Ludhiana News : ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਵਾਇਆ ਗਿਆ ਭਰਤੀ

By : BALJINDERK

Published : Jul 17, 2025, 5:04 pm IST
Updated : Jul 17, 2025, 5:04 pm IST
SHARE ARTICLE
ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਵਾਇਆ ਗਿਆ ਭਰਤੀ
ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਵਾਇਆ ਗਿਆ ਭਰਤੀ

Ludhiana News : ਲਗਭਗ 12 ਘੰਟਿਆਂ ਬਾਅਦ ਘਰ ਦੇ ਪਿੱਛੇ ਪਲਾਟ 'ਚ ਮਿਲੀ 

Ludhiana News in Punjabi : ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਬੀਤੀ ਰਾਤ ਲਾਪਤਾ ਹੋਈ 7 ਮਹੀਨੇ ਦੀ ਬੱਚੀ ਵੀਰਵਾਰ ਦੁਪਹਿਰ ਨੂੰ ਵਾਪਸ ਮਿਲ ਗਈ ਹੈ। ਜਿਵੇਂ ਹੀ ਇਹ ਮਾਮਲਾ ਹਾਈਲਾਈਟ ਹੋਇਆ, ਕੋਈ ਬੱਚੀ ਨੂੰ ਘਰ ਦੇ ਪਿੱਛੇ ਇੱਕ ਖਾਲੀ ਪਲਾਟ ਵਿੱਚ ਛੱਡ ਕੇ ਭੱਜ ਗਿਆ। ਪਰਿਵਾਰ ਨੇ ਕਿਹਾ ਬੱਚੀ ਨੂੰ ਮੁੱਢਲੀ ਸਹਾਇਤਾ ਅਤੇ ਆਕਸੀਜਨ ਆਦਿ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਬੱਚੀ ਦੇ ਮਾੜੀ ਮੋਟੀਆਂ ਖਰੋਚਾਂ ਤੇ ਬੁਖ਼ਾਰ ਹੋਇਆ ਹੈ । 

ਦੱਸਣਾ ਬਣਦਾ ਹੈ ਕਿ ਬੀਤੀ ਰਾਤ ਲਗਭਗ 12 ਵਜੇ ਇੱਕ ਅਣਪਛਾਤਾ ਵਿਅਕਤੀ ਮਾਂ ਨਾਲ ਸੁੱਤੀ ਪਈ 7 ਮਹੀਨੇ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ। ਅੱਜ ਸਵੇਰੇ ਲਗਭਗ 3:30 ਵਜੇ ਜਦੋਂ ਘਰ ਦੀ ਵੱਡੀ ਧੀ ਪੀਹੂ ਬਿਸਤਰੇ ਤੋਂ ਡਿੱਗ ਪਈ ਤਾਂ ਉਹ ਰੋਣ ਲੱਗ ਪਈ। ਰੋਣ ਦੀ ਆਵਾਜ਼ ਸੁਣ ਕੇ ਮਾਂ ਮੀਤ ਕੌਰ ਜਾਗ ਪਈ ਅਤੇ ਉਸ ਦੀ ਧੀ ਅਰੂਹੀ ਬਿਸਤਰੇ ‘ਤੇ ਨਹੀਂ ਸੀ। ਉਸ ਨੇ ਤੁਰੰਤ ਰੌਲਾ ਪਾਇਆ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਇਕੱਠਾ ਕੀਤਾ।

ਪੁਲਿਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੌਣ ਇਸ ਬੱਚੀ ਨੂੰ ਲੈ ਕੇ ਗਿਆ ਸੀ ਤੇ ਵਾਪਸ ਕੌਣ ਘਰ ਦੇ ਪਿਛਲੇ ਪਾਸੇ ਪਲਾਟ ਵਿੱਚ ਰੱਖ ਕੇ ਗਿਆ।

(For more news apart from Missing 7-month-old girl found in Ludhiana, admitted to hospital News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement