ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਗਠਨ ਰਾਜਸਥਾਨ ਸੰਕਟ ਕਾਰਨ ਲਟਕਿਆ?
Published : Jul 17, 2020, 9:21 am IST
Updated : Jul 17, 2020, 9:21 am IST
SHARE ARTICLE
Sunil Jakhar
Sunil Jakhar

ਪਿਛਲੀ ਵਾਰੀ ਨਾਲੋਂ ਐਤਕੀ ਬਹੁਤ ਛੋਟੀ ਹੋਵੇਗੀ ਕਮੇਟੀ

ਚੰਡੀਗੜ੍ਹ, 16 ਜੁਲਾਈ (ਜੀ.ਸੀ.ਭਾਰਦਵਾਜ) : ਪਿਛਲੇ ਮਹੀਨੇ 19-20 ਜੂਨ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਬੈਠਕ ਵਿਚ ਪੰਜਾਬ ਕਾਂਗਰਸ ਅਹੁਦੇਦਾਰਾਂ ਦੀ 100-120 ਨਾਵਾਂ ਦੀ ਲਿਸਟ ਫ਼ਾਈਨਲ ਹੋ ਕੇ ਕੇਂਦਰੀ ਹਾਈ ਕਮਾਂਡ ਦੀ ਪ੍ਰਧਾਨ ਸੋਨੀਆ ਗਾਂਧੀ ਕੋਲ ਪਹੁੰਚ ਗਈ ਸੀ। ਆਸ ਕੀਤੀ ਜਾ ਰਹੀ ਸੀ ਕਿ ਹਫ਼ਤੇ ਦੋ ਹਫ਼ਤੇ ਤਕ ਇਸ ਲਿਸਟ ਵਿਚ ਇੱਕਾ ਦੁੱਕਾ ਅਦਲਾ ਬਦਲੀ ਕਰ ਕੇ ਜਾਰੀ ਕਰ ਦਿਤੀ ਜਾਵੇਗੀ।

ਜਾਖੜ ਨੇ ਵੀ ਕਿਹਾ ਸੀ ਕਿ 95 ਫ਼ੀ ਸਦੀ ਕੰਮ ਪੁਰਾ ਹੋ ਚੁੱਕਾ ਹੈ, ਛੇਤੀ ਹੀ ਨਾਵਾਂ ਅਤੇ ਅਹੁਦੇਦਾਰਾਂ ਬਾਰੇ ਜਾਣਕਾਰੀ ਮਿਲ ਜਾਵੇਗੀ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਤਜਰਬੇਕਾਰ ਤੇ ਹਾਈ ਕਮਾਂਡ ਵਿਚ ਉਥਲ ਪੁਥਲ ਸਮੇਤ ਰਾਜਸਥਾਨ ਸਰਕਾਰ ਵਿਚ ਹੋ ਰਹੀ ਉਲਟਾ ਪੁਲਟੀ ਨਾਲ ਸੰਪਰਕ ਵਿਚ ਰਹਿ ਰਹੇ ਨੇਤਾਵਾਂ ਨੇ ਦਸਿਆ ਕਿ ਪੰਜਾਬ ਵਿਚ ਵੀ ਇਸ ਸੰਕਟ ਦਾ ਥੋੜ੍ਹਾ ਥੋੜ੍ਹਾ ਅਸਰ ਜ਼ਰੂਰ ਹੋਵੇਗਾ।

PhotoPhoto

ਉਨ੍ਹਾਂ ਦਾ ਵਿਚਾਰ ਹੈ ਕਿ ਭਾਵੇਂ ਮੁੱਖ ਮੰਤਰੀ ਇਨ੍ਹਾਂ ਦੇ ਕੈਬਨਿਟ ਸਾਥੀਆਂ ਤੇ ਪਾਰਟੀ ਪ੍ਰਧਾਨ ਵਿਚ ਮਾਮੂਲੀ ਜਿਹਾ, ਕੁੱਝ ਮੁੱਦਿਆਂ 'ਤੇ ਸੋਚ ਅਤੇ ਐਕਸ਼ਨ ਲੈਣ ਵਿਚ ਅੰਤਰ ਜ਼ਰੂਰ ਹੈ ਪਰ ਮਜ਼ਬੂਤ ਤੇ ਚੰਗੇ ਰਸੂਖ਼ ਵਾਲੇ ਤਜਰਬੇਕਾਰ ਕੈਪਟਨ ਅਮਰਿੰਦਰ ਸਿੰਘ ਵਿਰੁਧ ਬਗ਼ਾਵਤ ਜਾਂ ਨੌਜਵਾਨੀ ਤੇ ਬੁਢਾਪਾ ਸੋਚ ਵਿਚ ਅੰਤਰ ਇਸ ਸੂਬੇ ਵਿਚ ਕੋਈ ਪ੍ਰਭਾਵ ਨਹੀਂ ਪਾ ਸਕਦੀ।

ਕਾਂਗਰਸੀ ਨੇਤਾਵਾਂ ਨੇ 2003 ਵਿਚ ਬੀਬੀ ਭੱਠਲ ਵਲੋਂ 32 ਕਾਂਗਰਸੀ ਵਿਧਾਇਕ ਲੈ ਕੇ ਨਵੀਂ ਦਿੱਲੀ ਵਿਚ ਡੇਢ ਮਹੀਨਾ ਡੇਰੇ ਲਾ ਕੇ ਬੈਠਣ ਦੀ ਮਿਸਾਲ ਦਿੰਦਿਆਂ ਸਪਸ਼ਟ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਮੁੱਖ ਮੰਤਰੀ ਵਿਰੁਧ ਮਿੱਠੀ ਮਿੱਠੀ ਬਗ਼ਾਵਤ ਜਾਂ ਅੰਦਰ ਖਾਤੇ ਗੁੱਸਾ ਜ਼ਰੂਰ ਹੈ ਪਰ ਖੁਲ੍ਹ ਕੇ ਸਚਿਨ ਪਾਇਲਟ ਵਾਂਗ ਸਰਕਾਰ ਤੋੜਨ ਜਾਂ ਲੀਡਰਸ਼ਿਪ ਬਦਲਣ ਦੀ ਆਵਾਜ਼ ਉਠਾਉਣ ਦੀ ਜੁਅਰੱਤ ਨਹੀਂ।

ਕਾਂਗਰਸੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਇਹ ਵੀ ਦਸਿਆ ਕਿ ਪ੍ਰਦੇਸ਼ ਕਮੇਟੀ ਦੇ ਅਹੁਦੇਦਾਰਾਂ ਵਿਚ ਪਿਛਲੀ ਵਾਰੀ ਸੀਨੀਅਰ ਉਪ ਪ੍ਰਧਾਨ ਤੋਂ ਇਲਾਵਾ 40 ਉਪ ਪ੍ਰਧਾਨ, 135 ਜਨਰਲ ਸਕੱਤਰ, 400 ਸਕੱਤਰ, 55 ਮੈਂਬਰ ਕਾਰਜਕਰਨੀ ਦੇ ਅਤੇ ਪੱਕੇ ਇਨਵਾਈਟੀ ਤੇ ਹੋਰ ਅਹੁਦੇਦਾਰ ਬੇਸ਼ੁਮਾਰ ਸਨ, ਪਰ ਐਤਕੀਂ ਦੀ ਲਿਸਟ ਵਿਚ ਸਾਰੇ ਅਹੁਦੇ ਮਿਲਾ ਕੇ 100 ਤੋਂ 110-120 ਤਕ ਮੈਂਬਰ ਪਾਏ ਹਨ। ਇਸ ਤੋਂ ਇਲਾਵਾ 28 ਜ਼ਿਲ੍ਹਾ ਪ੍ਰਧਾਨ ਹੋਣਗੇ ਤੇ 8 ਤੋਂ 10 ਫ਼ਰੰਟਲ ਜਥੇਬੰਦੀਆਂ ਦੇ ਇੰਚਾਰਜ ਤੇ ਚੇਅਰਮੈਨ ਲਾਏ ਜਾਣਗੇ।  

ਜਾਖੜ ਦਾ ਕਹਿਣਾ ਹੈ ਕਿ ਕਾਂਗਰਸ ਦਾ ਮੁੱਖ ਟੀਚਾ 2022 ਦੀਆਂ ਅਸੈਂਬਲੀ ਚੋਣਾਂ ਮੁੜ ਜਿੱਤਣਾ ਹੈ ਅਤੇ ਸਰਕਾਰ ਦੇ ਰਹਿੰਦੇ ਡੇਢ ਸਾਲ ਵਿਚ ਪਾਰਟੀ ਵਰਕਰਾਂ ਵਿਚ ਮਜ਼ਬੂਤ ਜੋਸ਼ ਤੇ ਰੂਹ ਭਰਨਾ ਹੈ। ਜਾਖੜ ਨੇ ਇਸ਼ਾਰਾ ਕੀਤਾ ਕਿ ਲਗਨ ਨਾਲ ਕੰਮ ਕਰਨ ਵਾਲੇ ਨੇਤਾਵਾਂ ਤੇ ਵਰਕਰਾਂ ਦਾ ਇਸ ਨਵੇਂ ਅਹੁਦੇਦਾਰਾਂ ਦੀ ਲਿਸਟ ਵਿਚ ਵਿਸ਼ੇਸ਼ ਧਿਆਨ ਰਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement