
ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਮੇਨ ਸੜਕ.....
ਕਾਹਨਪੁਰ ਖੂਹੀ, 16 ਜੂਨ: ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਮੇਨ ਸੜਕ 'ਤੇ ਸਤਲੁਜ ਦਰਿਆ 'ਤੇ ਪੈਂਦੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੱਕੇ ਪੁਲ ਦੇ ਨਜ਼ਦੀਕ ਬੇਲਿਆਂ ਦੇ ਪਿੰਡਾਂ ਕੋਲੋਂ ਵਗਦੇ ਸਤਲੁਜ ਦਰਿਆ ਵਿਚ ਡੁੱਬ ਕੇ ਦੋ ਸਕੇ ਭਰਾਵਾਂ ਦੀ ਮੌਤ ਹੋਣ ਦੀ ਖ਼ਬਰ ਹੈ । ਨੌਜਵਾਨ ਦੋ ਸਕੇ ਭਰਾ ਦੱਸੇ ਗਏ ਹਨ ਜਿਨ੍ਹਾਂ ਦੀ ਪਹਿਚਾਣ ਨਹੀਮ (16) ਅਤੇ ਫ਼ਹੀਮ (14) ਸਪੁੱਤਰ ਪੂਤਨ ਪਿੰਡ ਮਾਣਕੂ ਮਾਜਰਾ ਪੁਲਿਸ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਦੋਨੋਂ ਨੌਜਵਾਨ ਸਤਲੁਜ ਦਰਿਆ 'ਤੇ ਨਹਾਉਣ ਗਏ ਸਨ। ਉਹ ਨਹਾਉਂਦੇ ਸਮੇਂ ਨਾਜਾਇਜ਼ ਮਾਈਨਿੰਗ ਵਾਲਿਆਂ ਵਲੋਂ ਪਾਏ ਗਏ ਡੂੰਘੇ ਖੱਡਿਆਂ 'ਚ ਘਿਰ ਗਏ । ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਨਾਲ ਹੀ ਦੋ ਹੋਰ ਨੌਜਵਾਨਾਂ ਅਤੇ ਸਟੋਨ ਕਰੈਸ਼ਰ ਤੇ ਕੰਮ ਕਰਨ ਵਾਲੇ ਵਿਅਕਤੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ। ਨੌਜਵਾਨਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਕੱਢ ਕੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਪੋਸਟ ਮਾਰਟਮ ਲਈ ਭੇਜ ਦਿਤੀਆਂ ਗਈਆਂ ਹਨ ।