕਰਨ ਨੂੰ ਮਜਬੂਰ ਹੋ ਜਾਣਗੇ , ਭਗਤ ਸਿੰਘ ਦੋਆਬੀ ਨੇ ਪ੍ਰਸ਼ਾਸਨ ਨੂੰ 15 ਦਿਨ ਦੀ ਮੋਹਲਤ ਦਿੱਤੀ ਹੈ ਅਤੇ ਇਸ ਤੋਂ ਬਾਅਦ ਉਹ ਅਗਲੀ ਵਿਉਂਤ ਉੱਤੇ ਕੰਮ ਕਰਨਗੇ ਅਤੇ ਜੇ ਲੋੜੀਂਦਾ ਹੋਇਆ ਤਾਂ ਰੋਡ ਜਾਮ ਕਰਨ ਅਤੇ ਧਰਨੇ ਮੁਜਾਹਰੇ ਲਾਉਣ ਵਰਗੀ ਕਾਰਵਾਈ ਨੂੰ ਅੰਜਾਮ ਦੇਣਗੇ।
(For more news apart from Sikh activist Bhagat Singh Doabi held a conference against Pastor Bajinder at Kisan Bhawan News in Punjabi, stay tuned to Rozana Spokesman)