Gurdaspur News : ਟਰੈਕਟਰ 'ਤੇ ਲੱਗੇ ਸਪੀਕਰ ਦੀ ਆਵਾਜ਼ ਘੱਟ ਕਰਵਾਉਣ ਗਏ ਮਾਂ-ਪੁੱਤ 'ਤੇ ਚਾ.ੜ੍ਹਿਆ ਟਰੈਕਟਰ

By : BALJINDERK

Published : Jun 17, 2024, 1:23 pm IST
Updated : Jun 17, 2024, 1:31 pm IST
SHARE ARTICLE
ਮ੍ਰਿਤਕ ਦੀ ਫਾਈਲ ਫੋਟੋ
ਮ੍ਰਿਤਕ ਦੀ ਫਾਈਲ ਫੋਟੋ

Gurdaspur News : ਮਾਂ ਦੀ ਮੌ.ਤ, ਪੁੱਤਰ ਗੰਭੀਰ ਜ਼ਖ਼ਮੀ

 Gurdaspur News : ਇਥੋਂ ਨਜ਼ਦੀਕ ਪੈਂਦੇ ਪਿੰਡ ਰਹੀਮਾਬਾਦ ਵਿਖੇ ਐਤਵਾਰ ਦੀ ਦੇਰ ਰਾਤ ਮਿੱਟੀ ਪਾ ਰਹੇ ਟਰੈਕਟਰ ਤੇ ਸਪੀਕਰਾਂ ਦੀ ਆਵਾਜ਼ ਘੱਟ ਕਰਵਾਉਣ ਮੌਕੇ ਹੋਏ ਮਾਮੂਲੀ ਤਕਰਾਰ ਦੌਰਾਨ ਚਾਲਕ ਨੇ ਸਾਥੀਆਂ ਸਮੇਤ ਮਾਂ, ਪੁੱਤ ਤੇ ਟਰੈਕਟਰ ਚਾੜ੍ਹ ਦਿੱਤਾ। ਜਿਸ ਕਾਰਨ ਮਾਂ ਦੀ ਮੌਤ ਹੋ ਗਈ ਜਦਕਿ ਪੁੱਤ ਗੰਭੀਰ ਫੱਟੜ ਹੋ ਗਿਆ। ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜੋ:Ludhiana News : ਲੁਧਿਆਣਾ ਦੇ ਨਾਈਟ ਕਲੱਬ 'ਚ ਦੋ ਧਿਰਾਂ 'ਚ ਹੋਈ ਝੜਪ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜ੍ਹਤ ਨਿਸ਼ਾਨ ਸਿੰਘ ਵਾਸੀ ਰਹੀਮਾਬਾਦ ਨੇ ਦੱਸਿਆ ਕਿ ਉਹ ਰਾਤ 9:30 ਵਜੇ ਖੇਤਾਂ ’ਚ ਕੰਮ ਕਰਕੇ ਘਰ ਆਇਆ ਤਾਂ 10 ਵਜੇ ਦੇ ਕਰੀਬ ਉਸ ਦੇ ਚਾਚੇ ਦਾ ਪੁੱਤ ਪ੍ਰਿੰਸ ਮਿੱਟੀ ਪਾ ਰਹੇ ਟਰੈਕਟਰਾਂ ਤੇ ਲੱਗੇ ਸਪੀਕਰ ਦੀ ਆਵਾਜ਼ ਘੱਟ ਕਰਵਾਉਣ ਗਏ ਮਾਂ-ਪੁੱਤ 'ਤੇ  ਟਰੈਕਟਰ ਚੜ੍ਹਾ ਦਿੱਤਾ।

a

ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪ੍ਰਿੰਸ ਛਾਲ ਮਾਰ ਕੇ ਹੇਠਾਂ ਨੀਵੇਂ ਪਾਸੇ ਡਿੱਗ ਗਿਆ ਜਦ ਕਿ ਉਸ ਦੀ ਮਾਂ ਅਤੇ ਉਹ ਟਰੈਕਟਰ ਦੀ ਲਪੇਟ ’ਚ ਆ ਗਈ। ਨਿਸ਼ਾਨ ਸਿੰਘ ਨੇ ਦੱਸਿਆ ਕਿ ਟਰੈਕਟਰ ਹੇਠਾਂ ਆਉਣ ਕਾਰਨ ਉਸ ਦੀ ਮਾਂ ਹਰਜੀਤ ਕੌਰ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ ਜਦ ਕਿ ਉਸ ਦੀ ਲੱਤ ਟੁੱਟਣ ਤੋਂ ਇਲਾਵਾ ਹੋਰ ਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਹਨਾਂ ਨੂੰ ਗੁਰਦਾਸਪੁਰ ਹਸਪਤਾਲ ’ਚ ਦਾਖ਼ਲ ਕਰਵਾ ਰਿਹਾ ਸੀ ਕਿ ਰਸਤੇ ’ਚ ਉਸਦੀ ਮਾਂ ਹਰਜੀਤ ਕੌਰ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੀ ਲੱਤ ਟੁੱਟਣ ਤੋਂ ਇਲਾਵਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਮੌਕੇ ’ਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

(For more news apart from tractor ran over mother and son who went to reduce volume speaker on tractor in Gurdaspur News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement