ਅੰਮ੍ਰਿਤਪਾਲ ਦੇ ਕਰੀਬੀ ਕਾਂਗਰਸੀ ਆਗੂ ਦੇ ਘਰ ਦੀ ਵੀ ਲਈ ਗਈ ਤਲਾਸ਼ੀ
ਰੋਹਤਕ: ਗੈਂਗਸਟਰਾਂ ਅਤੇ ਅਤਿਵਾਦੀਆਂ ਦੇ ਗਠਜੋੜ ਨੂੰ ਤੋੜਨ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਬੁੱਧਵਾਰ ਸਵੇਰੇ ਹਰਿਆਣਾ ਸਮੇਤ 6 ਸੂਬਿਆਂ 'ਚ ਇਕੋ ਸਮੇਂ 100 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਹਰਿਆਣਾ ਦੇ ਸਿਰਸਾ, ਝੱਜਰ, ਬਹਾਦਰਗੜ੍ਹ, ਗੁਰੂਗ੍ਰਾਮ, ਸੋਨੀਪਤ, ਕਰਨਾਲ, ਅੰਬਾਲਾ ਅਤੇ ਕੁਝ ਹੋਰ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਜਿਨ੍ਹਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ ਹਨ, ਉਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹਾਂ ਕਾਰਨ ਹੁੰਦੇ ਹਨ ਜ਼ਿਆਦਾਤਰ ਤਲਾਕ : ਸੁਪਰੀਮ ਕੋਰਟ
ਗੁਰੂਗ੍ਰਾਮ 'ਚ ਡਿਬਰੂਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਦੇ ਕਰੀਬੀ ਖਾਲਿਸਤਾਨੀ ਸਮਰਥਕ ਅਤੇ ਕਾਰੋਬਾਰੀ ਕੌਸ਼ਲ ਚੌਧਰੀ ਦੇ ਗੁੰਡੇ ਸੁਧੀਰ ਉਰਫ਼ ਖੂਟੀ ਦੇ ਘਰ ਛਾਪੇਮਾਰੀ ਜਾਰੀ ਹੈ। ਦੂਜੇ ਪਾਸੇ NIA ਨੇ ਸਿਰਸਾ ਦੇ ਡੱਬਵਾਲੀ ਵਿਚ ਕਾਂਗਰਸੀ ਆਗੂ ਜੱਗਾ ਬਰਾੜ ਦੇ ਘਰ ਛਾਪਾ ਮਾਰਿਆ ਹੈ। ਸੋਨੀਪਤ ਵਿਚ ਲਾਰੈਂਸ ਗੈਂਗ, ਅੰਬਾਲਾ ਵਿਚ ਬੰਟੀ ਕੌਸ਼ਲ, ਕਰਨਾਲ ਵਿਚ ਗੁਰਤੇਜ ਸਿੰਘ ਦੇ ਨਾਲ ਜੁੜੇ ਲੋਕਾਂ ਤੋਂ ਸਵੇਰੇ 5 ਵਜੇ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਸਕੂਲ ’ਚੋਂ ਛੁੱਟੀ ਲੈ ਕੇ ਆ ਰਹੇ ਵਿਦਿਆਰਥੀ ਨੂੰ ਟਿੱਪਰ ਨੇ ਕੁਚਲਿਆ, ਮੌਤ
ਗੁਰੂਗ੍ਰਾਮ 'ਚ 2 ਥਾਵਾਂ 'ਤੇ NIA ਦੀ ਤਲਾਸ਼ੀ ਜਾਰੀ ਹੈ। ਇਸ ਨੇ ਸੈਕਟਰ-31 ਸਥਿਤ ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਦੇ ਨਜ਼ਦੀਕੀ ਅਤੇ ਕਾਰੋਬਾਰੀ ਅਤੇ ਗੈਂਗਸਟਰ ਕੌਸ਼ਲ ਚੌਧਰੀ ਦੇ ਇਕ ਹੋਰ ਟਿਕਾਣੇ 'ਤੇ ਛਾਪੇਮਾਰੀ ਕੀਤੀ। ਝੱਜਰ ਜ਼ਿਲ੍ਹੇ ਦੇ ਬਿਸਨ ਪਿੰਡ, ਲਗਰਪੁਰ ਅਤੇ ਬਹਾਦਰਗੜ੍ਹ ਕਸਬੇ ਵਿਚ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ ਦਿੱਲੀ ਦੇ ਡੌਨ ਵਜੋਂ ਜਾਣੇ ਜਾਂਦੇ ਗੈਂਗਸਟਰ ਨੀਰਜ ਬਵਾਨਾ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।