ਵਰਕਰ ਦਾ ਰੁੱਸ ਜਾਣਾ ਪਾਰਟੀ ਲਈ ਸਭ ਤੋਂ ਖ਼ਤਰਨਾਕ ਹੁੰਦਾ ਹੈ: Navjot Singh Sidhu  
Published : May 27, 2020, 10:37 am IST
Updated : May 27, 2020, 10:45 am IST
SHARE ARTICLE
Navjot Singh Sidhu Jitega punjab
Navjot Singh Sidhu Jitega punjab

ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ...

ਚੰਡੀਗੜ੍ਹ: ਨਵਜੋਤ ਸਿੱਧੂ ਨੇ ਯੂਟਿਊਬ ਤੇ ਅਪਣਾ ਇਕ ਵੱਖਰਾ ਚੈਨਲ ਚਲਾਇਆ ਹੈ ਜਿਸ ਦਾ ਨਾਮ ਹੈ ‘ਜਿੱਤੇਗਾ ਪੰਜਾਬ।’ ਇਸ ਯੂਟਿਊਬ ਚੈਨਲ ਉੱਪਰ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਆਂ ਆਪਣੇ ਵਿਚਾਰਾਂ ਦਾ ਸਿੱਧੂ ਨਾਲ ਆਦਾਨ-ਪ੍ਰਧਾਨ ਕਰ ਸਕਣਗੇ।

Navjot Singh Sidhu Navjot Singh Sidhu

ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਅਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇੱਕ ਪਲੇਟਫਾਰਮ ਹੋਵੇਗਾ। ਹਾਲ ਹੀ ਵਿਚ ਉਹਨਾਂ ਨੇ ਅਪਣੇ ਚੈਨਲ ਤੇ ਉਹਨਾਂ ਦੀ ਬੁਰਾਈ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹਾਓਮੈ ਛੱਡ ਕੇ ਪਿਆਰ ਨਾਲ ਰਹਿਣਾ ਸਿਖਣਾ ਚਾਹੀਦਾ ਹੈ। ਇਨਸਾਨ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂ ਕਿ ਪ੍ਰਮਾਤਮਾ ਨੇ ਜੇ ਇਨਸਾਨ ਬਣਾਇਆ ਹੈ ਤਾਂ ਉਸ ਦਾ ਅੰਨ-ਦਾਣਾ ਵੀ ਬਣਇਆ ਹੈ।

Navjot Singh Sidhu Navjot Singh Sidhu

ਉਸ ਨੂੰ ਅਪਣੇ ਸਿੱਖ ਦੀ ਫਿਕਰ ਹੈ। ਉਹ ਕਿਸੇ ਨੂੰ ਵੀ ਵਿਅਕਤੀ ਨੂੰ ਭੁੱਖਾ ਨਹੀਂ ਮਰਨ ਦਿੰਦਾ। ਜਿਹਨਾਂ ਦੀਆਂ ਬਾਹਵਾਂ ਨਹੀਂ ਹੁੰਦੀਆਂ ਕੀ ਉਹਨਾਂ ਦੀ ਕਿਸਮਤ ਨਹੀਂ ਹੁੰਦੀ। ਬੰਦੇ ਦੀ ਔਕਾਤ ਪ੍ਰਮਾਤਮਾ ਅੱਗੇ ਕੁੱਝ ਵੀ ਨਹੀਂ ਹੈ। ਇਸ ਦੇ ਨਾਲ-ਨਾਲ ਉਹਨਾਂ ਨੇ ਸਿਆਸਤ ਦੀ ਗੱਲ ਵੀ ਦੁਹਰਾਈ। ਸਿੱਧੂ ਦਾ ਕਹਿਣਾ ਹੈ ਕਿ ਪਾਰਟੀ ਵਿਚ ਸਭ ਤੋਂ ਖ਼ਤਰਨਾਕ ਹੁੰਦਾ ਹੈ ਵਰਕਰ ਦਾ ਨਰਾਜ਼ ਹੋ ਜਾਣਾ, ਕਿਉਂ ਕਿ ਪਾਰਟੀ ਦੀ ਰੀੜ ਦੀ ਹੱਡੀ ਵਰਕਰ ਹੀ ਹੁੰਦਾ ਹੈ।

Navjot Singh Sidhu Navjot Singh Sidhu

ਜੇ ਉਹ ਨਰਾਜ਼ ਹੋ ਜਾਂਦਾ ਹੈ ਤਾਂ ਪਾਰਟੀ ਦੇ ਮੈਂਬਰ ਘਟਣ ਲੱਗ ਜਾਂਦੇ ਹਨ ਤੇ ਜੇ ਬੰਦੇ ਹੀ ਘਟ ਗਏ ਤਾਂ ਪਾਰਟੀ ਵੀ ਖ਼ਤਮ ਹੋ ਜਾਵੇਗੀ। ਜਿਵੇਂ ਇਕ ਸਮੁੰਦਰ ਹੁੰਦਾ ਹੈ, ਲੋਕ ਵੀ ਉਸੇ ਤਰ੍ਹਾਂ ਹੀ ਹਨ, ਸਮੁੰਦਰ ਕਦੇ ਖਤਮ ਨਹੀਂ ਹੋਣਾ। ਪਰ ਜੋ ਨੇਤਾ ਹੁੰਦੇ ਹਨ ਉਹ ਸਮੁੰਦਰ ਵਿਚਲੀ ਕਿਸ਼ਤੀ ਵਾਂਗ ਹੁੰਦੇ ਹਨ। ਨੇਤਾ ਬਦਲਦੇ ਰਹਿੰਦੇ ਹਨ ਪਰ ਜਨਤਾ ਸਮੁੰਦਰ ਵਾਂਗ ਹਮੇਸ਼ਾ ਹੀ ਰਹੇਗੀ।

Navjot Singh Sidhu Navjot Singh Sidhu

ਇਸ ਚੈਨਲ ਨੂੰ ਸ਼ੁਰੂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬੀਆਂ ਨਾਲ ਸਿੱਧੇ ਰੂਪ 'ਚ, ਸਾਦੀ ਅਤੇ ਸਰਲ ਭਾਸ਼ਾ 'ਚ ਆਪਣੇ ਵਿਚਾਰ ਸਾਂਝੇ ਕਰਨ ਲਈ ਇਸ ਯੂ-ਟਿਊਬ ਚੈਨਲ ਸ਼ੁਰੂਆਤ ਕਰ ਰਹੇ ਹਨ। ਚੈਨਲ ਦੀ ਸ਼ੁਰੂਆਤ ਕਰਦਿਆਂ ਸਿੱਧੂ ਨੇ ਕਿਹਾ ਕਿ ਲੋਕ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਜੁੜ ਸਕਦੇ ਹਨ।

Navjot Singh Sidhu Navjot Singh Sidhu

ਸਿੱਧੂ ਮੁਤਾਬਕ ਇਸ ਚੈਨਲ 'ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਉਨ੍ਹਾਂ ਨਾਲ ਅਦਾਨ-ਪ੍ਰਦਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement