
ਪਾਰਲੀਮੈਂਟ ਵਿਚ ਇਸ ਦੀ ਚਰਚਾ ਚੱਲੀ ਸੀ ਤੇ...
ਚੰਡੀਗੜ੍ਹ: 2022 ਦੀਆਂ ਚੋਣਾਂ ਬੇਸ਼ੱਕ ਦੂਰ ਹਨ ਪਰ ਚਰਚਾਵਾਂ ਛਿੜ ਗਈਆਂ ਹਨ ਕਿ ਲੋਕਾਂ ਨੂੰ ਤੀਜਾ ਬਦਲ ਦਿੱਤਾ ਜਾਵੇਗਾ। ਇਸ ਸਬੰਧੀ ਸਪੋਕਸਮੈਨ ਟੀਮ ਵੱਲੋਂ ਬਲਵਿੰਦਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਸਿਆ ਕਿ ਲੋਕ ਤੀਜਾ ਬਦਲ ਚਾਹੁੰਦੇ ਹਨ ਇਸ ਵਿਚ ਕੋਈ ਸ਼ੱਕ ਨਹੀਂ ਹੈ ਪਰ ਇਹ ਕਿੰਨਾ ਕੁ ਕਾਰਗਰ ਸਿੱਧ ਹੁੰਦਾ ਹੈ ਇਹ ਸੋਚਣ ਵਾਲੀ ਗੱਲ ਹੈ।
Balwinder Singh Bains
ਪਾਰਲੀਮੈਂਟ ਵਿਚ ਇਸ ਦੀ ਚਰਚਾ ਚੱਲੀ ਸੀ ਤੇ ਇਹ ਸਮੇਂ ਦੀ ਲੋੜ ਹੈ। ਸਿਆਸਤਦਾਨ ਜੋ ਕਹਿੰਦੇ ਹਨ ਉਸ ਨੂੰ ਪੂਰਾ ਘਟ ਹੀ ਕਰਦੇ ਹਨ। ਪਰ ਜਿਹੜੇ ਇਮਾਨਦਾਰ ਲੋਕ ਇਕ ਪਾਸੇ ਹੋ ਜਾਣ ਤਾਂ ਦੁਨੀਆ ਦੀ ਕੋਈ ਤਾਕਤ ਆਉਣ ਵਾਲੀ ਸਰਕਾਰ ਨੂੰ ਰੋਕ ਨਹੀਂ ਸਕਦੀ। ਜੇ ਅਸਲ ਵਿਚ ਇਕੱਠੇ ਹੋ ਕੇ ਰਹਿਣਾ ਹੈ ਤਾਂ ਸਵਾਰਥ ਛੱਡਣਾ ਪੈਣਾ ਹੈ, ਫਿਰ ਇਹ ਦੇਖਣਾ ਪਵੇਗਾ ਕਿ ਜਿਹੜਾ ਇਕੱਠ ਕੀਤਾ ਹੈ ਉਸ ਨੂੰ ਕੌਣ ਚਲਾ ਸਕੇਗਾ।
Balwinder Singh Bains
ਰਾਜਨੀਤੀ ਵਿਚ ਸਵਾਰਥ ਛੱਡਣਾ ਪੈਂਦਾ ਹੈ ਪਰ ਇਹ ਛੱਡਣਾ ਬਹੁਤ ਮੁਸ਼ਕਿਲ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਇਹ ਇਕੱਠ ਹੁੰਦਾ ਹੈ ਤਾਂ ਉਹ ਇਸ ਦਾ ਜ਼ਰੂਰ ਸਵਾਗਤ ਕਰਨਗੇ। ਜੇ ਉਹਨਾਂ ਵਿਚ ਨਵਜੋਤ ਸਿੱਧੂ ਸ਼ਾਮਲ ਹੁੰਦੇ ਹਨ ਤਾਂ ਉਹ ਖੁੱਲ੍ਹੇ ਦਿਲ ਨਾਲ ਉਹਨਾਂ ਦਾ ਸਵਾਗਤ ਕਰਨਗੇ। ਜੇ ਉਹਨਾਂ ਨੂੰ ਕੋਈ ਖਾਸ ਆਹੁਦਾ ਦੇਣਾ ਹੈ ਤਾਂ ਇਸ ਦਾ ਫ਼ੈਸਲਾ ਤਾਂ ਲੋਕ ਕਰਨਗੇ ਕਿ ਉਹਨਾਂ ਨੂੰ ਕਿਹੜਾ ਆਹੁਦਾ ਮਿਲਣਾ ਚਾਹੀਦਾ ਹੈ।
Navjot Singh Sidhu
ਇਹ ਸਮਾਂ ਤੈਅ ਕਰਦਾ ਹੈ ਕਿ ਕਿਸ ਨੂੰ ਕਿਹੜਾ ਸਹੀ ਬੈਠਦਾ ਹੈ। ਉਹਨਾਂ ਦਾ ਇਕੋ ਇਕ ਸੁਆਰਥ ਹੈ ਪੰਜਾਬ ਨੂੰ ਬਚਾਉਣਾ। ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਨ ਤੇ ਇਸ ਬਾਬਤ ਉਹਨਾਂ ਨੇ ਸਾਈਕਲ ਤੇ ਯਾਤਰਾ ਸ਼ੁਰੂ ਕਰਨੀ ਹੈ। ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰੇ। ਪੰਜਾਬ ਦੇ ਅਧਿਕਾਰਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਅਕਾਲੀ ਦਲ ਜੋ ਕਿ ਸਭ ਤੋਂ ਵਧ ਅਧਿਕਾਰਾਂ ਦੀ ਗੱਲ ਕਰਦਾ ਸੀ।
Sukhdev Singh Dhindsa
ਹੁਣ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਚਾਹੇ ਪੰਜਾਬ ਦਾ ਸਭ ਕੁੱਝ ਉਜੜ ਜਾਵੇ। ਅਕਾਲੀ ਦਲ ਵਿਚ ਡਿੱਗਣ ਦੀ ਹੱਦ ਹੈ ਪਰ ਖੜ੍ਹੇ ਰਹਿਣ ਦੀ ਹੱਦ ਨਹੀਂ ਹੈ। ਜੇ ਉਹ ਪੰਜਾਬ ਨੂੰ ਮਾਰਨ ਲਈ ਡਿੱਗ ਸਕਦੇ ਹਨ ਤਾਂ ਉਸ ਨੂੰ ਬਚਾਉਣ ਲਈ ਨਹੀਂ ਡਿੱਗ ਸਕਦੇ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਕਿਹਾ ਉਹ ਸਮਾਂ ਆਉਣ ਤੇ ਜ਼ਰੂਰ ਬੋਲਣਗੇ ਕਿਉਂ ਕਿ ਜੋ ਸੱਚਾ ਹੁੰਦਾ ਹੈ ਉਹ ਬਹੁਤੀ ਦੇਰ ਚੁੱਪ ਨਹੀਂ ਰਹਿ ਸਕਦਾ।
Sukhbir Singh Badal
ਅਕਾਲੀ ਦਲ ਵਜ਼ੀਰੀ ਕਰਦੀ ਹੈ ਤੇ ਸਿਆਸਤ ਵਿਚ ਸਿਨੇਓਰਿਟੀ ਹੀ ਨਹੀਂ। ਸਿਨੇਓਰਿਟੀ ਇਹੀ ਹੈ ਕਿ ਬਾਦਲ ਪਰਿਵਾਰ ਦਾ ਮੈਂਬਰ ਕੌਣ ਹੈ। ਸੁਖਦੇਵ ਸਿੰਘ ਢੀਂਡਸਾ ਸਭ ਤੋਂ ਸੀਨੀਅਰ ਲੀਡਰ ਹਨ ਪਰ ਉਹਨਾਂ ਨੂੰ ਵੀ ਅਸਤੀਫ਼ਾ ਦੇਣਾ ਪਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।