ਦਿੱਲੀ ’ਚ ਸਰਕਾਰ ਨਹੀਂ ‘ਸਰਦਾਰ’ ਕੰਮ ਆਇਆ
Published : May 17, 2021, 12:12 am IST
Updated : May 17, 2021, 12:12 am IST
SHARE ARTICLE
image
image

ਦਿੱਲੀ ’ਚ ਸਰਕਾਰ ਨਹੀਂ ‘ਸਰਦਾਰ’ ਕੰਮ ਆਇਆ

ਇਸ ਸਿੱਖ ਨੂੰ ਸਲਾਮ, ਅਣਜਾਣ ਲੋਕਾਂ ਲਈ ਪ੍ਰਵਾਰ ਦੀ ਵੀ ਜਾਨ ਲਾਈ ਦਾਅ ’ਤੇ

ਨਵੀਂ ਦਿੱਲੀ, 16 ਮਈ (ਸੁਰਖ਼ਾਬ ਚੰਨ) : ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹਹੈ। ਕੋਰੋਨਾ ਨਾਲ ਆਕਸੀਜਨ ਸੰਕਟ ਵੀ ਦੇਖਣ ਨੂੰ ਮਿਲਿਆ ਹੈ। ਇਸ ਨਾਲ ਹੀ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਲਈ ਵੀ ਥਾਂ ਨਹੀਂ ਮਿਲ ਰਹੀ ਜਾਂ ਇਹ ਵੀ ਕਈ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਕਈ ਲੋਕ ਕੋਰੋਨਾ ਦੇ ਡਰ ਤੋਂ ਅਪਣੇ ਹੀ ਪ੍ਰਵਾਰਕ ਮੈਂਬਰ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਰਹੇ ਹਨ। ਇਸ ਸਥਿਤੀ ਵਿਚ ਉਨ੍ਹਾਂ ਲਾਵਾਰਸ ਲਾਸ਼ਾਂ ਦਾ ਸਸਕਾਰ ਨਹੀਂ ਹੋ ਪਾ ਰਿਹਾ। ਲਾਸ਼ਾਂ ਰੁਲ ਰਹੀਆਂ ਹਨ। ਇਸ ਸੱਭ ਦੇ ਚਲਦਿਆਂ ਕਈ ਲੋਕ ਕੋਰੋਨਾ ਮਰੀਜ਼ਾਂ ਦੀ ਸੇਵਾ ਲਈ ਜਾਂ ਮਿ੍ਰਤਕਾਂ ਦਾ ਸਸਕਾਰ ਕਰਨ ਲਈ ਅੱਗੇ ਵੀ ਆਏ ਹਨ ਤੇ ਹੁਣ ਦਿੱਲੀ ਦੇ ਰਹਿਣ ਵਾਲੇ ਸ. ਅਮਰਜੀਤ ਸਿੰਘ ਨੇ ਅਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਮਰੀਜ਼ਾਂ ਦੀ ਸੇਵਾ ਵਿਚ ਲੱਗ ਗਏ ਹਨ। 
ਸਰਦਾਰ ਅਮਰਜੀਤ ਸਿੰਘ ਨੇ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੋਰੋਨਾ ਨਾਲ ਤੜਫਦੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸਰਦਾਰ ਸਾਹਿਬ ਨੇ ਅਪਣੀ ਗੱਡੀ ਨੂੰ ਮੁਫ਼ਤ ਐਂਬੂਲੈਂਸ ਵਿਚ ਤਬਦੀਲ ਕੀਤਾ ਹੈ। ਅੱਜ ਸਮਾਂ ਅਜਿਹਾ ਆ ਗਿਆ ਹੈ ਜਦੋਂ ਆਪਣੇ ਅਪਣਿਆਂ ਤੋਂ ਦੂਰ ਹੋ ਗਏ, ਜਦੋ ਨਿਜੀ ਹਸਪਤਾਲ ਵਾਲੇ ਐਮਬੂਲੈਂਸ ਦੀ ਫੀਸ ਇੱਕ ਲੱਖ ਰੁਪਏ ਤੋਂ ਵੀ ਵੱਧ ਲੈ ਰਹੇ ਹਨ, ਜਦੋ ਮਾਪਿਆਂ ਦਾ ਸਸਕਾਰ ਕੋਈ ਬੇਗਾਨਾ ਕਰਦਾ ਹੈ ਤੇ ਔਲਾਦ ਦੂਰ ਖੜੀ ਸਿਰਫ਼ ਤਮਾਸ਼ਾ ਦੇਖਦੀ ਹੈ। ਅਜਿਹੇ ਵਿਚ ਸ. ਅਮਰਜੀਤ ਸਿੰਘ ਸੜਕਾਂ ’ਤੇ ਘੁੰਮਦੇ ਹੋਏ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਦੁਨੀਆਂ ਨੂੰ ਸਿਖਾ ਰਹੇ ਹਨ। ਅਮਰਜੀਤ ਸਿੰਘ ਹਰ ਰੋਜ਼ ਘਰ ਤੋਂ ਨਿਕਲਣ ਸਮੇਂ ਅਪਣੇ ਪ੍ਰਵਾਰ ਨੂੰ ਕਹਿੰਦੇ ਹਨ ਕਿ ਸ਼ਾਇਦ ਮੈਂ ਘਰ ਵਾਪਸ ਨਾ ਆਵਾਂ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਕਾਬਿਲ ਨਹੀਂ ਸੀ ਕਿ ਉਹ ਕੋਰੋਨਾ ਮਰੀਜਾਂ ਦੀ ਸਹਾਇਤਾ ਕਰ ਸਕੇ ਪਰ ਜਦੋਂ ਉਸ ਨੇ ਇਸ ਸੇਵਾ ਲਈ ਇਕ ਕਦਮ ਵਧਾਇਆ ਤਾਂ ਪ੍ਰਮਾਤਮਾ ਨੇ ਉਸ ਵੱਲ ਲੱਖਾਂ ਕਦਮ ਵਧਾਏ ਅਤੇ ਉਸ ਨੂੰ ਇਹ ਸੇਵਾ ਕਰਨ ਦਾ ਬਲ ਬਖਸ਼ਿਆ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢ ਵਿਚ ਇਕ ਵਿਅਕਤੀ ਦੀ ਮੌਤ ਉਸ ਨੂੰ ਗੱਡੀ ਦੀ ਸਹੂਲਤ ਨਾ ਮਿਲਣ ਕਰ ਕੇ ਹੋਈ ਸੀ ਤੇ ਉਸ ਸਮੇਂ ਉਸ ਨੂੰ ਬਹੁਤ ਦੁੱਖ ਹੋਇਆ ਸੀ। ਉਨ੍ਹਾਂ ਕਿਹਾ ਕਿ ਅਗਲੇ ਹੀ ਦਿਨ ਉਨ੍ਹਾਂ ਦੀ ਪਤਨੀ ਨੇ ਉਸ ਨੂੰ ਆ ਕੇ ਕਿਹਾ ਕਿ ਕੀ ਤੁਸੀਂ ਇਸ ਤਰ੍ਹਾਂ ਦਾ ਕੁੱਝ ਕਰ ਸਕਦੇ ਹੋ ਕਿ ਮਰੀਜਾਂ ਨੂੰ ਸਹਾਇਤਾ ਮਿਲ ਸਕੇ, ਫਿਰ ਮੈਂ ਉਙਨਾਂ ਨੂੰ ਪੁੱਛਿਆ ਕਿ ਤੁਸੀਂ ਤਿਆਰ ਹੋ ਤਾਂ ਮੇਰੀ ਪਤਨੀ ਨੇ ਕਿਹਾ ਕਿ ਹਾਂ ਅਸੀਂ ਤਿਆਰ ਹਾਂ। ਫਿਰ ਅਮਰਜੀਤ ਸਿੰਘ ਨੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾਇਆ ਅਤੇ ਉਹਨਾਂ ਨੂੰ ਕਿਹਾ ਕਿ ਬੱਚਿਓ ਮੈਂ ਬਾਹਰ ਤੋਂ ਕੋਰੋਨਾ ਵੀ ਲੈ ਕੇ ਆ ਸਕਦਾ ਹਾਂ ਜਾਂ ਫਿਰ ਮੇਰੀ ਮੌਤ ਵੀ ਹੋ ਸਕਦੀ ਹੈ। ਫਿਰ ਮੇਰੇ ਬੱਚਿਆਂ ਨੇ ਕਿਹਾ ਕਿ ਜੇ ਅਸੀਂ ਮਰ ਵੀ ਜਾਂਦੇ ਹਾਂ ਤਾਂ ਵਾਹਿਗੁਰੂ ਨੂੰ ਉੱਪਰ ਜਾ ਕੇ ਕਹਾਂਗੇ ਕਿ ਅਸੀਂ ਥੱਲੇ ਚੰਗਾ ਕੰਮ ਕਰ ਰਹੇ ਸੀ। 
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਬੱਚੇ ਤੋਂ ਪ੍ਰੇਰਣਾ ਮਿਲੀ ਅਤੇ ਵਾਹਿਗੁਰੂ ਦੀ ਕਿਰਪਾ ਉਸ ਉੱਪਰ ਸੀ ਤਾਂ ਇਸ ਲਈ ਉਹ ਇਹ ਸੇਵਾ ਕਰਨ ਲੱਗ ਪਏ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਫ਼ੋਨ ਕਿਥੋਂ ਆਉਂਦਾ ਹੈ ਅਤੇ ਨਾ ਹੀ ਉਹ ਕਿਸੇ ਦਾ ਧਰਮ ਜਾਂ ਜਾਤ ਪੁੱਛਦੇ ਹਨ ਬਸ ਮਨੁੱਖਤਾ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਇਕ ਵੀ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਤਾਂ ਉਸ ਸਮਝੇਗਾ ਕਿ ਉਸ ਦਾ ਜੀਵਨ ਸਫਲ ਹੋ ਗਿਆ। ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜੇ 5 ਦਿਨ ਹੀ ਹੋਏ ਨੇ ਇਹ ਸੇਵਾ ਸ਼ੁਰੂ ਕੀਤੇ ਨੂੰ ਤੇ ਉਹ ਹੁਣ ਤਕ 20-25 ਬੰਦਿਆਂ ਨੂੰ ਇਲਾਜ ਲਈ ਪਹੁੰਚਾ ਚੁੱਕੇ ਹਨ। ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੀਪੀਈ ਕਿੱਟ ਲੈਣ ਲਈ ਵੀ ਪੈਸੇ ਨਹੀਂ ਸਨ ਕਿਸੇ ਨੇ ਸਹਿਯੋਗ ਦੇ ਦਿਤਾ ਅਤੇ ਮੈਂ ਇਹ ਪਹਿਲ ਸ਼ੁਰੂ ਕਰ ਦਿਤੀ। 
ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਡੀਜ਼ਲ ਦਾ ਖ਼ਰਚਾ ਆਦਿ ਖ਼ੁਦ ਕਰਦੇ ਹਨ ਅਤੇ ਇਸ ਸੇਵਾ ਦੌਰਾਨ ਉਨ੍ਹਾਂ ਦੇ ਭੈਣ-ਭਰਾ ਇੰਨੇ ਬਣ ਗਏ ਹਨ ਕਿ ਉਹ ਵੀ ਬਹੁਤ ਸਹਿਯੋਗ ਦੇ ਰਹੇ ਹਨ। ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਕੁੱਝ ਪੈਸੇ ਜੋੜੇ ਸੀ ਪਰ ਉਨ੍ਹਾਂ ਨੂੰ ਇਸ ਸੇਵਾ ਵਿਚ ਉਹ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈ ਰਹੀ ਕਿਉਂਕਿ ਉਨ੍ਹਾਂ ਨੂੰ ਆਸ-ਪਾਸ ਤੋਂ ਬਹੁਤ ਸੇਵਾ ਮਿਲ ਰਹੀ ਹੈ ਅਤੇ ਰੱਬ ਨੇ ਉਨ੍ਹਾਂ ’ਤੇ ਬਹੁਤ ਵੱਡੀ ਮਿਹਰ ਕੀਤੀ ਹੈ ਜੋ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement