
ਡੀ.ਏ.ਵੀ ਕਾਲਜ ਦੇ ਸਟਾਫ ਦਾ ਪੰਜਾਬ ਸਰਕਾਰ 'ਤੇ ਫੁੱਟਿਆ ਗੁੱਸਾ
ਅੰਮ੍ਰਿਤਸਰ: ਬੇਸ਼ਕ ਕੇਂਦਰ ਸਰਕਾਰ ਵੱਲੋਂ 30 ਜੂਨ ਤੱਕ ਕੋਰੋਨ ਵਾਇਰਸ ਕਾਰਨ ਦੇਸ਼ ਭਰ ਵਿਚ ਵਿਦਿਆਕ ਅਦਾਰੇ ਮੁਕੰਮਲ ਤੌਰ ਤੇ ਬੰਦ ਰੱਖਣ ਦੇ ਹੁਕਤਮ ਦਿੱਤੇ ਗਏ ਨੇ ਪਰ ਇਸ ਵਿਚਾਲੇ ਪੰਜਾਬ ਸਰਕਾਰ ਨੇ ਕਾਲਜਾਂ ਸਟਾਫ ਨੂੰ ਬਗੈਰ ਵਿਦਿਆਰਥੀਆਂ ਦੇ ਕਾਲਜਾਂ ਆਉਣ ਦਾ ਫੁਰਮਾਨ ਜਾਰੀ ਕਰ ਦਿੱਤਾ।
Teachers
ਜਿਸ ਕਾਰਨ ਹੁਣ ਅੰਮ੍ਰਿਤਸਰ ਦੇ ਡੀਏਵੀ ਕਾਲਜ ਦੇ ਸਟਾਫ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ। ਅਧਿਆਪਕਾਂ ਦਾ ਕਹਿਣਾ ਹੈ ਕਿ ਕਾਲਜ ਦੇ ਲਗਭਗ 3000 ਸਟਾਫ ਮੈਂਬਰਾਂ ਨੂੰ ਕਾਲਜ ਆਉਣ ਲਈ ਆਖ ਦਿੱਤਾ ਜਿਸ ਕਾਰਨ ਓਨ੍ਹਾਂ ਸਿਰ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਿਆ।
Teachers
ਓਨ੍ਹਾਂ ਦਾ ਕਣਿਹਾ ਹੈ ਕਿ ਬਗੈਰ ਵਿਦਿਆਰਥੀਆਂ ਤੇ ਅਤੇ ਕੇਂਦਰ ਸਰਕਾਰ ਦੇ ਹੁਕਮਾਂ ਦੇ ਉਲਟ ਉਹਨਾਂ ਨੂੰ ਕਾਲਜ ਬਲਾਉਣ ਸਰਾ ਸਰ ਗਲਤ ਹੈ। ਅਧਿਆਪਕ ਦਾ ਕਹਿਣਾ ਹੈ ਕਿ ਅਜੇ ਸਕੂਲ ਜਾਂ ਕਾਲਜ ਨਾ ਖੋਲ੍ਹੇ ਜਾਣ। ਇਹਨਾਂ ਨੂੰ 30 ਜੂਨ ਤਕ ਪੂਰੀ ਤਰ੍ਹਾਂ ਬੰਦ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਖੋਲ੍ਹਣ ਦਾ ਫ਼ੈਸਲਾ ਲੈਣਾ ਚਾਹੀਦਾ ਹੈ।
Teacher
ਉੱਥੇ ਉਹਨਾਂ ਵੱਲੋਂ ਇਸ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ ਉਹ ਇਸ ਬਿਆਨ ਨੂੰ ਨਿੰਦਦੇ ਹਨ, ਕਿਉਂ ਕਿ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਇਹੀ ਕਿਹਾ ਗਿਆ ਹੈ ਕਿ ਉਹ 30 ਜੂਨ ਤਕ ਕਾਲਜ ਨਾ ਆਉਣ। ਉਹਨਾਂ ਵੱਲੋਂ ਦੂਜੇ ਸਟਾਫ ਨੂੰ ਵੀ 33% ਬੁਲਾਇਆ ਹੈ।
Teacher
ਉਸ ਕਾਲਜ ਦੇ ਅਧਿਆਪਕਾਂ ਨੇ ਅੱਗੇ ਕਿਹਾ ਕਿ ਇੱਥੇ 300 ਸਟਾਫ ਕੰਮ ਕਰਦਾ ਹੈ ਤੇ ਉਹਨਾਂ ਸਾਰਿਆਂ ਨੂੰ ਹੀ ਬੁਲਾਇਆ ਗਿਆ ਹੈ। ਉਹ ਸਾਰੇ ਸਟਾਫ ਨੂੰ ਵਾਪਸ ਬੁਲਾ ਕੇ ਖਤਰਾ ਮੁੱਲ ਲੈ ਰਹੇ ਹਨ। ਜੇ ਕਿਸੇ ਸਟਾਫ ਮੈਂਬਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ, ਮੈਨੇਜਮੈਂਟ ਜਾਂ ਪ੍ਰਿੰਸੀਪਲ ਹੀ ਹੋਵੇ, ਇਸ ਬਾਰੇ ਵੀ ਸਪੱਸ਼ਟ ਕੀਤਾ ਜਾਵੇ।
School
ਕਾਲਜ ਵਿਚ ਕੰਮ ਦੇ ਹਿਸਾਬ ਨਾਲ ਹੀ ਸਟਾਫ ਨੂੰ ਬੁਲਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਪਹਿਲਾਂ ਹੀ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਸੀ ਪਰ ਇਸ ਵਿਚਾਲੇ ਸਰਕਾਰ ਨੇ ਇਹ ਨਵਾਂ ਫੁਰਮਾਨ ਜਾਰੀ ਕਰ ਆਪਣੇ ਸਿਰ ਨਵਾਂ ਯੱਬ ਜ਼ਰੂਰ ਪਾ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।