
ਬਾਬਾ ਬੰਦਾ ਸਿੰਘ ਬਹਾਦਰ ਸੰਸਥਾ ਨੇ ਗੁਰੂ ਨਾਨਕ ਦਵਾਖ਼ਾਨਾ ਨਗਰ ਕੌਂਸਲ ਦੇ ਸਾਹਮਣੇ ਖੋਲ੍ਹਿਆ
ਅਹਿਮਦਗੜ੍ਹ, 16 ਜੂਨ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਬਾਬਾ ਬੰਦਾਂ ਸਿੰਘ ਬਹਾਦਰ ਵੈਲਫੇਅਰ ਸੁਸਾਇਟੀ ਅਹਿਮਦਗੜ੍ਹ ਵਲੋ ਇਲਾਕੇ ਦੇ ਲੋਕਾ ਦੀ ਸਿਹਤ ਸਹੂਲਤ ਲਈ ਆਏ ਮੁਲ ਤੇ ਦਵਾਈਆ ਮੁਹਈਆ ਕਰਵਾਉਣ ਲਈ ਪਿਛਲੇ ਸਮੇ ਤੋਂ ਗੁਰੂ ਨਾਨਕ ਦਵਾਖਾਨਾ ਮੈਡੀਕਲ ਸਟੋਰ ਚਲਾਇਆ ਜਾ ਰਿਹਾ ਹੈ ਜੋਕਿ ਅਹਿਮਦਗੜ੍ਹ ਛੰਨਾਂ ਗੇਟ ਵਿਖੇ ਚਲ ਰਿਹਾ ਸੀ ਜਿਥੇ ਲੋਕਾ ਨੂੰ ਬਹੁਤ ਹੀ ਘੱਟ ਰੇਟ ਤੇ ਆਏ ਮੁੱਲ ਦਵਾਈਆ ਦਿੱਤੀ ਜਾਦੀਆ ਸਨ। ਇਸ ਦਵਾ ਖਾਨੇ ਪ੍ਰਤੀ ਲੋਕਾ ਦੇ ਉਤਸ਼ਾਹ ਨੂੰ ਦੇਖਦੇ ਹੋਏ ਸੰਸਥਾ ਵਲੋ ਹੁਣ ਇਸ ਲਈ ਵੱਡੀ ਦੁਕਾਨ ਦਾ ਪ੍ਰਬੰਧ ਕਰਦਿਆ ਇਸ ਨੂੰ ਛੰਨਾਂ ਗੇਟ ਤੋਂ ਬਦਲਕੇ ਇਹ ਮੈਡੀਕਲ ਸਟੋਰ ਸਥਾਨਕ ਨਗਰ ਕੌਂਸ਼ਲ ਦੇ ਸਾਹਮਣੇ ਖੋਲਿਆ ਗਿਆ ਹੈ। ਇਸ ਦੀ ਸ਼ਰੂਆਤ ਲਈ ਸੰਸਥਾਂ ਆਗੂਆ ਵਲੋ ਅਰਦਾਸ ਉਪਰੰਤ ਸੰਸਥਾ ਦੇ ਚੇਅਰਮੈਨ ਅਤੇ ਨਗਰ ਕੌਂਸ਼ਲ ਦੇ ਵਾਈਸ ਪ੍ਰਧਾਨ ਕਮਲਜੀਤ ਸਿੰਘ ਉਭੀ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਗੁਰੂਨਾਨਕ ਕੰਨਿਆ ਮਹਾਂਵਿਦਿਆਲਾ ਦੇ ਪ੍ਰਿੰਸੀਪਲ ਮੈਡਮ ਕੋਮਲਪ੍ਰੀਤ ਕੌਰ ਮਾਵੀ ਨੇ ਰਸਮੀ ਉਦਘਾਟਨ ਕੀਤਾ ਅਤੇ ਸੰਸਥਾ ਵਲੋ ਕੀਤੇ ਜਾਂਦੇ ਇਸ ਨੇਕ ਕਾਰਜ ਦੀ ਸ਼ਲਾਂਘਾਂ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕਮਲਜੀਤ ਸਿੰਘ ਉਭੀ, ਪ੍ਰਧਾਨ ਨਿਰਮਲ ਸਿੰਘ ਪੰਧੇਰ, ਸੰਸਥਾ ਆਗੂ ਭਾਈ ਕੁਲਦੀਪ ਸਿੰਘ ਖਾਲਸਾ, ਡਾ. ਰੁਪਿੰਦਰ ਸਿੰਘ ਬ੍ਰਹਮਪੁਰੀ, ਨੇੇ ਸਹਿਯੋਗੀਆ ਦਾ ਧਨਵਾਦ ਕਰਦਿਆ ਕਿਹਾ ਕਿ ਸੰਸਥਾਂ ਵਲੋ ਸੁਰੂ ਕੀਤੇ ਇਸ ਕਾਰਜ ਦੌਰਾਨ ਲੋਕਾਂ ਦੀ ਸਹੂਲਤ ਲਈ ਬਿਨਾ ਮੁਨਾਫਾ ਲਏ ਦਵਾਈਆ ਬਾਜਵ ਰੇਟਾਂ ਤੇ ਦਿੱਤੀਆ ਜਾਂਦੀਆਂ ਹਨ। ਜਿਸ ਦਾ ਹਰ ਲੋੜਵੰਦ ਵਿਅਕਤੀ ਲਾਹਾ ਲੈ ਰਿਹਾ ਹੈ। ਇਸ ਮੌਕੇ ਸੰਸਥਾਂ ਦੇ ਚੈਅਰਮੇਨ ਕਮਲਜੀਤ ਸਿੰਘ ਉਭੀ, ਕੁਲਦੀਪ ਸਿੰਘ ਖਾਲਸਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਰੁਪਿੰਦਰ ਸਿੰਘ ਬ੍ਰਹਮਪੁਰੀ, ਕ੍ਰਿਸ਼ਨ ਸਿੰਘ ਰਾਜੜ, ਹਰਭਜਨ ਸਿੰਘ ਬਰਾੜ, ਕੁਲਵੰਤ ਸਿੰਘ ਸੋਹਲ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਪ੍ਰਿੰਸੀਪਲ ਕੋਮਲਪ੍ਰੀਤ ਕੌਰ ਮਾਵੀ, ਮਾ. ਨਿਰਮਲ ਸਿੰਘ, ਮਨਿੰਦਰਜੀਤ ਸਿੰਘ ਥਿੰਦ, ਤਿਰਲੋਚਨ ਸਿੰਘ ਚਾਪੜਾ, ਜਗਜੀਤ ਸਿੰਘ ਜੱਜੀ, ਛਿੰਦਰਪਾਲ ਸਿੰਘ ਪੰਧੇਰ, ਕੁਲਦੀਪ ਸਿੰਘ ਗਰਚਾ, ਮਨਜੀਤ ਸਿੰਘ, ਆਦਿ ਹਾਜ਼ਰ ਸਨ।
ਕੈਪਸਨ: ਫੋਟੋ ਚੌਹਾਨ 16-20