
ਦਿਨ ਵੱਡੇ ਹੋਣ ਮਗਰੋਂ ਲਿਆ ਗਿਆ ਫ਼ੈਸਲਾ
ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਫਾਜ਼ਿਲਕਾ ਅਤੇ ਫਿਰੋਜ਼ਪੁਰ ਸਮੇਤ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਹੁਣ ਰੀਟਰੀਟ ਸ਼ਾਮ 6 ਵਜੇ ਦੀ ਬਜਾਏ 6.30 ਵਜੇ ਹੋਵੇਗੀ। ਇਹ ਫ਼ੈਸਲਾ ਗਰਮੀ ਵਧਣ ਅਤੇ ਦਿਨ ਲੰਮਾ ਹੋਣ ਤੋਂ ਬਾਅਦ ਲਿਆ ਗਿਆ ਹੈ। ਇਹ ਹੁਕਮ ਬੀਤੀ ਸ਼ਾਮ ਤੋਂ ਲਾਗੂ ਹੋ ਗਏ ਹਨ।
ਇਹ ਵੀ ਪੜ੍ਹੋ: ਖ਼ਰਾਬ ਮੌਸਮ ਕਾਰਨ ਸਿੱਕਿਮ ’ਚ 2400 ਤੋਂ ਵੱਧ ਸੈਲਾਨੀ ਫਸੇ
ਭਾਰਤ ਅਤੇ ਪਾਕਿਸਤਾਨ ਵਿਚਾਲੇ ਦੇਸ਼ ਵਿਚ ਤਿੰਨ ਥਾਵਾਂ 'ਤੇ ਰੀਟਰੀਟ ਸੈਰੇਮਨੀ ਹੁੰਦੀ ਹੈ, ਜਿਸ ਵਿਚ ਪਾਕਿਸਤਾਨ ਰੇਂਜਰਾਂ ਦੇ ਨਾਲ ਭਾਰਤ ਦੇ ਸੀਮਾ ਸੁਰੱਖਿਆ ਬਲ ਦੇ ਜਵਾਨ ਹਿੱਸਾ ਲੈਂਦੇ ਹਨ। ਅੰਮ੍ਰਿਤਸਰ, ਫਾਜ਼ਲਿਕਾ ਅਤੇ ਫਿਰੋਜ਼ਪੁਰ ਜ਼ਿਲਿਆਂ 'ਚ ਆਯੋਜਿਤ ਇਸ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੈਲਾਨੀ ਪਹੁੰਚਦੇ ਹਨ।
ਇਹ ਵੀ ਪੜ੍ਹੋ: 'ਮੁਸਲਮਾਨਾਂ ਨੂੰ ਉਜਾੜਨ ਵਾਲਿਆਂ ’ਤੇ ਉੱਤਰਾਖੰਡ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ'
ਕਰੀਬ 40 ਮਿੰਟ ਤੱਕ ਚੱਲਣ ਵਾਲੇ ਇਸ ਰੀਟਰੀਟ ਸਮਾਰੋਹ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰ ਜਾਂਦਾ। ਭਾਰਤ ਦੀ ਸਰਹੱਦ 'ਤੇ ਭਾਰਤੀ ਅਤੇ ਪਾਕਿਸਤਾਨ ਵਾਲੇ ਪਾਸੇ ਦੇ ਪਾਕਿ ਨਾਗਰਿਕ ਅਪਣੇ ਦੇਸ਼ ਦੇ ਨਾਅਰੇ ਲਗਾ ਕੇ ਅਪਣੀ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹਨ। ਲੋਕ ਦੇਸ਼ ਭਗਤੀ ਦੇ ਗੀਤਾਂ 'ਤੇ ਝੂਮਦੇ ਨਜ਼ਰ ਆਉਂਦੇ ਹਨ।