Patiala News: ਕਰੰਟ ਲੱਗਣ ਨਾਲ ਮੰਜੇ 'ਤੇ ਸੁੱਤੀਆਂ 3 ਭੈਣਾਂ ਦੀ ਗਈ ਜਾਨ
Published : Jul 17, 2025, 8:32 am IST
Updated : Jul 17, 2025, 8:32 am IST
SHARE ARTICLE
Patiala News
Patiala News

ਪੱਖੇ ਦੀ ਤਾਰ ਮੰਜੇ ਨਾਲ ਛੂਹਣ ਕਾਰਨ ਵਾਪਰਿਆ ਹਾਦਸਾ

Patiala News: ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿੱਚ ਬੁੱਧਵਾਰ ਦੁਪਹਿਰ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਤਿੰਨ ਮਾਸੂਮ ਕੁੜੀਆਂ ਦੀ ਮੌਤ ਹੋ ਗਈ। ਬਿਹਾਰ ਤੋਂ ਪਾਤੜਾਂ ਵਿਖੇ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਮ੍ਰਿਤਕ ਕੁੜੀਆਂ ਦੀ ਉਮਰ 7 ਸਾਲ, 5 ਸਾਲ ਅਤੇ 3 ਸਾਲ ਦੱਸੀ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ ਜੋ ਹਾਦਸੇ ਸਮੇਂ ਘਰ ਵਿੱਚ ਇਕੱਲੀਆਂ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਜਦੋਂ ਕੁੜੀਆਂ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਤਿੰਨੋਂ ਧੀਆਂ ਘਰ ਦੇ ਅੰਦਰ ਬੇਹੋਸ਼ ਪਈਆਂ ਸਨ। ਪਤਾ ਲੱਗਾ ਹੈ ਕਿ ਘਰ ਵਿੱਚ ਲਗਾਇਆ ਗਿਆ ਬਿਜਲੀ ਦਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ ਜਿਸ ਉੱਤੇ ਤਿੰਨੋਂ ਬੱਚੀਆਂ ਸੁੱਤੀਆਂ ਹੋਈਆਂ ਸਨ ਅਚਾਨਕ ਪੱਖੇ ਦੀ ਤਾਰ ਦੀ ਲੋਹੇ ਦੇ ਮੰਜੇ ਦੇ ਇੱਕ ਹਿੱਸੇ ਨੂੰ ਛੂਹ ਗਈ, ਜਿਸ ਕਾਰਨ ਲੋਹੇ ਦੇ ਮੰਜੇ ਵਿੱਚ ਕਰੰਟ ਆ ਗਿਆ। ਕਰੰਟ ਲੱਗਣ ਦੀ ਇਸ ਘਟਨਾ ਨਾਲ ਮੰਜੇ ਉੱਤੇ ਸੁੱਤੀਆਂ ਪਈਆਂ ਤਿੰਨੋਂ ਸਕੀਆਂ ਭੈਣਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਖ਼ਬਰ:  Alaska Earthquake News: 7.3 ਤੀਬਰਤਾ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਲਾਸਕਾ

ਮ੍ਰਿਤਕ ਲੜਕੀਆਂ ਦੀ ਪਛਣ ਨਗਮਾ ਖਾਤਿਮ (7) ਰੁਕਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ ( 3) ਪੁੱਤਰੀਆਂ ਮੁਹੰਮਦ ਫਾਰੂਕਦੀਨ ਪੁੱਤਰ ਮੁਹੰਮਦ ਸਲੀਮ ਵਾਸੀ ਪਿੰਡ ਲੱਖਰਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਵਜੋਂ ਹੋਈ ਹੈ।

"(For more news apart from “3 sisters die of electrocution while sleeping in bed in Patiala news in punjabi, ” stay tuned to Rozana Spokesman.)"

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement