
Moga Breaking : ਰਿਹਾਇਸ਼ੀ ਖੇਤਰ ਅੰਦਰ ਇੱਕ ਘਰ ’ਚ ਕੈਮੀਕਲ ਬਣਾਇਆ ਜਾਂਦਾ ਸੀ
Moga Breaking : ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿੱਚ ਰਿਹਾਇਸ਼ੀ ਖੇਤਰ ਅੰਦਰ ਇੱਕ ਘਰ ਵਿੱਚ ਕੈਮੀਕਲ ਬਣਾਉਣ ਵਾਲੀ ਜਗ੍ਹਾ ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ। ਖ਼ਬਰ ਲਿਖੇ ਜਾਣ ਤੱਕ ਅਜੇ ਤੱਕ ਅੱਗ ਲੱਗੀ ਹੋਈ ਸੀ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਚਾਰ ਗੱਡੀਆਂ ਮੌਕੇ ’ਤੇ ਪਹੁੰਚ ਚੁੱਕੀਆਂ ਸਨ। ਅੱਗ ਬੁਝਾਈ ਜਾ ਰਹੀ ਸੀ ਕੈਮੀਕਲ ਨੂੰ ਅੱਗ ਜ਼ਿਆਦਾ ਲੱਗੀ ਹੋਣ ਕਰ ਕੇ ਅਜੇ ਤੱਕ ਪਹੁੰਚਾਉਣ ਲਈ ਫਾਇਰ ਬ੍ਰਿਗੇਡ ਵਾਲੇ ਆਪਣਾ ਕੰਮ ਕਰ ਰਹੇ ਸਨ। ਲੋਕਾਂ ਦੀ ਵੱਡੀ ਭੀੜ ਵੀ ਉਥੇ ਇਕੱਠੀ ਹੋਈ ਹੋਈ ਸੀ ਤੇ ਨਾਲ ਦੇ ਘਰ ਵਿੱਚ ਅੱਗ ਲੱਗਣ ਦਾ ਖਤਰਾ ਵੀ ਬਣਿਆ ਹੋਇਆ ਸੀ।
(For more news apart from A massive fire broke out inside a house in Kot Ise Khan, a town in Moga News in Punjabi, stay tuned to Rozana Spokesman)