
ਸਮੁੱਚੇ ਵਿਸ਼ਵ ਨੂੰ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਫੈਲੀ ਹੋਈ ਹੈ ਅਤੇ ਕੋਵਿਡ-19 ਦੇ ਚੱਲਦਿਆਂ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ
ਕਪੂਰਥਲਾ, 16 ਜੁਲਾਈ (ਪਪ) : ਸਮੁੱਚੇ ਵਿਸ਼ਵ ਨੂੰ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਫੈਲੀ ਹੋਈ ਹੈ ਅਤੇ ਕੋਵਿਡ-19 ਦੇ ਚੱਲਦਿਆਂ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਨਤਕ ਥਾਵਾਂ ’ਤੇ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਪਰ ਕਪੂਰਥਲਾ ਦੇ ਨਜ਼ਦੀਕ ਪੈਂਦੇ ਪਿੰਡ ਸਿੱਧਵਾਂ ਦੋਨਾ ਤੋਂ ਬਿਹਾਰ ਸੀਤਾਮੜੀ ਨੂੰ 70 ਦੇ ਕਰੀਬ ਸਵਾਰੀਆਂ ਬਿਠਾ ਕੇ ਲਿਜਾ ਰਹੀ ਬੱਸ ਨੂੰ ਆਜ਼ਾਦ ਟੈਕਸੀ ਯੂਨੀਅਨ ਦੇ ਅਹੁਦੇਦਾਰਾਂ ਅਤੇ ਪਿੰਡ ਵਾਸੀਆਂ ਨੇ ਰੋਕਿਆ ਅਤੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਗੁਰਦਿਆਲ ਸਿੰਘ ਅਤੇ ਪੁਲਿਸ ਪਾਰਟੀ ਨੇ ਕਾਨੂੰਨ ਦੀ ਉਲੰਘਣਾ ਕਰਨ ’ਤੇ ਹਰਿਆਣਾ ਨੰਬਰ ਦੀ ਬੱਸ ਐੱਚਆਰ-38ਵਾਈ0111 ਦਾ ਚਲਾਨ ਕੀਤਾ ਅਤੇ ਉਥੇ ਹੀ ਜਿਨ੍ਹਾਂ ਜਿੰਮੀਦਾਰਾਂ ਕੋਲ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਬੱਸ ਲਿਜਾ ਰਹੀ ਸੀ ਉਹ ਜ਼ਿੰਮੀਦਾਰ ਅਪਣੀਆਂ ਟਰਾਲੀਆਂ ’ਤੇ ਫਿਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਅਪਣੇ-ਅਪਣੇ ਡੇਰਿਆ ’ਤੇ ਲਿਜਾਂਦੇ ਹੋਏ ਦਿਖਾਈ ਦਿਤੇ।