
ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਵਿਚ ਫਾਂਸੀ ਦਿੱਤੀ ਗਈ ਸੀ।
ਅੰਮ੍ਰਿਤਸਰ : ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਵਿਚ ਫਾਂਸੀ ਦਿੱਤੀ ਗਈ ਸੀ। ਦੱਸ ਦਈਏ ਕਿ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਵਾਲੇ ਲਾਰਡ ਵਿਲੀਅਮ ਵਾਇਲੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮਦਨ ਲਾਲ ਢੀਂਗਰਾ ਨੂੰ ਇਹ ਸਜ਼ਾ ਮਿਲੀ ਸੀ।
Madan Lal Dhingra
ਜਿਸਨੂੰ ਕਿ ਸੀਨਾ ਤਾਣ ਕੇ ਅੰਮ੍ਰਿਤਸਰ ਦੇ ਇਸ 22 ਸਾਲ ਨੌਜਵਾਨ ਨੇ ਖੁਸ਼ੀ ਖੁਸ਼ੀ ਕਬੂਲ ਕੀਤਾ ਸੀ। ਅੱਜ ਅੰਮ੍ਰਿਤਸਰ ਦੇ ਵਿਚ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਜਿਥੇ ਭਾਰਤੀ ਜਨਤਾ ਪਾਰਟੀ ਦੀ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਇਸ ਮੌਕੇ ਸ਼ਹੀਦ ਮਦਨ ਲਾਲ ਢੀਗਰਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੁੱਲ ਭੇਂਟ ਕੀਤੇ।
Madan Lal Dhingraਚਾਵਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੀ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਨੂੰ ਭੁੱਲ ਗਏ। ਦੱਸ ਦਈਏ ਕਿ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਦੀ ਪੈਟਰਨ ਵਿਲੇ ਜੇਲ੍ਹ 'ਚ ਫਾਂਸੀ ਦਿੱਤੀ ਗਈ। ਦੱਸਣਯੋਗ ਹੈ ਕਿ 1940 ਵਿਚ ਸ਼ਹੀਦ ਊਧਮ ਸਿੰਘ ਵੀ ਇਸੇ ਜੇਲ੍ਹ ਵਿੱਚ ਫਾਂਸੀ ਚੜ੍ਹੇ ਸੀ।