ਪੰਜਾਬ ਸਰਕਾਰ ਦਾ ਲੈਜਿਸਲੇਟਿਵ ਸਹਾਇਕ ਨਿਯੁਕਤੀ ਪ੍ਰਸਤਾਵ
Published : May 17, 2018, 10:12 am IST
Updated : May 17, 2018, 10:12 am IST
SHARE ARTICLE
Satyapal Jain
Satyapal Jain

10 ਸਾਲਾਂ ਦੇ ਵਕਫ਼ੇ ਮਗਰੋਂ ਪੰਜਾਬ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਜਿਥੇ 18 ਮੰਤਰੀਆਂ ਤੇ ਦੋ ਸਪੀਕਰ, ਡਿਪਟੀ ਸਪੀਕਰ ਯਾਨੀ 20 ਲੀਡਰਾਂ ਨੂੰ ਕੁਰਸੀ ਤੇ ...

ਚੰਡੀਗੜ੍ਹ, 10 ਸਾਲਾਂ ਦੇ ਵਕਫ਼ੇ ਮਗਰੋਂ ਪੰਜਾਬ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਜਿਥੇ 18 ਮੰਤਰੀਆਂ ਤੇ ਦੋ ਸਪੀਕਰ, ਡਿਪਟੀ ਸਪੀਕਰ ਯਾਨੀ 20 ਲੀਡਰਾਂ ਨੂੰ ਕੁਰਸੀ ਤੇ ਅਹੁਦੇ ਮਿਲਣ ਨਾਲ ਤਸੱਲੀ ਤੇ ਟੌਹਰ ਬਰਕਰਾਰ ਹੈ, ਉਥੇ ਬਾਕੀ 7 ਸੀਨੀਅਰ ਤੇ ਜੂਨੀਅਰ ਵਿਧਾਇਕਾਂ ਵਿਚ ਗੁੱਸਾ, ਰੋਸ ਤੇ ਨਾਰਾਜ਼ਗੀ ਹੈ ਕਿ ਸਾਡੀ ਕਦੋਂ ਵਾਰੀ ਆਵੇਗੀ? ਪੰਜ-ਸੱਤ ਸੀਨੀਅਰ ਵਿਧਾਇਕਾਂ ਨੇ ਤਾਂ ਪਾਰਟੀ ਅਹੁਦਿਆਂ ਅਤੇ ਵਿਧਾਨ ਸਭਾ ਕਮੇਟੀਆਂ ਦੀ ਪ੍ਰਧਾਨਗੀ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਵੀ ਦੇ ਦਿਤਾ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਕਾਨੂੰਨਦਾਨਾਂ ਦੀ ਸਲਾਹ ਨਾਲ ਪਿਛਲੇ ਕਈ ਮਹੀਨੇ ਵਿਚਾਰ ਕਰ ਕੇ ਵਿਧਾਇਕਾਂ ਲਈ ਨਵੀਂ ਡਿਊਟੀ ਸੌਂਪਣ ਯਾਨੀ ਉਨ੍ਹਾਂ ਨੂੰ ਲੈਜਿਸਲੇਟਿਵ ਸਹਾਇਕ ਬਣਾਉਣ ਜਾਂ ਪਦਵੀ ਦੇਣ ਦਾ ਪ੍ਰਸਤਾਵ ਉਲੀਕਿਆ ਹੈ ਅਤੇ ਇਸ ਨਿਵੇਕਲੇ ਬਿਲ ਦਾ ਖਰੜਾ ਵੀ ਤਿਆਰ ਹੋ ਗਿਆ ਹੈ। ਆਉਂਦੇ ਕੁੱਝ ਦਿਨਾਂ ਵਿਚ ਇਸ ਸਬੰਧੀ ਸਰਕਾਰ ਗਵਰਨਰ ਰਾਹੀਂ ਆਰਡੀਨੈਂਸ ਜਾਰੀ ਕਰ ਦੇਵੇਗੀ ਅਤੇ ਵਿਧਾਇਕਾਂ ਨੂੰ ਵਿਧਾਨ ਸਭਾ ਸਕੱਤਰੇਤ ਅਤੇ ਸਿਵਲ ਸਕੱਤਰੇਤ ਹੀ ਬੈਠਣ ਦਾ ਕਮਰਾ, ਸਟਾਫ਼, ਹੋਰ ਸਹੂਲਤਾਂ ਦੇ ਦੇਵੇਗੀ। ਵੱਖ-ਵੱਖ ਮਹਿਕਮਿਆਂ ਦੇ ਨਿਯਮਾਂ, ਕੰਮਾਂ ਅਤੇ ਫ਼ਾਈਲਾਂ ਆਦਿ ਨਜਿੱਠਣ ਦੀ ਡਿਊਟੀ ਦੇ ਦੇਵੇਗੀ। ਇਸ ਪ੍ਰਸਤਾਵ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਭਾਰਤ ਦੇ ਐਡੀਸ਼ਨਲ ਸੌਲੀਸਿਟਰ ਜਨਰਲ ਅਤੇ ਕਾਨੂੰਨਦਾਨ, ਸੀਨੀਅਰ ਵਕੀਲ ਸਤਿਆਪਾਲ ਜੈਨ ਨੇ ਪਿਕਹਾ ਕਿ ਹੋਰਨਾ ਰਾਜਾਂ ਵਾਂਗ ਪੰਜਾਬ ਦੇ ਵਿਧਾਇਕਾਂ ਨੂੰ ਵੀ ਚੌਖੀ ਤਨਖ਼ਾਹ, ਭੱਤੇ, ਹਲਕੇ ਵਿਚ ਦਫ਼ਤਰ ਲਈ ਰਕਮ, ਸਹਾਇਕ ਰੱਖਣ ਦੀ ਤਨਖ਼ਾਹ, ਚੰਡੀਗੜ੍ਹ ਵਿਚ ਫ਼ਲੈਟ, ਗੱਡੀ, ਪਟਰੌਲ, ਡੀਜ਼ਲ, ਮੀਟਿੰਗਾਂ ਲਈ ਟੀਏ, ਡੀਏ ਮਿਲਦਾ ਹੈ। ਉਨ੍ਹਾਂ ਨੂੰ ਲੈਜਿਸਲੇਟਿਵ ਸਹਾਇਕ ਦੀ ਨਵੀਂ ਨਿਯੁਕਤੀ ਗ਼ੈਰ ਕਾਨੂੰਨੀ, ਗ਼ੈਰ ਸੰਵਿਧਾਨਕ ਅਤੇ ਦੋਹਰਾ ਆਫ਼ਿਸ ਆਫ਼ ਪਰੌਫਿਟ ਦਾ ਅਹੁਦਾ ਬਣ ਜਾਵੇਗੀ। 

Legislative Assistant Appointment Proposal of the Punjab GovernmentSatyapal Jain

ਚੰਡੀਗੜ੍ਹ ਵਿਚ 1996 ਤੇ 1998 ਵਿਚ ਦੋ ਵਾਰ ਐਮਪੀ ਰਹੇ ਅਤੇ ਹੁਣ ਦੂਜੀ ਵਾਰ ਲਈ ਫਿਰ ਐਡੀਸ਼ਨਲ ਸੌਲੀਸਿਟਰ ਜਨਰਲ ਬਣਾਏ ਗਏ ਸਤਿਆਪਾਲ ਜੈਨ ਨੇ ਦਸਿਆ ਕਿ 11 ਸਾਲ ਪਹਿਲਾਂ ਉਨ੍ਹਾਂ ਹਿਮਾਚਲ ਵਿਚ ਵੀਰਭੱਦਰ ਸਰਕਾਰ ਵੇਲੇ 12 ਸੰਸਦੀ ਸਕੱਤਰਾਂ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਸ਼ਿਮਲਾ ਹਾਈ ਕੋਰਟ ਰਾਹੀਂ ਰੱਦ ਕਰਵਾਇਆ ਸੀ। ਮਗਰੋਂ ਪੰਜਾਬ, ਹਰਿਆਣਾ, ਪਛਮੀ ਬੰਗਾਲ, ਗੋਆ ਤੇ ਹੋਰ ਸੂਬਿਆਂ ਦੀਆਂ ਉਚ ਅਦਾਲਤਾਂ ਨੇ ਵੀ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿਤੀ ਸੀ। ਦਿੱਲੀ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦਾ ਕੇਸ ਵੀ ਇਸੇ ਕੜੀ 'ਚੋਂ ਹੈ। ਹੋਰ ਵੇਰਵੇ ਦਿੰਦਿਆਂ ਭਾਜਪਾ ਆਗੂ ਨੇ ਕਿਹਾ ਕਿ ਸੰਸਦ ਵਲੋਂ 2002 ਵਿਚ ਸੰਵਿਧਾਨਕ ਤਰਮੀਮ ਰਾਹੀਂ ਅਸੈਂਬਲੀਆਂ ਤੇ ਕੇਂਦਰੀ ਸੰਸਦ ਦੇ ਕੁਲ ਮੈਂਬਰਾਂ 'ਚੋਂ ਸਿਰਫ਼ 15 ਫ਼ੀ ਸਦੀ ਨੂੰ ਹੀ ਮੰਤਰੀ, ਡਿਪਟੀ ਜਾ ਰਾਜ ਮੰਤਰੀ ਬਣਾਉਣਾ ਹੁੰਦਾ ਹੈ। ਇਸ ਤਰਮੀਮ ਨੂੰ 2004 ਵਿਚ ਸਾਰੇ ਦੇਸ਼ ਵਿਚ ਲਾਗੂ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਸੂਬਾ ਮੁੱਖ ਮੰਤਰੀਆਂ ਨੇ ਬਾਅਦ ਵਿਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਹੋਰ ਅਹੁਦੇ ਕਿਸੇ ਰੂਪ ਵਿਚ ਦਿਤੇ, ਅਦਾਲਤਾਂ ਨੇ ਰੱਦ ਕਰ ਦਿਤੇ। ਜੈਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜੇ ਸਿਰਫ਼ ਕਾਂਗਰਸੀ ਵਿਧਾਇਕਾਂ ਲਈ ਹੀ ਵਿਧਾਨਕ ਸਹਾਇਕ ਦੀ ਨਿਯੁਕਤੀ ਕੀਤੀ ਤਾਂ ਬਾਕੀ ਅਕਾਲੀ, 'ਆਪ' ਅਤੇ ਲੋਕ ਇਨਸਾਫ਼ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵਿਤਕਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਿਧਾਇਕ, ਲੋਕਾਂ ਦਾ ਸੇਵਕ ਹੁੰਦਾ ਹੈ। ਉਸ ਦਾ ਮਾਣ ਸਨਮਾਨ ਪਹਿਲਾਂ ਹੀ ਬਹੁਤ ਹੈ, ਉਸ ਨੂੰ ਲਾਲਚ ਜਾਂ ਪੈਸੇ ਤੇ ਅਹੁਦੇ ਦੀ ਲਾਲਸਾ ਨਹੀਂ ਕਰਨੀ ਲੋੜੀਂਦੀ ਅਤੇ ਕਾਂਗਰਸੀ ਮੁੱਖ ਮੰਤਰੀ ਨੂੰ ਜਨਤਾ ਦੇ ਪੈਸੇ, ਟੈਕਸ ਤੋਂ ਪ੍ਰਾਪਤ ਰਕਮ ਨੂੰ ਇਨ੍ਹਾਂ ਸਿਆਸੀ ਲੀਡਰਾਂ ਦੇ ਬੋਝੇ ਵਿਚ ਐਵੇਂ ਨਹੀਂ ਪਾਉਣਾ ਚਾਹੀਦਾ। ਇਸ ਸੀਨੀਅਰ ਐਡਵੋਕੇਟ ਨੇ ਤਾੜਨਾ ਕੀਤੀ ਕਿ ਜੇ ਕਾਂਗਰਸ ਸਰਕਾਰ ਨੇ ਅਪਣੇ ਨਾਰਾਜ਼ ਹੋਏ ਵਿਧਾਇਕਾਂ ਦੇ ਦਬਾਅ ਹੇਠ ਨਵਾਂ ਬਿਲ ਵਿਧਾਨ ਸਭਾ 'ਚੋਂ ਪਾਸ ਵੀ ਕਰਵਾ ਲਿਆ ਤਾਂ ਵੀ ਇਹ ਅਦਾਲਤ ਵਿਚ ਟਿਕ ਨਹੀਂ ਪਾਵੇਗਾ ਕਿਉਂਕਿ ਗ਼ੈਰ ਸੰਵਿਧਾਨਕ ਕੋਈ ਵੀ ਫ਼ੈਸਲਾ ਸੂਬਾ ਸਰਕਾਰ ਲਈ ਮੁਸੀਬਤ ਬਣ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement