
ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਵਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਲੱਖੋ ਕੇ ਬਹਿਰਾਮ, ਸੀਆਈਏ ...
ਫ਼ਿਰੋਜ਼ਪੁਰ, ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਵਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਨੂੰ ਉਸ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਥਾਣਾ ਲੱਖੋ ਕੇ ਬਹਿਰਾਮ, ਸੀਆਈਏ ਸਟਾਫ਼ ਫ਼ਿਰੋਜ਼ਪੁਰ ਅਤੇ ਥਾਣਾ ਆਰਫ ਕੇ ਪੁਲਿਸ ਨੇ ਨਾਕੇਬੰਦੀ ਅਤੇ ਗਸ਼ਤ ਦੌਰਾਨ 6 ਵਿਅਕਤੀਆਂ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ |
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਏਐਸਆਈ ਗੁਰਦਿਆਲ ਸਿੰਘ ਨੇ ਦਸਿਆ ਕਿ ਜਦੋਂ ਉਹ ਪਿੰਡ ਝੋਕ ਮੋਹੜੇ ਕੋਲ ਨਾਕੇਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 200 ਨਸ਼ੀਲੀਆਂ ਗੋਲੀਆਂ ਅਤੇ 2 ਇਨਜੈਕਸ਼ਨ ਮਾਰਕਾ ਏਵਲ ਦੇ ਬਰਾਮਦ ਹੋਏ |
Heroin
ਪੁਲਿਸ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆ ਅਤੇ ਇਨਜੈਕਸ਼ਨ ਸਮੇਤ ਕਾਬੂ ਕੀਤੇ ਗਏ ਵਿਅਕਤੀ ਨੇ ਅਪਣਾ ਨਾਂਅ ਪੂਰਨ ਸਿੰਘ ਵਾਸੀ ਨੇੜੇ ਸੇਮਨਾਲਾ ਪਿੰਡ ਹਾਮਦ ਦਸਿਆ ਹੈ | ਇਸੇ ਤਰ੍ਹਾ ਥਾਣਾ ਆਰਫ ਕੇ ਪੁਲਿਸ ਦੇ ਏਐਸਆਈ ਮਹੇਸ਼ ਸਿੰਘ ਨੇ ਦਾਅਵਾ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਬੀਤੇ ਦਿਨ ਸ਼ਮਸ਼ਾਨਘਾਟ ਪਿੰਡ ਬਾਘੇ ਵਾਲਾ ਵਿਖੇ ਛਾਪੇਮਾਰੀ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਕੋਲੋਂ 390 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਦਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਵਾਸੀ ਸੁਲਤਾਨ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ |
Heroin
ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਦਸਿਆ ਕਿਲੇ ਵਾਲੇ ਮੋੜ ਕੋਲ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਪਿੰਡ ਖਲਚੀਆਂ ਜਦੀਦ ਵਿਖੇ ਕੁਝ ਲੋਕ ਨਸ਼ਾ ਸਪਲਾਈ ਕਰਦੇ ਹਨ, ਜੋ ਹੁਣ ਵੀ ਸਪਲਾਈ ਕਰ ਰਹੇ ਹਨ | ਪੁਲਿਸ ਨੇ ਦਾਅਵਾ ਕਰਦਿਆ ਦਸਿਆ ਕਿ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਸ਼ਿੰਦਾ, ਵਿੱਕੀ ਵਾਸੀਅਨ ਖਲਚੀਆਂ ਜਦੀਦ, ਹਰਮੀਤ ਸਿੰਘ ਵਾਸੀ ਰੋਡੇ ਵਾਲਾ
ਅਤੇ ਮੰਗਲ ਸਿੰਘ ਉਰਫ ਮੰਗੀ ਉਰਫ ਮਾਣਕ ਵਾਸੀ ਬਸਤੀ ਦਿਹਾੜੀਆਂ ਵਾਲੀ ਸਿਟੀ ਫ਼ਿਰੋਜ਼ਪੁਰ ਨੂੰ 70 ਗ੍ਰਾਮ ਹੈਰੋਇਨ ਅਤੇ 2290 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂਕਿ ਸੰਦੀਪ ਉਰਫ ਬਿੱਲਾ ਵਾਸੀ ਖਲਚੀਆਂ ਜਦੀਦ ਭੱਜਣ ਵਿਚ ਸਫ਼ਲ ਹੋ ਗਿਆ ਹੈ, ਜਿਸ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਉਕਤ ਲੋਕਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕੱਦਮੇ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ |