
Amritsar News : ਬੀਤੇ ਦਿਨ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਦਿੱਤੇ ਸਨ ਹੁਕਮ
Amritsar News in Punjabi : ਅੰਮ੍ਰਿਤਸਰ ਤੇ ਵੱਖ-ਵੱਖ ਚੌਂਕਾਂ ਦੇ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਹੈ। ਇਹਨਾਂ ਬੱਚਿਆਂ ਦਾ ਰੈਸਕਿਊ ਕਰਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ। ਅੰਮ੍ਰਿਤਸਰ ਦੇ ਸਮਾਜ ਸੇਵਕ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਕੀਤੀ ਇਸ ਪਹਿਲ ਨੂੰ ਅੱਜ ਬੂਰ ਪਿਆ ਹੈ।
ਅੰਮ੍ਰਿਤਸਰ ਦੇ ਵੱਖ-ਵੱਖ ਚੌਂਕਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਅਕਸਰ ਹੀ ਇਹਨਾਂ ਮੰਗਤਿਆਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਸ਼ਹਿਰ ਦੇ ਵਿੱਚ ਮੌਜੂਦ ਭਿਖਾਰੀਆਂ ਦੇ ਟੋਲੇ ਵਜੋਂ ਇਹਨਾਂ ਬੱਚਿਆਂ ਦੀ ਭੀਖ ਮੰਗਣ ਲਈ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਵਿੱਚੋਂ ਕੁਝ ਭਿਖਾਰੀ ਕਮਿਸ਼ਨ ਬੇਸ ਅਤੇ ਕੁਝ ਮਹੀਨਾਵਾਰ ਬਾਅਦ ਤਨਖਾਹ ’ਤੇ ਕੰਮ ਕਰਦੇ ਹਨ। ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਅੱਜ ਇਹਨਾਂ ਭਿਖਾਰੀ ਬੱਚਿਆਂ ਦਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰੈਸਕਿਊ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ’ਚ ਇਹਨਾਂ ਭਿਖਾਰੀ ਬੱਚਿਆਂ ਦਾ ਵੱਡੀ ਪੱਧਰ ਤੇ ਰੈਸਕਿਊ ਕੀਤਾ ਜਾਵੇਗਾ।
(For more news apart from Amritsar administration conducts DNA test to rescue begging children News in Punjabi, stay tuned to Rozana Spokesman)