ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਸਪੋਕਸਮੈਨ ਦਾ ਸਪਲੀਮੈਂਟ ਰੀਲੀਜ਼
Published : Jun 17, 2018, 3:09 am IST
Updated : Jun 17, 2018, 3:09 am IST
SHARE ARTICLE
Razia Sultana Releasing Supplement
Razia Sultana Releasing Supplement

ਅੱਜ ਈਦ ਉਲ ਫ਼ਿਤਰ ਦੇ ਮੁਬਾਰਕ ਮੌਕੇ ਅਤੇ ਦੁਨੀਆਂ ਦੀ ਸਮੁੱਚੀ ਮੁਸਲਿਮ ਬਰਾਦਰੀ ਲਈ ਬਹੁਤ ਹੀ ਖੁਸ਼ੀਆਂ ਅਤੇ ਖੇੜਿਆਂ ਭਰੇ ਧਾਰਮਕ.....

ਮਾਲੇਰਕੋਟਲਾ : ਅੱਜ ਈਦ ਉਲ ਫ਼ਿਤਰ ਦੇ ਮੁਬਾਰਕ ਮੌਕੇ ਅਤੇ ਦੁਨੀਆਂ ਦੀ ਸਮੁੱਚੀ ਮੁਸਲਿਮ ਬਰਾਦਰੀ ਲਈ ਬਹੁਤ ਹੀ ਖੁਸ਼ੀਆਂ ਅਤੇ ਖੇੜਿਆਂ ਭਰੇ ਧਾਰਮਕ ਸਮਾਗਮਾਂ ਦੇ ਦਿਵਸ 'ਤੇ ਮਾਲੇਰਕੋਟਲਾ ਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਪੱਤਰ ਪ੍ਰੇਰਕ ਸ਼੍ਰੀ ਇਸਮਾਇਲ ਏਸ਼ੀਆ ਵਲੋਂ ਇਕ ਰੰਗਦਾਰ ਸਪਲੀਮੈਂਟ ਕਢਿਆ ਗਿਆ। 

ਪ੍ਰਿੰਟ ਮੀਡੀਆ ਦੀਆਂ ਸ਼ਾਨਦਾਰ ਰਵਾਇਤਾਂ ਮੁਤਾਬਕ ਇਸ ਸਪਲੀਮੈਂਟ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਬਰ ਤੇ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਵਲੋਂ ਮਾਲੇਰਕੋਟਲਾ ਹਾਊਸ ਵਿਖੇ ਈਦ ਮੌਕੇ ਇਲਾਕੇ ਦੀਆਂ ਪ੍ਰਮੁੱਖ ਧਾਰਮਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਮੋਹਤਬਰ ਸਜਣਾਂ ਦੀ ਹਾਜ਼ਰੀ ਵਿਚ ਅੱਜ ਦੇ ਸਪੋਕਸਮੈਨ ਅਖਬਾਰ ਵਿਚ ਛਪੇ ਈਦ ਉੱਲ ਫ਼ਿਤਰ ਨੂੰ ਸਮਰਪਤ 'ਮਾਲੇਰਕੋਟਲਾ ਵਿਸ਼ੇਸ਼ ਸਪਲੀਮੈਂਟ' ਨੂੰ ਰਲੀਜ਼ ਕੀਤਾ। 

ਇਸ ਮੌਕੇ ਮਾਲੇਰਕੋਟਲਾ ਹਾਊਸ ਵਿਖੇ ਡੀ ਜੀ ਪੀ ਜਨਾਬ ਮੁਹੰਮਦ ਮੁਸਤਫ਼ਾ, ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਮਸਿਆਮ ਥੋਰੀ, ਸ.ਮਨਦੀਪ ਸਿੰਘ ਸਿੱਧੂ ਐਸ.ਐਸ.ਸੰਗਰੂਰ, ਐਸ ਡੀ ਐਮ ਮਾਲੇਰਕੋਟਲਾ ਡਾ.ਪ੍ਰਤੀ ਯਾਦਵ, ਜਨਾਬ ਲਤੀਫ਼ ਅਹਿਮਦ ਥਿੰਦ ਸੀ ਈ ਓ ਪੰਜਾਬ ਵਕਫ਼ ਬੋਰਡ, ਤਹਿਸੀਲਦਾਰ ਸਿਰਾਜ਼ ਅਹਿਮਦ ਐਡਵੋਕੇਟ ਮੁਹੰਮਦ ਸਲੀਮ ਖਿਲਜ਼ੀ, ਸੀ.ਕਾਂਗਰਸੀ ਆਗੂ ਮਹਿੰਦਰ ਸਿੰਘ ਪਰੂਥੀ, ਜਨਾਬ ਇਕਬਾਲ ਫ਼ੌਜੀ ਪ੍ਰਧਾਨ ਨਗਰ ਕੌਸਲ ਮਾਲਰਕੋਟਲਾ,ਆੜਤੀ ਇਕਬਾਲ ਲਾਲਾ, ਸਾਬਕਾ ਕੌਸਲਰ ਰੁਲਦੂ ਖ਼ਾਂ, ਆੜ੍ਹਤੀ ਸੁਲੇਮਾਨ ਜੌੜਾ, ਮੁਹੰਮਦ ਅਨਵਰ ਪੰਮੀ ਆਸਰਾ ਆਟੋ,

ਕੌਸਲਰ ਫ਼ਾਰੂਕ ਅਨਸਾਰੀ ਸਕੱਤਰ ਪੰਜਾਬ ਯੂਥ ਕਾਗਰਸ, ਸ.ਕਰਮਜੀਤ ਸਿੰਘ ਭੂਦਨ ਜ਼ਿਲ੍ਹਾ ਜਰਨਲ ਸਕੱਤਰ ਕਾਗਰਸ ਕਮੇਟੀ,ਐਡਵੋਕੇਟ ਸ.ਗੁਰਮੁਖ ਸਿੰਘ ਟਿਵਾਨਾ, ਸ.ਗੁਰਬਾਜ਼ ਸਿੰਘ ਜੱਟੂਆ, ਮੇਜ਼ਰ ਸਿੰਘ ਬੁਰਜ ਪ੍ਰਧਾਨ ਟਰੱਕ ਯੂਨੀਅਨ, ਯਾਸੀਨ ਘੁੱਗੀ ਪ੍ਰਧਾਨ ਕੈਟਰ ਯੂਨੀ., ਸੀ.ਕਾਗਰਸੀ ਆਗੂ ਜਗਦੀਸ ਕੁਮਾਰ ਜੱਗੀ, ਮੁਹੰਮਦ ਹਬੀਬ ਐਮ.ਸੀ,ਅਬਦੁਲ ਸ਼ਕੂਰ ਕਿਲਾ, ਹਨੀਫ਼ ਅਬਦਾਲੀ, ਨਰਿੰਦਰ ਜੈਨ ਚਿੜੀ,ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement