ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਨੇ ਬਹੁਤੇ ਮੁੱਦੇ ਨਵੇਂ ਵੀਸੀ ਲਈ ਛੱਡੇ
Published : Jul 17, 2018, 9:36 am IST
Updated : Jul 17, 2018, 9:36 am IST
SHARE ARTICLE
Punjab University
Punjab University

ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਦੀ ਅੱਜ ਹੋਈ ਮੀਟਿੰਗ ਵਿਚ ਕੇਵਲ ਦੋ ਏਜੰਡੇ ਆਈਟਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਈਟਮਾਂ ਅਗਲੀ ਮੀਟਿੰਗ ਤਕ ਮੁਲਤਵੀ.....

ਚੰਡੀਗੜ੍ਹ,  ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਦੀ ਅੱਜ ਹੋਈ ਮੀਟਿੰਗ ਵਿਚ ਕੇਵਲ ਦੋ ਏਜੰਡੇ ਆਈਟਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਈਟਮਾਂ ਅਗਲੀ ਮੀਟਿੰਗ ਤਕ ਮੁਲਤਵੀ ਕਰ ਦਿਤੀਆਂ ਗਈਆਂ ਹਨ, ਜਿਸ ਦਾ ਭਾਵ ਇਹ ਹੈ ਕਿ ਅਗਲੇ ਸਾਲ ਦੇ ਬਜਟ ਬਾਰੇ ਫ਼ੈਸਲਾ ਨਵੇਂ ਵੀਸੀ 'ਤੇ ਛੱਡ ਦਿਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਸਾਲ 2019-20 ਲਈ ਸੋਧਿਆ ਹੋਇਆ ਅਨੁਮਾਨ ਪਾਸ ਕੀਤਾ ਗਿਆ ਹੈ।

Punjab UniversityPunjab University

ਦੂਜਾ ਯੂਨੀਵਰਸਟੀ ਦੇ ਇਕ ਸਾਬਕਾ ਵੀਸੀ ਪ੍ਰੋ. ਆਰ.ਸੀ. ਦੀ ਦੇਣ ਨੂੰ ਮੁੱਖ ਰਖਦਿਆਂ ਉਨ੍ਹਾਂ ਦੀ ਯਾਦ ਵਿਚ ਟਿਕਟ ਜਾਰੀ ਕਰਨ ਦੀ ਪ੍ਰਵਾਨਗੀ ਦਿਤੀ ਗਈ ਹੈ, ਜਿਸ ਲਈ 7 ਲੱਖ 7 ਹਜ਼ਾਰ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ, ਬਾਕੀ ਦੇ ਮੁੱਦੇ ਮੈਂਬਰਾਂ ਦੇ ਸੁਝਾਅ ਕਾਰਨ ਅੱਗੇ ਪਾ ਦਿਤੇ ਗਏ ਹਨ, ਅਗਲੇ ਵਿਤੀ ਸਾਲ ਲਈ ਆਮਦਨ ਅਤੇ ਖਰਚ ਵਿਚ 5.4 ਫ਼ੀ ਸਦੀ ਦੇ ਵਾਧੇ ਦਾ ਟੀਚਾ ਰਖਿਆ ਗਿਆ ਹੈ, ਜਿਸ ਅਨੁਸਾਰ ਅਗਲੇ ਵਿਤੀ ਵਰ੍ਹੇ ਵਿਚ ਯੂਨੀਵਰਸਟੀ ਦਾ ਅਨੁਮਾਨਤ ਖ਼ਰਚਾ 577.97 ਕਰੋੜ ਅਤੇ ਆਮਦਨ 307 ਕਰੋੜ 10 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement