
ਕੈਪਟਨ ਨੇ ਕੱਲ੍ਹ ਕੈਬਨਿਟ ਵਿਚ ਜਲ ਵਿਭਾਗ ਵਿਚੋਂ...
ਚੰਡੀਗੜ੍ਹ: ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਖੂਬ ਰਗੜੇ ਲਾਏ ਹਨ। ਜਿਹਨਾਂ ਨੇ ਘਰ-ਘਰ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਤੇ ਹੁਣ ਨੌਕਰੀਆਂ ਖੋਹਣ ਦੇ ਇਲਜ਼ਾਮ ਲਗਾ ਦਿੱਤੇ ਹਨ। ਕਾਂਗਰਸ ਸਰਕਾਰ ਨੇ 129 ਪੇਜ਼ ਦਾ ਮੈਨੀਫੈਸਟੋ ਤਿਆਰ ਕੀਤਾ ਸੀ ਉਸ ਵਿਚੋਂ ਉਹਨਾਂ ਨੇ ਦੋ ਵਾਅਦਿਆਂ ਨੂੰ ਸਾਹਮਣੇ ਰੱਖਿਆ ਹੈ।
Bhagwant Mann
ਕੈਪਟਨ ਨੇ ਕੱਲ੍ਹ ਕੈਬਨਿਟ ਵਿਚ ਜਲ ਵਿਭਾਗ ਵਿਚੋਂ 8697 ਅਸਾਮੀਆਂ ਖਤਮ ਕਰਨ ਦਾ ਫ਼ੈਸਲਾ ਲਿਆ ਸੀ। ਜਿਹੜੀ ਪੋਸਟਾ ਹੈ ਹੀ ਨਹੀਂ ਸਨ ਉਹਨਾਂ ਨੂੰ ਤਿਆਰ ਕਰ ਲਿਆ ਗਿਆ ਤੇ ਜਿਹੜੀ ਪਹਿਲਾਂ ਤੋਂ ਹੀ ਹਨ ਉਹਨਾਂ ਨੂੰ ਖਤਮ ਕਰਨ ਦਾ ਫ਼ੈਸਲਾ ਕੀਤਾ ਜਿਸ ਵਿਚ ਅੱਜ ਦੇ ਨੌਜਵਾਨਾਂ ਨੇ ਕੰਮ ਕਰਨਾ ਸੀ। ਕੈਪਟਨ ਸਰਕਾਰ ਨੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤਾਂ ਉਹ ਜਿਹੜੀਆਂ ਬਚੀਆਂ ਹੋਈਆਂ ਨੌਕਰੀਆਂ ਹਨ ਉਹਨਾਂ ਨੂੰ ਖੋਹਿਆ ਜਾ ਰਿਹਾ ਹੈ।
Captain Amrinder Singh
ਉਹਨਾਂ ਨੇ ਇਕ ਹੋਰ ਵਾਅਦਾ ਕੀਤਾ ਸੀ ਜਿਹੜੇ ਦਲਿਤ ਲੋਕਾਂ ਕੋਲ ਜਾਂ ਗਰੀਬ ਲੋਕਾਂ ਕੋਲ ਘਰ ਹੈ ਨਹੀਂ ਉਹਨਾਂ ਨੂੰ 5 ਮਰਲਿਆਂ ਤੇ ਘਰ ਬਣਾ ਕੇ ਦੇਣਗੇ। ਸੇਖੋਵਾਲ ਪਿੰਡ ਵਿਚ ਲੋਕਾਂ ਨੇ 36 ਸਾਲ ਲੜਾਈ ਲੜ ਕੇ ਜ਼ਮੀਨ ਅਪਣੇ ਹੱਕ ਵਿਚ ਕੀਤੀ ਸੀ ਪਰ ਸਰਕਾਰ ਨੇ ਉਹ ਵੀ ਖੋਹ ਲਈ। ਗੁਰਾਇਆਂ, ਫਿਲੌਰ, ਰਾਜਪੁਰਾ, ਧਾਲੀਵਾਲ, ਬਟਾਲਾ ਇਹਨਾਂ ਸ਼ਹਿਰਾਂ ਨੂੰ ਉਦਯੋਗਿਕ ਸਿਟੀ ਬਣਾਇਆ ਗਿਆ ਸੀ ਇੱਥੋਂ ਦੀ ਇੰਡਸਟਰੀ ਨੂੰ ਦੁਬਾਰਾ ਚਾਲੂ ਕੀਤਾ ਜਾਵੇ।
Sukhbir Singh Badal
ਮੱਤੇਵਾੜਾ ਦੇ ਜੰਗਲਾਂ ਵਿਚ ਸੁਖਬੀਰ ਬਾਦਲ ਘੋੜਿਆਂ ਦੀਆਂ ਦੌੜਾਂ ਕਰਵਾਉਣ ਲਈ ਟ੍ਰੈਕ, ਕਸੀਨੋ ਖੋਲ੍ਹਣਾ ਚਾਹੁੰਦੇ ਸਨ ਉਸ ਸਮੇਂ ਤਾਂ ਕੈਪਟਨ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਹੁਣ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਵੀ ਅੱਖ ਰੱਖ ਲਈ। ਪਹਿਲਾਂ ਕੈਪਟਨ ਸਰਕਾਰ ਨੇ ਨਹਿਰਾਂ ਦੇ ਕਿਨਾਰੇ ਸਰਕਾਰੀ ਰੈਸਟ ਹਾਊਸ ਨੂੰ ਵੇਚਿਆ। ਉਹਨਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਦੀਆਂ ਸਾਰੀਆਂ ਚੀਜ਼ਾਂ ਵੇਚ ਕੇ ਉਸ ਨੂੰ ਕੰਗਾਲ ਨਾ ਕਰਨ।
Mattewara Forest
ਜੇ ਫਾਇਰ ਬ੍ਰਿਗੇਡ ਨੂੰ ਬਲਾਉਣ ਦੀ ਲੋੜ ਪੈ ਜਾਵੇ ਤਾਂ ਉਸ ਦੇ 5 ਹਜ਼ਾਰ ਜਮ੍ਹਾਂ ਕਰਵਾਉਣਾ ਪੈਂਦਾ ਹੈ ਤੇ ਉਹ ਵੀ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਧਰਨਿਆਂ, ਰੈਲੀਆਂ ਅਤੇ ਮੰਗ ਪੱਤਰਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਵਿਚ ਲੁੱਟ-ਖਸੁੱਟ ਨੂੰ ਰੋਕਿਆ ਜਾਵੇਗਾ ਤੇ ਉਹ ਇਸ ਦਾ ਡੱਟ ਕੇ ਵਿਰੋਧ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।