
Samana News: ਅਵਾਰਾ ਕੁੱਤੇ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।
Stray dogs ate more than 10 sheep, goats Samana News: ਪੰਜਾਬ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਅਵਾਰਾ ਕੁੱਤੇ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਮਾਣਾ ਦੇ ਪਿੰਡ ਸਹਿਜਪੁਰ ਕਲਾਂ ਤੋਂ ਸਾਹਮਣੇ ਆਇਆ ਹੈ। ਜਿਥੇ ਅਵਾਰਾ ਕੁੱਤਿਆਂ ਨੇ ਬੱਕਰੀਆਂ ਅਤੇ ਭੇਡਾਂ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ; Punjab Weather News: ਪੰਜਾਬ ’ਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਹਮਲੇ ਵਿਚ 10 ਤੋਂ ਵੱਧ ਭੇਡਾਂ ਅFਵਾਰਾ ਕੁੱਤਿਆਂ ਨੇ ਖਾ ਲਈਆਂ। ਪਸ਼ੂ ਪਾਲਕ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਨੇ ਘਰ ਦੇ ਗੁਜ਼ਾਰਾ ਕਰਨ ਲਈ ਬੱਕਰੀਆਂ ਅਤੇ ਭੇਡਾਂ ਪਾਲੀਆਂ ਹੋਈਆਂ ਹਨ ਤੇ ਬੀਤੀ ਅੱਧੀ ਰਾਤ ਨੂੰ ਅਵਾਰਾ ਕੁੱਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ, ਜਿਸ ਕਰਕੇ 10 ਤੋਂ ਵੱਧ ਭੇਡਾਂ ਅਵਾਰਾ ਕੁੱਤਿਆਂ ਨੇ ਖਾ ਲਈਆਂ।
ਇਹ ਵੀ ਪੜ੍ਹੋ; Ambala Accident News: ਸੜਕ ਹਾਦਸੇ 'ਚ ਹੌਲਦਾਰ ਦੀ ਮੌਤ, ਤੇਜ਼
ਇਸ ਸਬੰਧ ਵਿੱਚ ਸਮਾਣਾ ਪਸ਼ੂ ਹਸਪਤਾਲ ਦੇ ਡਾਕਟਰ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੁਲਾਰਾਂ ਪਿੰਡ ਦੀ ਜਿਹੜੀ ਬੈਨਟਰੀ ਟੀਮ ਹੈ, ਉਸ ਨੂੰ ਉੱਥੇ ਭੇਜਿਆ ਜਾ ਰਿਹਾ ਤਾਂ ਜੋ ਜ਼ਖ਼ਮੀ ਪਸ਼ੂਆਂ ਦਾ ਇਲਾਜ ਕੀਤਾ ਜਾਵੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjab Weather News in punjabi , stay tuned to Rozana Spokesman)