Punjab News: ਲੋਕ ਸਭਾ ਚੋਣਾਂ ਤੇ ਵਿਧਾਇਕਾਂ ਦੇ ਅਸਤੀਫ਼ੇ; ਸਪੀਕਰ ਕੁਲਤਾਰ ਸੰਧਵਾਂ ਨੇ ਦੋ ਵਿਧਾਇਕਾਂ ਨੂੰ ਨੋਟਿਸ ਭੇਜੇ
Published : May 17, 2024, 7:36 am IST
Updated : May 17, 2024, 7:36 am IST
SHARE ARTICLE
Speaker Kultar Sandhavan sent notices to two MLAs
Speaker Kultar Sandhavan sent notices to two MLAs

ਡਾ. ਰਾਜ ਕੁਮਾਰ ਚੱਬੇਵਾਲ ਤੇ ਸ਼ੀਤਲ ਅੰਗੁਰਾਲ ਦੀ ਪੇਸ਼ੀ 3 ਜੂਨ ਨੂੰ

Punjab News: ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ ਵਾਸਤੇ ਅਜੇ ਤਕ 355 ਨਾਮਜ਼ਦਗੀ ਕਾਗ਼ਜ਼ ਸਹੀ ਪਾਏ ਗਏ ਅਤੇ ਭਲਕੇ ਕਾਗ਼ਜ਼ ਵਾਪਸ ਲੈਣ ਉਪਰੰਤ, ਸਥਿਤੀ ਸਪੱਸ਼ਟ ਹੋਵੇਗੀ ਕਿ ਮੁਕਾਬਲਾ 4 ਕੋਨਾ ਜਾਂ 3 ਕੋਨਾ ਕਿਸ-ਕਸ ਸੀਟ ’ਤੇ ਰਹੇਗਾ। ਲੋਕ ਸਭਾ ਚੋਣਾਂ ਵਾਸਤੇ ਐਤਕੀ 2019 ਦੇ ਮੁਕਾਬਲੇ ਉਮੀਦਵਾਰਾਂ ’ਚ ਜ਼ਿਆਦਾਤਰ ਮੌਜੂਦਾ ਵਿਧਾਇਕ, ਮੰੰਤਰੀ, ਐਮ.ਪੀ.,ਪਾਰਟੀ ਪ੍ਰਧਾਨ, ਤਜ਼ਕਬੇਕਾਰ ਘਾਗ, ਨਵੇਂ ਚਿਹਰੇ, ਨੌਜੁਆਨ ਤੇ ਵਿਸ਼ੇਸ਼ ਕਰ ਕੇ ਇਧਰੋਂ ਉਧਰ ਟਪੂਸੀ ਮਾਰਨ ਵਾਲੇ ਲੀਡਰ ਜ਼ਿਆਦਾ ਸ਼ਾਮਲ ਹਨ।

‘ਆਪ’ ਸਰਕਾਰ ਦੇ 5 ਮੰਤਰੀਆਂ ਮੀਤ ਹੇਅਰ, ਕੁਲਦੀਪ ਧਾਲੀਵਾਲ, ਡਾ.ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆ ਤੇ ਲਾਲਜੀਤ ਭੁੱਲਰ ਤੋਂ ਇਲਾਵਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਪੱਪੀ ਪਾਰਸ਼ਰ, ਜਗਦੀਪ ਸਿੰਘ ਕਾਕਾ ਬਾਰੜ ਯਾਨੀ ਕੁਲ 8 ਸਮੇਤ 11 ਵਿਧਾਇਕ ਚੋਣ ਅਖਾੜੇ ’ਚ ਹਨ। ਕਾਂਗਰਸ ਤੋਂ ਸੁਖਪਾਲ ਖਹਿਰਾ , ਪਰਟੀ ਪ੍ਰਧਾਨ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਵੀ ਕ੍ਰਮਵਾਰ ਸੰਗਰੂਰ, ਜਲੰਧਰ ਤੇ ਗੁਰਦਾਸਪੁਰ ਸੀਟ ’ਤੇ ਵਿਰੋਧੀ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇਣਗੇ।

ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਨੇ ਵਿਧਾਨ ਸਭਾ ਨਿਯਮਾਵਲੀ ਤਹਿਤ ਧਾਰਾ 51(3) ਅਨੁਸਾਰ ਕਾਂਗਰਸ ’ਚੋਂ ‘ਆਪ’ ਪਾਰਟੀ ’ਚ ਗਏ ਡਾ. ਰਾਜ ਕੁਮਾਰ ਚੱਬੇਵਾਲ ਅਤੇ ‘ਆਪ’ ਨੂੰ ਛੱਡ ਕੇ ਬੀ.ਜੇ.ਪੀ ਵਿਚ ਗਏ ਸ਼ੀਤਲ ਅੰਗੁਰਾਲ ਨੂੰ ਨੋਟਿਸ ਭੇਜ ਕੇ 3 ਜੂਨ ਨੂੰ ਚੰਡੀਗੜ੍ਹ ਸਥਿਤ ਸਪੀਕਰ ਦੇ ਚੈਂਬਰ ਵਿਚ ਪੇਸ਼ ਹੋਣ ਲਈ ਲਿਖਤੀ ਸੰਮਨ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਨੇ 15 ਮਾਰਚ ਨੂੰ ਅਸਤੀਫ਼ਾ ਭੇਜਿਆ ਸੀ ਜਦੋਂ ਕਿ ਅੰਗੁਰਾਲ ਨੇ 28 ਮਾਰਚ ਨੂੰ ਅਸਤੀਫ਼ਾ ਦਿਤਾ ਸੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਕੱਤੇ੍ਰਤ ਦੇ ਇਕ ਸੀਨੀਅਰ ਅਧਿਆਰੀ ਨੇ ਦਸਿਆ ਕਿ 1 ਜੂਨ ਨੂੰ ਵੋਟਾਂ ਪੈਣ ਉਪਰੰਤ 3 ਜੂਨ-ਸੋਮਵਾਰ 11 ਵਜੇ ਪੇਸ਼ੀ ਦੌਰਾਨ, ਇਨ੍ਹਾਂ ਅਸਤੀਫ਼ੇ ਦੇਣ ਵਾਲੇ ਵਿਧਾਇਕਾਂ ਡਾ. ਰਾਜ ਕੁਮਾਰ ਤੇ ਸ਼ੀਤਲ ਅੰਗੁਰਾਲ ਨੂੰ ਖ਼ੁਦ ਕਹਿਣਾ ਪਵੇਗਾ ਤੇ ਸਪੀਕਰ ਸਾਹਮਣੇ ਭਰੋਸਾ ਦੇਣਾ ਪਵੇਗਾ ਕਿ ‘‘ਮੇਰੇ ’ਤੇ ਕਿਸੇ ਪਾਰਟੀ ਜਾਂ ਨੇਤਾ ਨੇ ਦਬਾਅ ਨਹੀਂ ਪਾਇਆ ।’’

ਨਿਯਮਾਂ ਮੁਤਾਬਕ ਸਪੀਕਰ ਕੋਲ ‘ਦਬਾਅ’ ਵਾਲੇ ਨੁਕਤੇ ਹੇਠ, ਅਸਤੀਫ਼ਾ ਮਨਜ਼ੂਰ ਕਰਨ ਜਾਂ ਰੱਦ ਕਰਨ ਦੇ ਅਨੇਕਾਂ ਰਸਤੇ ਹਨ। ਜ਼ਿਕਰਯੋਗ ਹੈ ਕਿ 2012 ’ਚ ਧੂਰੀ ਹਲਕੇ ਤੋਂ ਚੁਣੇ ਗਏ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਵਲੋਂ ਦਿਤੇ ਅਸਤੀਫ਼ੇ ਨੂੰ ਸਪੀਕਰ ਚਰਨਜੀਤ ਅਟਵਾਲ ਨੇ ਮਨਜ਼ੂਰ ਕਰਨ ਵਾਸਤੇ 3 ਸਾਲ ਲਗਾ ਦਿਤੇ ਸਨ। ਇਸੇ ਤਰ੍ਹਾ 2017-22 ਵਾਲੀ ਕਾਂਗਰਸ ਸਰਕਾਰ ਵੇਲੇ ਸਪੀਕਰ ਰਾਣਾ ਕੇੇ ਪੀ ਸਿੰਘ ਨੇ ਇਨ੍ਹਾਂ ਨਿਯਮਾਂ ਤਹਿਤ ਹੀ ਸੁਖਪਾਲ ਖਹਿਰਾ, ਅਮਰਜੀਤ ਸੰਦੋਆ ਤੇ 2 ਹੋਰ ਵਿਧਾਇਕਾਂ ਦੀ ਅਯੋਗਤਾ’’ ਨੂੰ ਕਈ ਸਾਲ ਰੋਕ ਛਡਿਆ ਸੀ। ਸ: ਖਹਿਰਾ ਨੇ ਵਖਰੀ ਪਾਰਟੀ ਵੀ ਬਣਾਈ, 2019 ਲੋਕ ਸਭਾ ਚੋਣ ਬਠਿੰਡਾ ਸੀਟ ਤੋਂ ਲੜੀ, ਬੁਰੀ ਤਰ੍ਹਾਂ ਹਾਰੇ, ਮਗਰੋਂ ਕਾਂਗਰਸ ਵਿਚ ਗਏ, ਪਰ ਮਿਹਰਬਾਨੀ ਉਸ ਵੇਲੇ ਦੇ ਸਪੀਕਰ ਦੀ ਵਾਲ ਵਿੰਗਾ ਨਹੀਂ ਹੋਣ ਦਿਤਾ।

(For more Punjabi news apart from Speaker Kultar Sandhavan sent notices to two MLAs, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sukhbir ਜੀ ਸੇਵਾ ਕਰੋ, ਰਾਜ ਨਹੀਂ ਹੋਣਾ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ | Sukhbir Singh Badal Debate LIVE

25 Jul 2024 9:59 AM

"ਪੰਜਾਬ ਨੂੰ Ignore ਕਰਕੇ ਸਾਡੇ ਲੋਕਾਂ ਨਾਲ ਦੁਸ਼ਮਣੀ ਕੱਢੀ ਗਈ" | MP Dharamvir Gandhi | Rozana Spokesman

25 Jul 2024 9:57 AM

ਸੁਖਬੀਰ ਬਾਦਲ ਨੂੰ ਪਾਲਸ਼ ਕਰਨ ਦਾ ਕੀਤਾ ਜਾ ਰਿਹਾ ਕੰਮ : ਦਾਦੂਵਾਲ | Baljit Singh Daduwal Interview

25 Jul 2024 9:52 AM

ਸੰਸਦ ਕੰਪਲੈਕਸ ’ਚ ਕਿਸਾਨਾਂ ਦੀ ਰਾਹੁਲ ਗਾਂਧੀ ਨਾਲ ਕੀ ਹੋਈ ਗੱਲਬਾਤ? ਕਿਸਾਨ ਆਗੂਆਂ ਨੇ ਦੱਸੀਆਂ ਅੰਦਰਲੀਆਂ ਗੱਲਾਂ..

25 Jul 2024 9:47 AM

ਸੋਧਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਦਿਨ ਪਰਗਟ ਸਿੰਘ ਨੂੰ ਆਇਆ ਸੀ ਅਕਾਲੀਆਂ ਦਾ ਫੋਨ ! 'ਮੁਆਫ਼ੀ ਬੇਸ਼ੱਕ ਮੰਗ ਲਵੋ ਪਰ ਹੁਣ

25 Jul 2024 9:43 AM
Advertisement