Bathinda News : ਬਠਿੰਡਾ ’ਚ ਪਤਨੀ ਨੇ ਭਰਾ ਤੇ ਭਰਾ ਦੇ ਸਾਲੇ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਚਾਰ ਖਿਲਾਫ਼ ਮਾਮਲਾ ਦਰਜ 
Published : Jul 17, 2025, 2:15 pm IST
Updated : Jul 17, 2025, 2:15 pm IST
SHARE ARTICLE
ਬਠਿੰਡਾ ’ਚ ਪਤਨੀ ਨੇ ਭਰਾ ਤੇ ਭਰਾ ਦੇ ਸਾਲੇ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਚਾਰ ਖਿਲਾਫ਼ ਮਾਮਲਾ ਦਰਜ 
ਬਠਿੰਡਾ ’ਚ ਪਤਨੀ ਨੇ ਭਰਾ ਤੇ ਭਰਾ ਦੇ ਸਾਲੇ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਚਾਰ ਖਿਲਾਫ਼ ਮਾਮਲਾ ਦਰਜ 

Bathinda News : ਪੈਸੇ ਦੇ ਲਾਲਚ ’ਚ ਅੰਨ੍ਹੀ ਹੋਈ ਪਤਨੀ ਨੂੰ ਪਤੀ ਦੇ ਇਲਾਜ ਲਈ ਮਦਦ ਵਜੋਂ ਮਿਲੇ ਸਨ 3 ਲੱਖ ਰੁਪਏ 

Bathinda News in Punjabi : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀ ਬਾਂਦਰ ਵਿਖੇ ਇਲਾਜ ਲਈ ਮਦਦ ਵਜੋਂ ਪੈਸੇ ਦੇ ਲਾਲਚ ਵਿੱਚ ਪਤਨੀ ਨੇ ਆਪਣੇ ਭਰਾ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ, ਮ੍ਰਿਤਕ ਦੇ ਸਾਲੇ, ਮ੍ਰਿਤਕ ਦੇ ਸਾਲੇ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੱਸ ਦੇਈਏ ਕਿ ਤਲਵੰਡੀ ਸਾਬੋ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਗੁਰਸੇਵਕ ਸਿੰਘ ਗੱਗੂ ਇੱਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਿਸ ਨੇ ਆਪਣੇ ਇਲਾਜ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਸੀ । ਇਸ ਦੌਰਾਨ ਉਸ ਨੂੰ ਕਰੀਬ 3 ਲੱਖ ਰੁਪਏ ਇਕੱਠੇ ਹੋਏ, ਇਹ ਮਦਦ ਦੇ ਰੁਪਏ ਉਸ ਦੀ ਪਤਨੀ ਦੇ ਖਾਤੇ ’ਚ ਆਏ ਸਨ ਤੇ ਹੁਣ ਗੱਗੂ ਵੱਲੋਂ ਆਪਣੀ ਪਤਨੀ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ,ਜਿਸ ਨੂੰ ਲੈ ਕੇ ਉਸ ਦੀ ਪਤਨੀ ਅਤੇ ਰਿਸ਼ਤੇਦਾਰਾਂ ਵਿੱਚ ਵਿਵਾਦ ਹੋ ਗਿਆ।

ਮ੍ਰਿਤਕ ਦੀ ਪਤਨੀ ਨੇ ਆਪਣੇ ਭਰਾ, ਭਰਾ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਪਹਿਲਾਂ ਆਪਣੇ ਪਤੀ ਦਾ ਕਤਲ ਕਰਵਾਇਆ ਅਤੇ ਫਿਰ ਉਸ ਨੂੰ ਨਹਿਰ ਵਿੱਚ ਸੁੱਟ ਕੇ ਮਾਮਲਾ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਦੀ ਲਾਸ਼ ਕੁਝ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀ। ਭਾਵੇਂ ਕਿ ਉਸ ਸਮੇਂ ਉਸਦੀ ਸ਼ਨਾਖਤ ਨਾ ਹੋ ਸਕੀ, ਪਰ ਬਾਅਦ ਵਿੱਚ ਉਸਦੀ ਸ਼ਨਾਖਤ ਹੋਈ ਅਤੇ ਉਸ ਨੂੰ ਜਦੋਂ ਪਿੰਡ ਲਿਆਂਦਾ ਗਿਆ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਤਲ ਦਾ ਸ਼ੱਕ ਜਾਹਿਰ ਕੀਤਾ ਅਤੇ ਇਸਦੀ ਜਾਂਚ ਤਲਵੰਡੀ ਸਾਬੋ ਪੁਲਿਸ ਨੇ ਸ਼ੁਰੂ ਕਰ ਦਿੱਤੀ।

 ਤਲਵੰਡੀ ਸਾਬੋ ਪੁਲਿਸ ਨੇ ਜਾਂਚ ਦੌਰਾਨ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਪੈਸੇ ਦੇ ਲਾਲਚ ’ਚ ਉਸਦੀ ਪਤਨੀ ਨੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਨੂੰ ਪਹਿਲਾਂ ਘਰ ਤੋਂ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਸ਼ਰਾਬ ਪਿਆ ਕੇ ਨਹਿਰ ਵਿੱਚ ਗਲਾ ਘੁੱਟ ਕੇ ਸੁੱਟ ਦਿੱਤਾ ਅਤੇ ਇਸ ਮਾਮਲੇ ਨੂੰ ਆਤਮਹੱਤਿਆ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਦੀ ਭਾਲ ਜਾਰੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

(For more news apart from wife along with brother and brother-in-law murdered her husband In Bathinda News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement