Moga News : ਮੋਗਾ ਪੁਲਿਸ ਨੂੰ ਮਿਲੀ ਕਾਮਯਾਬੀ, ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕੀਤਾ ਕਾਬੂ 

By : BALJINDERK

Published : May 17, 2025, 6:11 pm IST
Updated : May 17, 2025, 6:11 pm IST
SHARE ARTICLE
ਮੋਗਾ ਪੁਲਿਸ ਨੂੰ ਮਿਲੀ ਕਾਮਯਾਬੀ, ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕੀਤਾ ਕਾਬੂ 
ਮੋਗਾ ਪੁਲਿਸ ਨੂੰ ਮਿਲੀ ਕਾਮਯਾਬੀ, ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਕੀਤਾ ਕਾਬੂ 

Moga News : ਮੁਲਜ਼ਮ ਕੋਲੋਂ ਇੱਕ 32 ਬੋਰ ਦੀ ਦੇਸੀ ਪਿਸਟਲ ਤੇ 9 ਜ਼ਿੰਦਾ ਕਾਰਤੂਸ ਹੋਏ ਬਰਾਮਦ 

Moga News in Punjabi : ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 32 ਬੋਰ ਦੇਸੀ ਪਿਸਟਲ ਅਤੇ 09 ਕਾਰਤੂਸ ਬਰਾਮਦ ਕੀਤੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ਼ ਚਲਾਏ ਗਈ ਮੁਹਿੰਮ ਤਹਿਤ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਨਾਕਾਬੰਦੀ ਦੌਰਾਨ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਗਸ਼ਤ ਕਰਦੀ ਹੋਈ ਜੀ.ਟੀ ਰੋਡ ਫਿਰੋਜਪੁਰ ਟੀ ਪੁਆਇੰਟ ਘੱਲਕਲਾ ਮੌਜੂਦ ਸੀ ਤਾਂ ਸਾਹਮਣੇ ਤੋਂ ਬਰੀਜਾ ਗੱਡੀ ਰੰਗ ਚਿੱਟਾ ਬਿਨਾ ਨੰਬਰੀ ਆਉਂਦੀ ਦਿਖਾਈ ਦਿੱਤੀ।

ਜਿਸਨੂੰ ਪੁਲਿਸ ਪਾਰਟੀ ਦੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਆਪਣੀ ਗੱਡੀ ਨੂੰ ਪਿੱਛੇ ਮੋੜਨ ਲੱਗਾ।ਜਿਸਨੂੰ ਸ਼ੱਕ ਦੇ ਅਧਾਰ ਤੇ ਤਲਾਸ਼ੀ ਕਰਨ ਉਪਰੰਤ 32 ਬੋਰ ਦੇਸੀ ਪਿਸਟਲ 9 ਕਾਰਤੂਸ ਜ਼ਿੰਦਾ ਬਰਾਮਦ ਹੋਇਆ।

ਜਿਸਦੇ ਖਿਲਾਫ਼ ਆਰਮਜ ਐਕਟ ਤਹਿਤ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਦੀ ਪਛਾਣ ਸਿਮਰਨ ਸਿੰਘ ਪੁੱਤਰ ਜਗਮੋਹਨ ਵਾਸੀ ਸੋਹੀਆ ਥਾਣਾ ਸਦਰ ਜਗਰਾਉ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਅੱਜ ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 (For more news apart from Moga Police arrests 1 accused with 32 bore country-made pistol and 9 live cartridges News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement