
ਦੇਸ਼ 'ਚ ਆਏ ਦਿਨ ਹੋ ਰਹੀ ਪਾਣੀ ਦੀ ਕਿੱਲਤ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੀਆਂ ਹਨ।
ਦੇਸ਼ 'ਚ ਆਏ ਦਿਨ ਹੋ ਰਹੀ ਪਾਣੀ ਦੀ ਕਿੱਲਤ ਦੀਆਂ ਖ਼ਬਰਾਂ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੀਆਂ ਹਨ। ਉਸੇ ਤਰ੍ਹਾਂ ਹੋਰ ਸੂਬਿਆਂ ਵਾਂਗ ਪੰਜਾਬ 'ਚ ਪਾਣੀ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਬਿਆਸ ਦਰਿਆ ਵਿਚ ਹਾਲ ਹੀ 'ਚ ਦਰਿਆ ਵਿਚਲੇ ਜੀਵ - ਜੰਤੂਆਂ ਦੀ ਮੌਤ ਦੇ ਮੱਦੇਨਜ਼ਰ, ਪੰਜਾਬ ਦੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਸ਼ਨੀਵਾਰ ਨੂੰ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਨਦੀਆਂ ਅਤੇ ਨਹਿਰੀ ਪਾਣੀ ਦੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ।
sukhwinder singh sarkaria
ਮੰਤਰੀ ਨੇ ਪਾਣੀ ਦੇ ਪ੍ਰਦੂਸ਼ਣਕਾਰਾਂ ਦੀ ਵਿਰੁਧ ਆਵਾਜ਼ ਚੁੱਕਣ ਦੀ ਸਹੁੰ ਖਾਧੀ ਅਤੇ ਜ਼ਮੀਨ ਦੀ ਸਥਿਤੀ ਦੀ ਸਮੀਖਿਆ ਲਈ ਨਦੀਆਂ ਦਾ ਛੇਤੀ ਦੌਰਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਿਸੇ ਵੀ ਢਿੱਲ-ਮੱਠ ਲਈ ਸਖ਼ਤ ਚੇਤਾਵਨੀ ਦਿੱਤੀ।
water pollution
ਸਰਕਾਰੀਆ ਨੇ ਕਿਹਾ ਕਿ ਰਾਜ ਦੇ ਕੁਝ ਹਿੱਸਿਆਂ ਵਿਚ ਜ਼ਮੀਨ ਦਾ ਪਾਣੀ ਮਨੁੱਖ ਦੀ ਵਰਤੋਂ ਲਈ ਸਹੀ ਨਹੀਂ ਸੀ ਅਤੇ ਉਥੋਂ ਦੇ ਵਸਨੀਕ ਲੋਕਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਦਰਿਆ ਅਤੇ ਨਹਿਰੀ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ। ਅਜਿਹੀ ਹਾਲਤ ਵਿਚ ਕਿਸੇ ਨੂੰ ਵੀ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਗੰਦਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਨਦੀਆਂ, ਦਰਿਆਵਾਂ 'ਚ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂੰਹਦ ਸੁੱਟਣਾ ਸਵੀਕਾਰਯੋਗ ਨਹੀਂ ਹੈ।
water pollution
ਇਸ ਕਰਕੇ ਮਨੁੱਖ ਦੁਆਰਾ ਪੈਦਾ ਕੀਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕ ਹੈਪੇਟਾਈਟਸ ਬੀ ਅਤੇ ਹੋਰ ਗੰਦੇ ਪਾਣੀ ਦੇ ਬਿਮਾਰੀਆਂ ਤੋਂ ਪੀੜਤ ਹਨ । ਸਥਿਤੀ ਨੂੰ ਨਜ਼ਰਅੰਦਾਜ਼ ਕਰਨ ਅਤੇ ਨਦੀ ਦੇ ਪਾਣੀ ਦੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਮੰਤਰੀ ਨੇ ਪਾਣੀ ਦੇ ਪ੍ਰਦੂਸ਼ਕਾਂ ਦੇ ਖਿਲਾਫ ਸਖ਼ਤ ਸਜ਼ਾ ਦੀ ਅਪੀਲ ਵੀ ਕੀਤੀ ਤਾਂ ਜੋ ਕੋਈ ਹੋਰ ਗਲਤੀ ਨੂੰ ਦੁਹਰਾਉਣ ਦੀ ਹਿੰਮਤ ਨਾ ਕੇ ਸਕੇ।
water pollution
ਲੋਕਾਂ ਨੂੰ ਰਾਜ ਸਰਕਾਰ ਨਾਲ ਹੱਥ ਮਿਲਾਉਣ ਦੀ ਅਪੀਲ ਕਰਦੇ ਹੋਏ ਨਦੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਮੰਤਰੀ ਨੇ ਅਧਿਕਾਰੀਆਂ ਨੂੰ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਚੌਕਸ ਰਹਿਣ ਲਈ ਆਖਿਆ।
beas river
ਦਸ ਦੇਈਏ ਕਿ ਪਿਛਲੇ ਦਿਨੀ ਬਿਆਸ ਦਰਿਆ 'ਚ ਇੱਕ ਮਿੱਲ ਦਾ ਸ਼ੀਰਾ ਪੈਣ ਨਾਲ ਦਰਿਆ ਵਿਚ ਬਹੁਤ ਸਾਰੇ ਜੀਵ-ਜੰਤੂਆਂ ਦੀ ਮੌਤ ਹੋ ਗਈ ਸੀ , ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ 'ਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਸੀ।