ਪੇਸ਼ੀ ਤੋਂ ਪਹਿਲਾਂ ਪੁੱਛਗਿੱਛ ਦੌਰਾਨ ਦਲਜੀਤ ਗਿਲਜ਼ੀਆਂ ਨੇ ਕੀਤਾ ਸੁਆਗਤ
ਚੰਡੀਗੜ੍ਹ: ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਦਲਜੀਤ ਸਿੰਘ ਗਿਲਜ਼ੀਆਂ (Daljit Giljian) ਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਵਿਜੀਲੈਂਸ ਕੋਲ ਉਸ ਨੇ ਵੱਡਾ ਖੁਲਾਸਾ ਕੀਤਾ ਹੈ। ਦਲਜੀਤ ਨੇ ਦੱਸਿਆ ਹੈ ਕਿ ਪੌਦਿਆਂ ਦੇ ਟ੍ਰੀ-ਗਾਰਡ ਵਿਚੋਂ 800 ਰੁਪਏ ਦੀ ਰਿਸ਼ਵਤ ਦਿੱਤੀ ਜਾਂਦੀ ਸੀ। ਅੱਜ ਦਲਜੀਤ ਦੀ ਪੇਸ਼ੀ ਵੀ ਹੈ ਤੇ ਇਸ ਤੋਂ ਪਹਿਲਾਂ ਦਲਜੀਤ ਗਿਲਜ਼ੀਆਂ ਨੇ ਵਿਜੀਲੈਂਸ ਨੂੰ ਪੁੱਛਗਿਛ ਵਿਚ ਦੱਸਿਆ ਹੈ ਕਿ ਟ੍ਰੀ ਗਾਰਡ 2800 ਰੁਪਏ ਵਿਚ ਖਰੀਦਿਆਂ ਜਾਂਦਾ ਸੀ, ਜਿਸ ਵਿਚੋਂ 800 ਰੁਪਏ ਰਿਸ਼ਵਤ ਵੱਜੋਂ ਦਿੱਤੇ ਜਾਂਦੇ ਸਨ।
ਉਸ ਨੇ ਦੱਸਿਆ ਕਿ ਇਸ ਕੰਮ ਲਈ ਉਸ ਨੇ ਇੱਕ ਹਿਸਾਰ ਦਾ ਵਿਚੋਲੀਆ ਬਿੰਦਰ ਸਿੰਘ ਰੱਖਿਆ ਹੋਇਆ ਸੀ, ਜਿਹੜਾ ਇਨ੍ਹਾਂ ਨੂੰ ਨਕਦੀ ਲਿਆ ਕੇ ਦਿੰਦਾ ਸੀ ਤੇ ਬਿੰਦਰ ਸਿੰਘ ਨੂੰ ਵੀ ਦੇਰ ਸ਼ਾਮ ਵਿਜੀਲੈਂਸ ਨੇ ਦਫਤਰ 'ਚ ਪੁੱਛਗਿਛ ਲਈ ਸੱਦਿਆ ਸੀ, ਜਿਥੇ ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਵਿਜੀਲੈਂਸ ਸੂਤਰਾਂ ਦੀ ਮੰਨੀਏ ਤਾਂ ਜੰਗਲਾਤ ਵਿਭਾਗ 'ਚ ਹੋਈ ਧਾਂਦਲੀ ਅਤੇ ਰਿਸ਼ਵਤ ਕਾਂਡ 'ਚ ਸਿਰਫ਼ ਗਿਲਜੀਆ ਹੀ ਭਤੀਜਾ ਹੀ ਸਾਰਾ ਕੰਮ ਦੇਖਦਾ ਸੀ, ਕਰੋੜਾਂ ਦੀ ਰਿਸ਼ਵਤ ਦੇ ਮਾਮਲੇ 'ਚ ਵਿਜੀਲੈਂਸ ਕੋਲ ਪੁਖਤਾ ਸਬੂਤ ਹਨ।