
ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਜਵਾਬ
ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਤੇ ਦਿਨੀਂ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੇ ਉਨ੍ਹਾਂ ਵਿਰੁਧ ਸਬੂਤ ਪੇਸ਼ ਕਰਨ ਦੀ ਦਿਤੀ ਚੁਣੌਤੀ ਦਾ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿਤਾ ਹੈ।
This CCTV Footage was hidden from Justice (Retd.) Zora Singh Inquiry Commission during Badal Regime. Later, dug up by Justice Ranjit Singh. I brought this footage to Public Domain, which shows role of police, acting on behest of the Badals
— Navjot Singh Sidhu (@sherryontopp) May 16, 2021
You are guilty but being protected! 2/2 pic.twitter.com/4ft0nbImcF
ਸਿੱਧੂ ਨੇ ਟਵੀਟ ਰਾਹੀਂ ਸੋਸ਼ਲ ਮੀਡੀਆ ਉਪਰ ਅਪਣੀਆਂ ਪੁਰਾਣੀਆਂ ਵੀਡੀਉ ਵੀ ਜਾਰੀ ਕੀਤੀਆਂ ਹਨ, ਜਿਸ ’ਚ ਸਬੂਤ ਲਈ ਤੱਥ ਪੇਸ਼ ਕੀਤੇ ਗਏ ਸਨ। ਉਹ ਵੀਡੀਉ ਵੀ ਜਾਰੀ ਕੀਤੀ ਹੈ ਜੋ ਉਨ੍ਹਾਂ ਵਲੋਂ 2018 ’ਚ ਜਾਰੀ ਕੀਤੀ ਸੀ। ਇਸ ’ਚ ਡਾਕਟਰਾਂ, ਡੀ.ਜੀ.ਪੀ. ਤੇ ਅਧਿਕਾਰੀਆਂ ਦੇ ਬਿਆਨ ਹਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ ਦੀ ਰਾਤ ਨੂੰ ਕੋਟਕਪੂਰਾ ਚੌਕ ’ਚ ਹੋਈ ਗੋਲੀਬਾਰੀ ਤਤਕਾਲਿਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।
Navjot Sidhu, Sukhbir Badal
ਇਹ ਸੀ.ਸੀ.ਟੀ.ਵੀ. ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਾਂਚ ਸਮੇਂ ਛੁਪਾਏ ਗਏ ਸਨ। ਇਹ ਬਾਅਦ ’ਚ ਮੌਜੂਦਾ ਸਰਕਾਰ ਵਲੋਂ ਗਠਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਤੱਥ ਤੇ ਸਬੂਤ ਸਾਹਮਣੇ ਲਿਆਂਦੇ ਸਨ।
Sukhbir Singh Badal
ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਰੀਪੋਰਟ ’ਚ ਬਾਦਲਾਂ ਦੀ ਗੋਲੀਕਾਂਡ ’ਚ ਭੂਮਿਕਾ ਨੂੰ ਲੈ ਕੇ ਬਹੁਤ ਤੱਥ ਮੌਜੂਦ ਹਨ ਜੋ ਸੱਭ ਕੁੱਝ ਸਾਬਤ ਕਰਦੇ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਗੋਲੀ ਬਾਦਲਾਂ ਦੇ ਹੁਕਮਾਂ ’ਤੇ ਹੀ ਚੱਲੀ ਪਰ ਹੁਣ ਅਸਲੀਅਤ ਇਹ ਹੈ ਕਿ ਆਪ ਨੂੰ ਬਚਾਇਆ ਜਾ ਰਿਹਾ ਹੈ। ਇਹ ਇਸ਼ਾਰਾ ਉਨ੍ਹਾਂ ਦਾ ਅਸਿੱਧੇ ਤੌਰ ’ਤੇ ਮੌਜੂਦਾ ਮੁੱਖ ਮੰਤਰੀ ਵੱਲ ਹੀ ਹੈ।