Pathankot News : ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ 

By : BALJINDERK

Published : Jun 17, 2025, 2:43 pm IST
Updated : Jun 17, 2025, 2:43 pm IST
SHARE ARTICLE
ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ 
ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ 

Pathankot News : ਪੀੜਤਾਂ ਪਰਿਵਾਰਾਂ ਨ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਕੀਤੀ ਅਪੀਲ

 Pathankot News in Punjabi : ਪਠਾਨਕੋਟ ਦੇ ਪਿੰਡ ਇੱਟੀ ਵਿਖੇ ਅੱਧੀ ਰਾਤ ਨੂੰ ਲਗਭਗ 3 ਵਜੇ ਦੇ ਕਰੀਬ ਗੁਜਰਾਂ ਦੀ ਝੌਪੜੀਆਂ ਨੂੰ ਅੱਗ ਲੱਗ ਗਈ, ਜਿਸ ’ਚ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਸੁੱਤੇ ਪਏ ਸੀ ਕਿ ਅਚਾਨਕ ਰਾਤ 3 ਵਜੇ ਦੇ ਕਰੀਬ ਉਨ੍ਹਾਂ ਦੀ ਝੌਪੜੀਆਂ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਕੁਲ ਨੂੰ ਆਪਣੀ ਚਪੇਟ ’ਚ ਲੈਣਾ ਸ਼ੁਰੂ ਕਰ ਦਿਤਾ। ਜਿਸਦੇ ਚਲਦੇ ਪੀੜਤਾਂ ਵਲੋਂ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫ਼ਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਜਦ ਤਕ ਫ਼ਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ, ਤਦ ਤਕ ਅੱਗ ਦੀਆਂ ਲਪਟਾਂ ਨੇ ਗੁਜਰਾਂ ਦੀਆਂ ਝੁੱਗੀਆਂ ’ਚ ਸਭ ਕੁਝ ਸੁਆਹ ਕਰ ਦਿੱਤਾ। 

ਪੀੜ੍ਹਤਾਂ ਨੇ ਦੱਸਿਆ ਕਿ ਅਸੀਂ ਆਪਣੀ ਜਾਨ ਤਾਂ ਬਚਾ ਲਈ ਪਰ ਉਹਨਾਂ ਦਾ ਸਾਰਾ ਸਮਾਨ ਮੰਜੇ ਬਿਸਤਰੇ ਤੇ ਹੋਰ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਕਾਰਨ ਉਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਫ਼ਿਲਹਾਲ ਅੱਗ ਲੱਗਣ ਦਾ ਪਤਾ ਨਹੀਂ ਲੱਗ ਪਾਇਆ। ਪੀੜਤਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ। 

(For more news apart from  Fire breaks in Gujjar huts in Pathankot News in Punjabi, stay tuned to Rozana Spokesman)

 

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement