
ਇਸ ਵੇਲੇ, ਜਿਵੇਂ-ਜਿਵੇਂ ਹਾਲਾਤ ਆਮ ਹੋ ਰਹੇ ਹਨ, ਪਾਕਿਸਤਾਨ ਵੀ ਭਾਰਤ ਨਾਲ ਆਮ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
Amritsar News: ਭਾਰਤ-ਪਾਕਿਸਤਾਨ ਜੰਗ ਵਿਚ ਜੰਗਬੰਦੀ ਤੋਂ ਬਾਅਦ ਇਸ ਦਾ ਸਕਾਰਾਤਮਕ ਪ੍ਰਭਾਵ ਦੇਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੁਕਰਵਾਰ ਦੁਪਹਿਰ ਨੂੰ ਪਾਕਿਸਤਾਨ ਤੋਂ ਮੁਨੱਕਿਆਂ ਦਾ ਭਰਿਆ ਇਕ ਟਰੱਕ ਆਈਸੀਪੀ ਅਟਾਰੀ ਸਰਹੱਦ ’ਤੇ ਪਹੁੰਚਿਆ।
ਆਈਸੀਪੀ ਦੀ ਗੱਲ ਕਰੀਏ ਤਾਂ ਅਫ਼ਗ਼ਾਨਿਸਤਾਨ ਅਤੇ ਭਾਰਤ ਵਿਚਕਾਰ ਬਹੁਤ ਸਾਰੇ ਸੁੱਕੇ ਮੇਵਿਆਂ ਦਾ ਆਯਾਤ ਹੁੰਦਾ ਹੈ ਅਤੇ ਅਫ਼ਗ਼ਾਨਿਸਤਾਨ ਤੋਂ ਸੁੱਕੇ ਮੇਵੇ ਲੈ ਕੇ ਜਾਣ ਵਾਲੇ ਟਰੱਕ ਪਾਕਿਸਤਾਨ ਦੇ ਰਸਤੇ ਭਾਰਤ ਦੇ ਆਈਸੀਪੀ ਆਉਂਦੇ ਹਨ, ਪਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਘਰਸ਼ ਸ਼ੁਰੂ ਹੋਇਆ ਹੈ, ਉਦੋਂ ਤੋਂ ਪਾਕਿਸਤਾਨ ਨੇ ਇਨ੍ਹਾਂ ਟਰੱਕਾਂ ਨੂੰ ਵੀ ਰੋਕ ਦਿਤਾ ਸੀ, ਜਿਸ ਕਾਰਨ 40 ਤੋਂ 45 ਟਰੱਕ ਵਾਪਸ ਅਫ਼ਗ਼ਾਨਿਸਤਾਨ ਚਲੇ ਗਏ ਅਤੇ ਬਹੁਤ ਸਾਰਾ ਸਮਾਨ ਵੀ ਖ਼ਰਾਬ ਹੋ ਗਿਆ।
ਇਸ ਵੇਲੇ, ਜਿਵੇਂ-ਜਿਵੇਂ ਹਾਲਾਤ ਆਮ ਹੋ ਰਹੇ ਹਨ, ਪਾਕਿਸਤਾਨ ਵੀ ਭਾਰਤ ਨਾਲ ਆਮ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੱਲ੍ਹ ਵੀ ਪਾਕਿਸਤਾਨ ਵਲੋਂ ਇਕ ਬੀਐਸਐਫ਼ ਜਵਾਨ ਨੂੰ ਰਿਹਾਅ ਕਰ ਦਿਤਾ ਗਿਆ ਸੀ ਜੋ ਗਲਤੀ ਨਾਲ ਪਾਕਿਸਤਾਨੀ ਖੇਤਰ ਵਿਚ ਚਲਾ ਗਿਆ ਸੀ।