''ਜਥੇਦਾਰ ਵੱਲੋਂ ਖਾਲਿਸਤਾਨ 'ਤੇ ਦਿੱਤੇ ਬਿਆਨ ਦਾ ਦੇਸ਼ ਵਿਰੋਧੀ ਲੋਕ ਲੈ ਰਹੇ ਹਨ ਲਾਹਾ''
Published : Jun 17, 2020, 1:23 pm IST
Updated : Jun 17, 2020, 1:23 pm IST
SHARE ARTICLE
Ludhiana Ravneet Singh Bittu Shiromani Akali Dal Jathedar
Ludhiana Ravneet Singh Bittu Shiromani Akali Dal Jathedar

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਦਾ ਜਥੇਦਾਰ ਅਕਾਲ ਤਖ਼ਤ 'ਤੇ ਨਿਸ਼ਾਨਾ

ਲੁਧਿਆਣਾ: 6 ਜੂਨ 1984 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਨੂੰ ਲੈ ਕੇ ਸਮਰਥਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਜੇ ਦਰਬਾਰ ਸਾਹਿਬ ਕਿਸੇ ਸਮਾਗਮ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਖਾਲਿਸਤਾਨ ਜਾਂ ਹੋਰ ਨਾਅਰੇ ਲਗਦੇ ਹਨ ਤਾਂ ਉਹ ਜਾਇਜ਼ ਹਨ।

Ravneet BittuRavneet Bittu

ਇਸ ਦੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਨਿਸ਼ਾਨਾ ਲਗਾਇਆ ਹੈ। ਗੁਰਪੰਥ ਸਿੰਘ ਪੰਨੂ ਜੋ ਕਿ 2020 ਵਾਲੇ ਹਨ ਤੇ ਉਹਨਾਂ ਨਾਲ ਇਕ ਹੋਰ ਯੂਐਸ ਮੀਡੀਆ, ਵਿਦੇਸ਼ਾਂ ਵਿਚ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਉਹਨਾਂ ਨਾਲ ਸਾਡੇ ਲੋਕ ਲੜਾਈ ਲੜ ਰਹੇ ਹਨ ਉਹਨਾਂ ਨੇ ਇਕ ਨਾਮ ਦੱਸਿਆ ਹੈ ਜਿਸ ਦਾ ਨਾਮ ਹੈ ਜੇ ਐਸ ਧਾਲੀਵਾਲ।

Ravneet BittuRavneet Bittu

ਇਹ ਯੂਐਸ ਮੀਡੀਆ ਤੇ ਕੰਮ ਕਰਦੇ ਹਨ ਉਹਨਾਂ ਨੇ ਜੱਥੇਦਾਰ ਵੱਲੋਂ ਦਿੱਤੇ ਗਏ ਬਿਆਨ ਨੂੰ ਪੇਸ਼ ਕੀਤਾ ਹੈ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਜੱਥੇਦਾਰ ਵੱਲੋਂ ਰੈਫਰੈਂਡਮ 2020 ਦੀ ਇਜਾਜ਼ਤ ਦੇ ਦਿੱਤੀ ਹੈ ਤੇ ਜਿਹਨਾਂ ਨੇ ਰੈਫਰੈਂਡਮ ਦੀ ਵੋਟਿੰਗ ਕਰਨੀ ਹੈ ਉਹ ਵੱਧ ਤੋਂ ਵੱਧ ਕਰਨ ਤੇ ਵੋਟਾਂ ਪਾਉਣ ਲਈ ਅਪਣੇ ਆਪ ਨੂੰ ਨਾਮਜ਼ਦ ਕਰੋ। ਇਸ ਤੋਂ ਬਾਅਦ ਉੱਥੇ ਵੀਡੀਓ ਕਾਨਫਰੰਸ ਕੀਤੀਆਂ ਗਈਆਂ।

Harpreet Singh Harpreet Singh

ਸਭ ਤੋਂ ਜ਼ਿਆਦਾ ਫੋਨ ਪਾਕਿਸਤਾਨ ਤੋਂ ਆ ਰਹੇ ਹਨ ਕਿ ਜਲਦ ਤੋਂ ਜਲਦ ਖਾਲਿਸਤਾਨ ਬਣਾਇਆ ਜਾਵੇ ਤੇ ਉਹਨਾਂ ਨੂੰ ਖਾਲਿਸਤਾਨ ਦੇਸ਼ ਇਕ ਵਧੀਆ ਦੇਸ਼ ਵਿਚ ਪ੍ਰਾਪਤ ਹੋਵੇਗਾ। ਜਿੰਨੇ ਸਿੱਖ ਪੰਜਾਬ ਵਿਚ ਹਨ ਉੰਨੇ ਹੀ ਸਿੱਖ ਹੋਰਨਾਂ ਦੇਸ਼ਾਂ, ਰਾਜਾਂ ਵਿਚ ਬੈਠੇ ਹਨ ਤਾਂ ਖਾਲਿਸਤਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣ ਅਪਣੇ ਬਿਆਨ ਤੋਂ ਮੁਕਰ ਗਏ ਹਨ।

Sukhbir Singh BadalSukhbir Singh Badal

ਅਕਾਲੀ ਦਲ ਹਰ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਹਨ ਪਰ ਹੁਣ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਜੱਥੇਦਾਰ ਤੇ ਦਬਾਅ ਪਾ ਕੇ ਬਿਆਨ ਦਵਾਇਆ ਗਿਆ ਹੈ। ਇਸ ਬਿਆਨ ਵਿਚ ਸਪੱਸ਼ਟ ਨਹੀਂ ਹੈ ਕਿ ਉਹ ਕਹਿਣਾ ਕੀ ਚਾਹੁੰਦੇ ਹਨ ਕਦੇ ਤਾਂ ਉਹ ਬੇਗਮਪੁਰਾ ਦੀ ਗੱਲ਼ ਕਰਦੇ ਹਨ ਤੇ ਕਦੇ ਉਹ ਬਾਹਰਲੇ ਸਿੱਖਾਂ ਦੀ ਗੱਲ ਕਰਦੇ ਹਨ, ਕਦੇ ਉਹ ਪੰਜਾਬ ਦੀ ਗੱਲ ਕਰਦੇ ਹਨ।

Harsimrat Kaur Badal Harsimrat Kaur Badal

ਪਰ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੈ, ਉਹਨਾਂ ਨੇ ਰੈਫਰੈਂਡਮ 2020 ਵਾਲਿਆਂ ਦੀ ਜਿੰਨੀ ਮਦਦ ਕਰਨੀ ਸੀ ਉਹ ਕਰ ਦਿੱਤੀ ਹੈ। ਅਜਿਹਾ ਕਰ ਕੇ ਪੰਜਾਬੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਉਹਨਾਂ ਦੇ ਰੁਜ਼ਗਾਰ ਨੂੰ ਧੱਕਾ ਸਕਦਾ ਹੈ। ਇਸ ਲਈ ਉਹ ਬੇਨਤੀ ਕਰਦੇ ਹਨ ਕਿ ਜੱਥੇਦਾਰ ਅਜਿਹਾ ਕੰਮ ਨਾ ਕਰਨ, ਉਹ ਨਵੇਂ ਭਿੰਡਰਾਂਵਾਲੇ ਬਣਨ ਦੀ ਕੋਸ਼ਿਸ਼ ਨਾ ਕਰਨ।

ਉਹ ਲੋਕਾਂ ਨੂੰ ਚੰਗੇ ਪਾਸੇ ਜੋੜਨ ਦੀ ਕੋਸ਼ਿਸ਼ ਕਰਨ, ਬੱਚਿਆਂ ਦੀ ਪੜ੍ਹਾਈ ਵੱਲ ਦੇਣ ਕਿ ਉਹਨਾਂ ਨੂੰ ਚੰਗੀ ਸਿੱਖਿਆ ਕਿਵੇਂ ਦਿੱਤੀ ਜਾਵੇ। ਸਾਰੀਆਂ ਪਾਰਟੀਆਂ ਨੇ ਜੱਥੇਦਾਰ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ ਪਰ ਜੋ ਅਕਾਲੀ ਦਲ ਹੈ ਉਹ ਅਜੇ ਤਕ ਚੁੱਪ ਬੈਠੀ ਹੈ ਤੇ ਗੱਲਾਂ ਨੂੰ ਘੁੰਮਾ ਰਹੀ ਹੈ। ਖਾਲਿਸਤਾਨ ਨੂੰ ਛੱਡ ਕੇ ਪੰਜਾਬ ਦੇ ਹੋਰਨਾਂ ਮੁੱਦਿਆਂ ਦੀ ਗੱਲ ਕਰਨੀ ਜ਼ਰੂਰੀ ਹੈ ਕਿਉਂ ਕਿ ਪੰਜਾਬ ਦੇ ਮੁੱਦਿਆਂ ਤੇ ਲੋਕ ਉਹਨਾਂ ਦਾ ਸਾਥ ਦੇਣਗੇ ਪਰ ਖਾਲਿਸਤਾਨ ਤੇ ਉਹਨਾਂ ਨਾਲ ਕੋਈ ਨਹੀਂ ਖੜੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement