
ਪੋਸਟਰ ਜੰਗ : ਸਾਰਾ ਪੰਜਾਬ ਸਿੱਧੂ ਨਾਲ
ਗੁੰਮਸ਼ੁਦਗੀ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਪੋਸਟਰ ਲੱਗੇ
ਅੰਮਿ੍ਤਸਰ, 16 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਪਟਨ-ਸਿੱਧੂ ਦਰਮਿਆਨ ਸਿਆਸੀ ਯੁੱਧ ਹਾਈ ਕਮਾਂਡ ਪੱਧਰ ਤੇ ਹੀ ਨਹੀ ਸਗੋ ਹੇਠਲੇ ਪੱਧਰ ਤੇ ਸਭ ਤੋ ਜਿਆਦਾ ਹੋ ਰਿਹਾ ਹੈ | ਬੀਤੇ ਦਿਨੀ ਸੁਰਖੀਆਂ ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਖਿਲਾਫ ਗੁੰਮਸ਼ੁਦਗੀ ਦੇ ਪੋਸਟਰ ਉਨਾ ਦੇ ਰਾਜਨੀਤਿਕ ਵਿਰੋਧੀਆਂ ਦੁਆਰਾ ਸ਼ਹਿਰ ਚ,ਅਹਿਮ ਥਾਵਾਂ ਤੇ ਲਾਏ ਗਏ ਸਨ | ਹੁਣ ਸਿੱਧੂ ਦੇ ਹੱਕ ਵਿੱਚ ਕਾਂਗਰਸ ਹਾਈ ਕਮਾਂਡ ਵੱਲੋ ਸਿਆਸੀ ਰਾਹਤ ਦੇਣ ਸਬੰਧੀ ਚਰਚਾਵਾਂ ਹਨ | ਇਸ ਨੂੰ ਮੱਦੇਨਜਰ ਰਖਦਿਆਂ ਸਿੱਧੂ ਹਮਾਇਤੀਆਂ ਅੱਜ ਉਨਾ ਦੇ ਹੱਕ ਵਿੱਚ ਪੋਸਟਰ ਸ਼ਹਿਰ ਚ ਲਾਏ ਗਏ ,ਜਿਸ ਉਪਰ ਉਨਾ ਦੀ ਤਸਵੀਰ ਅਤੇ ਲਿਖਿਆ ਹੈ ਕਿ ਸਾਰਾ ਪੰੰਜਾਬ ਸਿੱਧੂ ਦੇ ਨਾਲ 2022 ਭਾਵ 2022 ਦੀਆਂ ਚੋਣਾਂ ਚ ਉਹ ਸੂਬੇ ਦੀ ਵਾਂਗਡੋਰ ਸੰਭਾਲਣਗੇ | ਇਹ ਜੋਸ਼ ਸਿੱਧੂ ਹਮਾਇਤੀਆਂ ਵਿੱਚ ਹੈ ਕਿ ਉਹ ਇਮਾਨਦਾਰ ਪੰਜਾਬ ਤੇ ਦੇਸ਼ ਦੀ ਹਸਤੀ ਜਿਸ ਨੂੰ ਦੁਨੀਆ ਪੱਧਰ ਤੇ ਲੋਕ ਜਾਣਦੇ ਹਨ | ਸਿੱਧੂ ਹਮਾਇਤੀ ਰਾਜਬੀਰ ਸਿੰਘ ਦੱਸਿਆ ਕਿ ਉਹ ਲੋਕ ਮੁੱਦੇ ਉਜਾਗਰ ਕਰ ਰਹੇ ਹਨ | ਉਹ ਸਿੱਧੂ ਦੀਆਂ ਨੀਤੀਆਂ ਤੇ ਸੋਚ ਨੂੰ ਪਿਆਰ ਕਰਦੇ ਹਨ | ਸਾਡਾ ਕਪਤਾਨ ਨਵਜੋਤ ਸਿੱਧੂ ਹੈ | ਉਹ ਲੋਕਾਂ ਦੇ ਮਸਲਿਆਂ ਨਾਲ ਜੁੜੇ ਹਨ ਭਾਵੇ ਸਿੱਧੂ ਟਵੀਟ ਕਰਦੇ ਹਨ ਜਾਂ ਜਨਤਾ ਵਿੱਚ ਵਿਚਰਦੇ ਹਨ | ਇਹ ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਸਿੱਧੂ ਦੇ ਸਿਆਸੀ ਵਿਰੋਧੀਆਂ ਉਨਾ ਦੇ ਪੂਰਬੀ ਹਲਕੇ ਚ ਪੋਸਟਰ ਲਾਏ ਗਏ ਸਨ ਕਿ ਪੰਜਾਬ ਦਾ ਕਪਤਾਨ ਇਕ ਹੈ ਤੇ ਸ਼ਹਿਰ ਦੇ ਸਹਿਰ ਦੇ ਮੇਅਰ ਨੇੇ ਉਨਾ ਦੇ ਹਲਕੇ ਵਿੱਚ ਸਰਗਰਮੀ ਵੀ ਸ਼ੁਰੂ ਕਰ ਦਿੱਤੀ ਸੀ |