
ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਵੱਲ ਡਰੋਨ ਆਉਂਦੇ ਰਹਿੰਦੇ ਹਨ
ਪਠਾਨਕੋਟ : ਪੰਜਾਬ ਦੀਆਂ ਸਰਹੱਦਾਂ 'ਤੇ ਆਏ ਦਿਨ ਡਰੋਨ ਦੇਖਿਆ ਜਾਂਦਾ ਹੈ ਤੇ ਬੀਤੀ ਰਾਤ ਵੀ ਪਠਾਨਕੋਟ ਸਰਹੱਦ 'ਤੇ ਲਗਪਗ 12 ਵਜੇ ਡਰੋਨ ਦੇਖਿਆ ਗਿਆ। ਇਸ ਦੌਰਾਨ ਬੀਐਸਐਫ ਨੇ 46 ਰਾਊਂਡ ਫਾਇਰ ਕੀਤੇ ਤੇ ਡਰੋਨ ਨੂੰ ਵਾਪਸ ਭੇਜ ਦਿੱਤਾ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਜ਼ਿਕਰਯੋਗ ਹੈ ਕਿ ਫਾਈਰਿੰਗ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚਲਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਵੱਲ ਡਰੋਨ ਆਉਂਦੇ ਰਹਿੰਦੇ ਹਨ ਜਿਨ੍ਹਾਂ 'ਚੋਂ ਕਈ ਸੁਰੱਖਿਆ ਬਲਾਂ ਨੇ ਗੋਲੀਆਂ ਮਾਰ ਕੇ ਸੁੱਟ ਦਿੱਤੇ ਜਾਂਦੇ ਹਨ ਤੇ ਕਈ ਡਰੋਨ ਗਾਇਬ ਹੋ ਜਾਂਦੇ ਹਨ। ਇਹ ਘਟਨਾਵਾਂ ਹੁਣ ਆਮ ਦੇਖਣ ਨੂੰ ਮਿਲਦੀਆਂ ਹਨ।