SGPC ਯੂਟਿਊਬ ਰਾਹੀਂ ਬਾਦਲਾਂ ਦੇ ਕਿਸੇ ਨਵੇਂ ਬ੍ਰਾਂਡ ਲਈ ਰਾਹ ਲੱਭਣ ਦੀ ਥਾਂ ਸਿੱਧਾ ਅਪਣਾ ਚੈਨਲ ਸ਼ੁਰੂ ਕਰੇ : ਮਨਜੀਤ ਭੋਮਾ
Published : Jul 17, 2023, 1:23 pm IST
Updated : Jul 17, 2023, 1:23 pm IST
SHARE ARTICLE
Manjit Singh Bhoma
Manjit Singh Bhoma

ਕਿਹਾ, PTC ਨੂੰ ਪਾਸੇ ਹਟਾਉਣ ਦੀ ਸਜ਼ਾ ਯੂਟਿਊਬ ਦੇ ਡੰਗ ਟਪਾਊ ਪ੍ਰਬੰਧ ਨਾਲ ਹਜ਼ਾਰਾਂ ਸਿੱਖ ਸੰਗਤਾਂ ਨੂੰ ਗੁਰਬਾਣੀ ਤੋਂ ਵਾਂਝੇ ਕਰ ਕੇ ਨਾ ਦੇਵੇ

ਚੰਡੀਗੜ੍ਹ (ਭੁੱਲਰ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ PTC ਚੈਨਲ ਬਾਹਰ ਕੱਢਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ SGPC ਵਲੋਂ ਯੂਟਿਊਬ ਦੀਆਂ ਡੰਗ ਟਪਾਊ ਗੱਲਾਂ ਕਰਨ ਦੀ ਬਿਜਾਏ ਸਿੱਧੇ ਤੌਰ ’ਤੇ ਅਪਣਾ ਸੈਟੇਲਾਈਟ ਚੈਨਲ ਚਲਾਏ ਨਾ ਕਿ ਬਾਦਲਾਂ ਦੇ PTC ਚੈਨਲ ਨੂੰ ਕਿਸੇ ਨਵੇਂ ਬਰਾਂਡ ਵਜੋਂ ਚਲਾਉਣ ਦਾ ਰਾਹ ਪੱਧਰਾ ਕਰੇ। 

ਉਨ੍ਹਾਂ ਕਿਹਾ ਕਿ ਯੂਟਿਊਬ ਚੈਨਲ ਚਲਾ ਕੇ SGPC ਸਿੱਖ ਸੰਗਤਾਂ ਨੂੰ ਸਜ਼ਾ ਦੇਣ ਵਾਲਾ ਕੰਮ ਨਾ ਕਰੇ। ਸ਼੍ਰੋੋਮਣੀ ਕਮੇਟੀ ਨੂੰ ਅਪਣੀ ਬੇਬਸੀ ਤੇ ਸੰਗਤਾਂ ਦੇ ਦਬਾਅ ਕਾਰਨ PTC ਚੈਨਲ ਨੂੰ ਬਾਹਰ ਕਢਣਾ ਪਿਆ ਜਿਸ ਦਾ ਬਦਲਾ ਹੁਣ ਉਹ ਸਿੱਖ ਕੌਮ ਕੋਲੋਂ ਯੂਟਿਊਬ ਚੈਨਲ ਚਲਾ ਕੇ ਲੱਖਾਂ ਸਿੱਖ ਤੇ ਸ਼ਰਧਾਲੂਆਂ ਨੂੰ ਗੁਰਬਾਣੀ ਸੁਣਨ ਤੋਂ ਵਾਂਝੇ ਰਹਿ ਜਾਣਗੇ।

ਭੋਮਾ ਨੇ ਕਿਹਾ ਕਿ ਕਈ ਬਜ਼ੁਰਗ ਤੇ ਸਿੱਖ ਪ੍ਰਵਾਰ ਤੇ ਸ਼ਰਧਾਲੂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਐਂਡਰਾਇਡ ਫ਼ੋਨ ਨਹੀਂ ਹਨ ਉਹ ਯੂਟਿਊਬ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਨ ਕਿਸ ਤਰ੍ਹਾਂ ਸੁਣ ਸਕਣਗੇ? ਜਿਹੜੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਫ਼ੋਨ ਇਸਤੇਮਾਲ ਕਰਨਾ ਨਹੀਂ ਆਉਂਦਾ ਉਹ ਵੀ ਗੁਰਬਾਣੀ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ SGPC ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਦੀਆ ਭਾਵਨਾਵਾਂ ਤੇ ਸ਼ਰਧਾ ਨਾਲ ਖਿਲਵਾੜ ਨਾ ਕਰੋ ਤੇ ਸਿੱਧੇ ਤੌਰ ’ਤੇ ਸੈਟੇਲਾਈਟ ਚੈਨਲ ਚਲਾ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ

ਅਤੇ ਵੱਧ ਤੋਂ ਵੱਧ ਦੁਨੀਆਂ ਦੇ ਕੋਨੇ-ਕੋਨੇ ਵਿਚ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ। ਉਨ੍ਹਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਨੂੰ ਸੈਟੇਲਾਈਟ ਚੈਨਲ ਚਲਾਉਣ ਵਿਚ ਕੋਈ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਧਾਰਮਕ ਸ਼ਖ਼ਸੀਅਤਾਂ, ਟੀਵੀ ਚੈਨਲਾਂ ਦੇ ਮਾਲਕਾਂ, ਅਮੀਰ ਸਿੱਖਾਂ ਤੇ ਤਕਨੀਸ਼ੀਅਨਾਂ ਦੀ ਇਕ ਸਾਂਝੀ ਮੀਟਿੰਗ ਬਿਨਾਂ ਦੇਰੀ ਦੇ ਸਮੁੰਦਰੀ ਹਾਲ ਬੁਲਾ ਲੈਣੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement