
ਹੜ੍ਹ ਕਾਰਨ ਭਰੇ ਪਾਣੀ ਦੇ ਮੱਦੇਨਜ਼ਰ ਲਿਆ ਪ੍ਰਸ਼ਾਸਨ ਨੇ ਫ਼ੈਸਲਾ
ਜਲੰਧਰ : ਪੰਜਾਬ ਵਿਚ ਬਣੀ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਸਕੂਲ ਬੰਦ ਕੀਤੇ ਗਏ ਸਨ ਜੋ ਅੱਜ ਤੋਂ ਮੁੜ ਸ਼ੁਰੂ ਹੋ ਗਏ ਹਨ ਪਰ ਜਲੰਧਰ ਇਲਾਕੇ ਵਿਚ ਅਜੇ ਵੀ ਕਈ ਪਿੰਡਾਂ ਵਿਚ ਪਾਣੀ ਭਰਿਆ ਹੋਇਆ ਹੈ। ਇਸ ਦੇ ਚਲਦੇ ਹੀ ਜਲੰਧਰ ’ਚ ਸਕੂਲਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
notification
ਹੜ੍ਹ ਪ੍ਰਭਾਵਤ ਖੇਤਰ ਬਲਾਕ ਲੋਹੀਆਂ ਖ਼ਾਸ ਬਲਾਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿਚ 17 ਅਤੇ 18 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗਾਇਬ ਹੋਏ 328 ਪਾਵਨ ਸਰੂਪਾਂ ਦਾ ਸੰਗਤ ਨੂੰ ਹਿਸਾਬ ਦੇਵੇ ਐਸ.ਜੀ.ਪੀ.ਸੀ. : ਸਾਬਕਾ ਜਥੇਦਾਰ ਰਣਜੀਤ ਸਿੰਘ
ਇਹ ਹੁਕਮ ਜਲੰਧਰ 'ਚ ਡੀ. ਸੀ. ਵਿਸ਼ੇਸ਼ ਸਾਰੰਗਲ ਵਲੋਂ ਜਾਰੀ ਕੀਤੇ ਗਏ ਹਨ ਜਿਸ ਤਹਿਤ 15 ਸਕੂਲਾਂ ਵਿਚ ਦੋ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ।