
ਕਿਹਾ, ਬਾਦਲ ਪ੍ਰਵਾਰ ਨੇ ਧਰਮ ਦਾ ਜੋ ਸੰਗਲ ਪਾਇਐ, ਉਸ ਨੂੰ ਅਸੀਂ ਜ਼ਰੂਰ ਤੋੜਾਂਗੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ ਅਹਿਮ ਪ੍ਰੈਸ ਕਾਨਫ਼ਰੰਸ
ਬਾਦਲ ਪ੍ਰਵਾਰ ਪੀ.ਟੀ.ਸੀ. ਚੈਨਲ ਰਾਹੀਂ ਗੁਰਬਾਣੀ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਰਿਹੈ : ਸਾਬਕਾ ਜਥੇਦਾਰ
ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਅੱਜ ਇਥੇ ਇਕ ਅਹਿਮ ਪ੍ਰੈਸ ਕਾਨਫ਼ਰੰਸ ਕੀਤੀ ਗਈ। ਪੰਥਕ ਅਕਾਲੀ ਲਹਿਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬਾਦਲ ਪ੍ਰਵਾਰ ਨੂੰ ਗੁਰਦੁਆਰਾ ਪ੍ਰਬੰਧਕਾਂ ਤੋਂ ਹਟਾਇਆ ਜਾਵੇ, ਲੋਕਾਂ ਨੂੰ ਪਿੰਡ ਵਿਚ ਹੀ ਬੂਥ ਬਣਾਉਣ ਲਈ ਕਹੋ ਅਤੇ ਕਮੇਟੀ ਦੀਆਂ ਵੋਟਾਂ ਲਈ ਕਮਰ ਕੱਸਣ ਲਈ ਕਹੋ।
ਇਹ ਵੀ ਪੜ੍ਹੋ: ਗੁਜਰਾਤ: ਦਰਗਾਹ ਢਾਹੁਣ ਦੇ ਨੋਟਿਸ ਵਿਰੁਧ ਭੀੜ ਦੀ ਪੱਥਰਬਾਜ਼ੀ
ਇਸ ਮੌਕੇ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨੇ ਕਮੀਜ਼ ਵਾਂਗ ਜਥੇਦਾਰ ਬਦਲੇ ਸਨ ਅਤੇ ਅੱਜ ਉਨ੍ਹਾਂ ਦਾ ਪੁੱਤਰ ਵੀ ਉਹੀ ਕਰ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਦੀ ਗੱਲ ਕਰਦੇ ਹਨ ਤਾਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਮੁਖੀ ਕਿਵੇਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੁਣ ਹੋਇਆ ਹੈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਹੈ।
ਇਹ ਵੀ ਪੜ੍ਹੋ : ਜਥੇਦਾਰ ਦੀ ਨਿਯੁਕਤੀ ਨਾਲ ਮੁੜ ਸੁਰਜੀਤ ਹੋਈ ਪੁਰਾਣੀ ਰਿਵਾਇਤ : ਪਰਮਜੀਤ ਸਿੰਘ ਸਰਨਾ
ਅਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਪੀ.ਟੀ.ਸੀ. ਚੈਨਲ ਰਾਹੀਂ ਗੁਰਬਾਣੀ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਚੋਣਾਂ ਜ਼ਰੀਏ ਚੁਣੇ ਜਾਣ ਵਾਲਿਆਂ ਨੂੰ ਕਮੇਟੀ ਵਿਚ ਰਹਿ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪ੍ਰਵਾਰ ਨੇ ਧਰਮ ਦਾ ਜੋ ਸੰਗਲ ਪਾਇਆ ਹੈ, ਉਸ ਨੂੰ ਅਸੀਂ ਜ਼ਰੂਰ ਤੋੜਾਂਗੇ।