
ਪ੍ਰਵਾਸੀ ਨਾਲ 40 ਹਜ਼ਾਰ ਦੀ ਠੱਗੀ
ਜਲਾਲਾਬਾਦ : ਜਲਾਲਾਬਾਦ ਦੇ ਪੀਐਨਬੀ ਬੈਂਕ ਦੇ ਏਟੀਐਮ ਤੋਂ ਸਾਹਮਣੇ ਆਏ ਜਿੱਥੇ ਇੱਕ ਪ੍ਰਵਾਸੀ ਦੇ ਕੋਲੋਂ ਦੋ ਛਾਤਰ ਠੱਗਾਂ ਨੇ ਏਟੀਐਮ ਦੇ ਵਿੱਚ ਉਸਦਾ ਏਟੀਐਮ ਧੋਖੇ ਨਾਲ ਬਦਲ ਲਿਆ ਅਤੇ ਉਸ ਤੋਂ ਬਾਅਦ ਪਿੰਡ ਘੁਬਾਇਆ ਫਾਜ਼ਲਕਾ ਸਮੇਤ ਹੋਰਨਾ ਥਾਵਾਂ ਤੇ ਮਹਿਜ਼ 24 ਘੰਟਿਆਂ ਦੇ ਵਿੱਚ ਇਕ ਲੱਖ 40 ਹਜਾਰ ਰੁਪਈਆ ਕਢਵਾ ਲਿਆ । ਭੱਠੇ ਤੇ ਕੰਮ ਕਰਦੇ ਮਜ਼ਦੂਰ ਨੇ ਹੋਰਨਾ ਮਜ਼ਦੂਰਾਂ ਦੇ ਪੈਸੇ ਵੀ ਆਪਦੇ ਖਾਤੇ ਵਿੱਚ ਪਵਾਏ ਸਨ ਜਿਸ ਤੋਂ ਬਾਅਦ ਉਸਦੇ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਜਲਾਲਾਬਾਦ ਥਾਣਾ ਸਿਟੀ ਪੁਲਿਸ ਨੂੰ ਕੀਤੀ ਗਈ ਪਰ ਉਕਤ ਸ਼ਖਸ ਦੱਸਦਾ ਕਿ ਉਸ ਤੋਂ ਬਾਅਦ ਉਹ ਥਾਣਾ ਸਿਟੀ ਦੇ ਲਗਾਤਾਰ ਚੱਕਰ ਮਾਰਦਾ ਰਿਹਾ ਪਰ ਪੁਲਿਸ ਨੇ ਉਸ ਦੀ ਗੱਲ ਨਹੀਂ ਸੁਣੀ ਆਖਿਰਕਾਰ ਅੱਜ ਉਹ ਜਦ ਕਿਸੇ ਕੰਮ ਦੇ ਸਿਲਸਿਲੇ ਵਿੱਚ ਬਾਜ਼ਾਰ ਆਇਆ ਤਾਂ ਉਸ ਨੇ ਇਹਨਾਂ ਠੱਗਾਂ ਦੇ ਵਿੱਚੋਂ ਇੱਕ ਨੂੰ ਦੇਖ ਲਿਆ ਤੇ ਨਾਲ ਹੀ ਮੋਟਰਸਾਈਕਲ ਵੀ ਪਹਿਛਾਣ ਲਿਆ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਸ ਦੀ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ ਗਈ ਅਤੇ ਜਦ ਇਸ ਦੇ ਸਾਥੀ ਮੌਕੇ ਤੇ ਪਹੁੰਚੇ ਤਾਂ ਇਹਨਾਂ ਦੋਨੇ ਸ਼ਾਤਿਰ ਠੱਗਾਂ ਨੂੰ ਕਾਬੂ ਕਰ ਜੰਮ ਕੇ ਚਿੱਤਰ ਪਰੇਡ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਇਸਦੀ ਸੂਚਨਾ ਮਿਲੀ ਅਤੇ ਮੌਕੇ ਤੇ ਆਈ ਪੁਲਿਸ ਇਹਨਾਂ ਦੋਨੇ ਠੱਗਾਂ ਨੂੰ ਆਪਣੇ ਨਾਲ ਲੈ ਗਈ।
ਇਸ ਮਾਮਲੇ ਦੇ ਵਿੱਚ ਪੀੜਿਤ ਨੇ ਮੰਗ ਕੀਤੀ ਹੈ ਕਿ ਉਸਦੇ ਪੈਸੇ ਉਸ ਨੂੰ ਵਾਪਸ ਦਿਵਾਏ ਜਾਣ ਉਹ ਬਿਹਾਰ ਦਾ ਰਹਿਣ ਵਾਲਾ ਅਤੇ ਉਸਨੇ ਆਪਣੇ ਦੇਸ਼ ਵਾਪਸ ਜਾਣਾ ਸੀ ਜਿਸ ਲਈ ਉਸਦੇ ਕੋਲੇ ਉਹਦੇ ਸਮੇਤ ਹੋਰ ਵੀ ਕਈ ਮਜ਼ਦੂਰਾਂ ਦੇ ਪੈਸੇ ਸਨ। ਉਧਰ ਫੜੇ ਗਏ ਲੋਕਾਂ ਨੂੰ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਹੈ। ਅਤੇ ਥਾਣਾ ਸਿਟੀ ਦੀ ਐਸ ਐਚ ਓ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਏਗੀ।