
'ਆਪ' ਨੇ ਭਾਜਪਾ ਛੱਡ ਕੇ ਆਉਣ ਵਾਲੇ ਮੋਹਿੰਦਰ ਭਗਤ ਨੂੰ ਟਿਕਟ ਦਿਤੀ ਹੈ।
Jalandhar West by-election: ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਭਾਜਪਾ ਨੇ ਵੀ ਅਪਣਾ ਉਮੀਦਵਾਰ ਐਲਾਨ ਦਿਤਾ ਹੈ। ਭਾਜਪਾ ਵਲੋਂ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲੜਨਗੇ।
'ਆਪ' ਨੇ ਭਾਜਪਾ ਛੱਡ ਕੇ ਆਉਣ ਵਾਲੇ ਮੋਹਿੰਦਰ ਭਗਤ ਨੂੰ ਟਿਕਟ ਦਿਤੀ ਹੈ। ਮਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੇ ਪੁੱਤਰ ਹਨ। ਜਲੰਧਰ ਪੱਛਮੀ ਹਲਕੇ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਹੈ।
ਮੋਹਿੰਦਰ ਭਗਤ 2023 ਵਿਚ ਹੋਈਆਂ ਲੋਕ ਸਭਾ ਉਪ ਚੋਣਾਂ ਦੌਰਾਨ ਭਾਜਪਾ ਛੱਡ ਕੇ 'ਆਪ' ਵਿਚ ਸ਼ਾਮਲ ਹੋ ਗਏ ਸਨ। ਮਹਿੰਦਰ ਭਗਤ ਨੇ ਚੰਡੀਗੜ੍ਹ 'ਚ 'ਆਪ' ਦੀ ਮੈਂਬਰਸ਼ਿਪ ਹਾਸਲ ਕੀਤੀ ਸੀ।
(For more Punjabi news apart from Sheetal Angural will contest the by-election of Jalandhar West from BJP, stay tuned to Rozana Spokesman)