
ਪੇਂਟਰ ਨੂੰ ਕਈ ਵਾਰ ਗੋਲੀਆਂ ਮਾਰਨ ਦਾ ਵਾਇਰਲ ਵੀਡੀਓ ਬ੍ਰਾਜ਼ੀਲ ਦਾ ਹੈ, ਭਾਰਤ ਨਾਲ ਕੋਈ ਸਬੰਧ ਨਹੀਂ ਹੈ
Painter murder fake Video : ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਪੇਂਟਰ ਨੂੰ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਭਾਰਤ ਵਿੱਚ ਵਾਪਰੀ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਇਸ ਖੌਫਨਾਕ ਕਤਲ ਦੀ ਵੀਡੀਓ ਨੂੰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਦੀ ਦਸ ਰਹੇ ਹਨ ਅਤੇ ਕੁੱਝ ਯੂਜ਼ਰਸ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਵਾਪਰੀ ਘਟਨਾ ਦੇ ਰੂਪ 'ਚ ਸ਼ੇਅਰ ਕਰ ਰਹੇ ਹਨ।
ਦਰਅਸਲ 'ਚ ਵਾਇਰਲ ਹੋ ਰਿਹਾ ਵੀਡੀਓ ਭਾਰਤ ਨਾਲ ਸਬੰਧਤ ਨਹੀਂ ਹੈ, ਬਲਕਿ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਵਿੱਚ ਵਾਪਰੀ ਇੱਕ ਘਟਨਾ ਦਾ ਹੈ, ਜਿਸ ਨੂੰ ਗਲਤ ਦਾਅਵੇ ਨਾਲ ਭਾਰਤ ਦੇ ਨਾਮ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਵੱਖ-ਇਸ ਨੂੰ ਭਾਰਤ ਦੀ ਘਟਨਾ ਦਸ ਕੇ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਪੁਲਿਸ ਦੀ ਨੀਂਦ ਉੱਡ ਗਈ। ਇਹ ਵੀਡੀਓ ਇੱਕ ਤੋਂ ਬਾਅਦ ਇੱਕ ਗਰੁੱਪ ਵਿੱਚ ਵਾਇਰਲ ਹੁੰਦੀ ਗਈ। ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ’ਤੇ ਤੁਰੰਤ ਐਸਐਚਓ ਦੀ ਡਿਊਟੀ ਲਾਈ ਗਈ। ਜਾਂਚ ਦੌਰਾਨ ਇਹ ਵੀਡੀਓ ਫੇਕ ਨਿਕਲੀ।
12 ਸਕਿੰਟ ਦੀ ਵੀਡੀਓ ਜਾਂਚ ਦਾ ਵਿਸ਼ਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 12 ਸੈਕਿੰਡ ਦੀ ਇਹ ਵੀਡੀਓ ਜਾਂਚ ਦਾ ਵਿਸ਼ਾ ਬਣ ਗਈ ਹੈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲਿਖਿਆ ਗਿਆ ਕਿ ਮੰਡੀ ਗੋਬਿੰਦਗੜ੍ਹ 'ਚ ਘਰ 'ਚ ਪੇਂਟ ਕਰ ਰਹੇ ਪੇਂਟਰ ਨੂੰ ਮਕਾਨ ਮਾਲਕ ਨੇ ਗੋਲੀਆਂ ਮਾਰ ਕੇ ਕਤਲ ਕੀਤਾ। ਇਸ ਮੈਸੇਜ਼ ਨਾਲ 16 ਜੁਲਾਈ 2024 ਤਾਰੀਕ ਵੀ ਲਿਖੀ ਗਈ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਵੀਡੀਓ ਪੁਰਾਣੀ ਹੈ। ਵੀਡੀਓ ਵਿੱਚ ਇੱਕ ਪੇਂਟਰ ਨੂੰ ਗੋਲੀ ਮਾਰਦੇ ਦਿਖਾਇਆ ਗਿਆ ਹੈ। ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਨਾਲ ਪੇਂਟਰ ਨੂੰ ਛਲਣੀ ਕਰ ਦਿੱਤਾ ਜਾਂਦਾ ਹੈ।
ਓਥੇ ਹੀ ਮੰਡੀ ਗੋਬਿੰਦਗੜ੍ਹ ਥਾਣੇ ਦੇ ਐਸਐਚਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਵੇਰ ਤੋਂ ਫੋਨ ਆ ਰਹੇ ਸਨ ਕਿ ਵੀਡੀਓ ਵਿੱਚ ਕਿੰਨੀ ਸੱਚਾਈ ਹੈ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੁਲੀਸ ਨੇ ਸਰਕਾਰੀ ਹਸਪਤਾਲ ਸਮੇਤ ਸਾਰੇ ਪ੍ਰਾਈਵੇਟ ਹਸਪਤਾਲਾਂ ਤੋਂ ਪੁੱਛਗਿੱਛ ਕੀਤੀ। ਸ਼ਹਿਰ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕੀਤੀ ਗਈ। ਜਾਂਚ ਤੋਂ ਬਾਅਦ ਮੀਡੀਆ ਰਾਹੀਂ ਸਪੱਸ਼ਟ ਕੀਤਾ ਗਿਆ ਕਿ ਇਹ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਨਹੀਂ ਹੈ।