ਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ 'ਤੇ ਲਗਾਈ ਪਾਬੰਦੀ
Published : Jul 17, 2021, 12:28 am IST
Updated : Jul 17, 2021, 12:28 am IST
SHARE ARTICLE
image
image

ਬਕਰੀਦ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਜਾਨਵਰਾਂ ਦੀ ਕੁਰਬਾਨੀ ਦੇਣ 'ਤੇ ਲਗਾਈ ਪਾਬੰਦੀ

ਸ਼੍ਰੀਨਗਰ, 16 ਜੁਲਾਈ : ਜੰਮੂ ਕਸ਼ਮੀਰ 'ਚ ਪ੍ਰਸ਼ਾਸਨ ਨੇ ਬਕਰੀਦ ਦੇ ਮੌਕੇ ਗਊਵੰਸ਼ ਸਮੇਤ ਕਈ ਜਾਨਵਰਾਂ ਦੀ ਕੁਰਬਾਨੀ  ਦੇਣ 'ਤੇ ਰੋਕ ਲਗਾ ਦਿਤੀ ਹੈ | ਅਜਿਹਾ ਕਰਨ ਵਾਲੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਵੀਰਵਾਰ ਨੂੰ  ਪ੍ਰਸ਼ਾਸਨ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ 'ਗਊਵੰਸ਼, ਊਠਾਂ ਜਾਂ ਹੋਰ ਜਾਨਵਰਾਂ ਦੀ ਨਾਜਾਇਜ਼ ਹਤਿਆ ਜਾਂ ਕੁਰਬਾਨੀ ਨੂੰ  ਰੋਕਣਾ ਚਾਹੀਦਾ ਹੈ |' ਪਸ਼ੂਆਂ ਦੇ ਕਲਿਆਣ ਲਈ ਬਣੇ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਇਹ ਰੋਕ ਲਗਾਈ ਹੈ | ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਾਨਵਰਾਂ ਦੀ ਕੁਰਬਾਨੀ ਉੱਪਰ ਮੁਕੰਮਲ ਬੈਨ ਲਗਾਇਆ ਗਿਆ ਹੈ ਜਾਂ ਫਿਰ ਗਊਵੰਸ਼ ਤੇ ਕੁੱਝ ਹੋਰ ਪਸ਼ੂਆਂ ਨੂੰ  ਲੈ ਕੇ ਵੀ ਇਹ ਹੁਕਮ ਦਿਤਾ ਗਿਆ ਹੈ |
ਬਕਰੀਦ 'ਤੇ ਵੱਡੇ ਪੱਧਰ 'ਤੇ ਜਾਨਵਰਾਂ ਦੀ ਕੁਰਬਾਨੀ ਦਿਤੀ ਜਾਂਦੀ ਹੈ | ਇਸ ਨੂੰ  ਮੱਦੇਨਜਰ ਰੱਖਦੇ ਹੋਏ ਭਾਰਤ ਸਰਕਾਰ ਨੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਤੇ ਭਾਰਤ ਸਰਕਾਰ ਦੇ ਪਸ਼ੂ ਕਲਿਆਣ ਬੋਰਡ ਵਲੋਂ ਸੂਬੇ ਨੂੰ  ਨਾਜਾਇਜ਼ ਢੰਗ ਨਾਲ ਜਾਨਵਰਾਂ ਦੀ ਕੁਰਬਾਨੀ ਨੂੰ  ਰੋਕਣ ਸਬੰਧੀ ਇਕ ਪੱਤਰ ਲਿਖਿਆ ਸੀ | ਇਸ ਵਿਚ ਕਿਹਾ ਗਿਆ ਹੈ ਕਿ ਬਕਰੀਦ ਮੌਕੇ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੱਡੀ ਗਿਣਤੀ 'ਚ ਕੁਰਬਾਨੀ ਲਈ ਜਾਨਵਰਾਂ ਦੀ ਹਤਿਆ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ 'ਤੇ ਪਸ਼ੂ ਕਲਿਆਣ ਬੋਰਡ ਆਫ਼ ਇੰਡੀਆ ਨੇ ਸਾਰੇ ਇਹਤਿਆਤੀ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement