
14 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਮਾਮਲੇ 'ਚ ਕੋਟਕਪੂਰਾ ਪ੍ਰਦਰਸ਼ਨ ਦੌਰਾਨ ਹੋਏ ਗੋਲੀਕਾਂਡ ਨੂੰ ਲੈ ਕੇ ਜਿੰਨਾਂ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ
ਕੋਟਕਪੂਰਾ - 14 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਮਾਮਲੇ 'ਚ ਕੋਟਕਪੂਰਾ ਪ੍ਰਦਰਸ਼ਨ ਦੌਰਾਨ ਹੋਏ ਗੋਲੀਕਾਂਡ ਨੂੰ ਲੈ ਕੇ ਜਿੰਨਾਂ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਉਨ੍ਹਾਂ ਨੂੰ ਅੱਜ SIT ਨੇ ਕਲੀਨ ਚਿੱਟ ਦੇ ਦਿੱਤੀ ਹੈ, ਅਦਾਲਤ ਵਿਚ SIT ਨੇ ਤਤਕਾਲੀ SHO ਅਤੇ DSP ਖ਼ਿਲਾਫ਼ ਦਾਇਰ ਚਾਰਜਸ਼ੀਟ ਵਿਚ ਇਸ ਦਾ ਖ਼ੁਲਾਸਾ ਕੀਤਾ ਹੈ,
Bhebal kalan Goli Kand
ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਘਟਨਾ ਵਾਲੇ ਦਿਨ 14 ਅਕਤੂਬਰ 2015 ਵਿਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡੀਆਂਵਾਲਾ,ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਸਤਨਾਮ ਸਿੰਘ ਚੰਦੜ, ਅਵਤਾਰ ਸਿੰਘ, ਗਿਆਨੀ ਕੇਵਲ ਸਿੰਘ,ਦਲੇਰ ਸਿੰਘ, ਹਰਜੀਤ ਸਿੰਘ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ,ਹਰਜੀਤ ਸਿੰਘ,ਗੁਰਪ੍ਰੀਤ,ਗੁਰਸੇਵਕ ਸਮੇਤ ਕੁੱਲ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ
Ranjit Singh Dhadrian Wale
ਕੋਟਕਪੂਰਾ ਗੋਲੀਕਾਂਡ ਵਿਚ 15 ਲੋਕਾਂ ਖ਼ਿਲਾਫ਼ ਇਰਾਦਤਨ ਕਤਲ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ, ਉਸ ਦਿਨ ਕੇਸ ਵਿਚ ਨਾਮਜ਼ਦ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਤੋਂ ਇਲਾਵਾ 8 ਹੋਰ ਲੋਕ ਮੰਦਰ ਸਿੰਘ ਬਰਨਾਲਾ,ਰਛਪਾਲ ਸਿੰਘ,ਬਲਪ੍ਰੀਤ ਸਿੰਘ ਮੋਗਾ, ਬਲਕਾਰ ਸਿੰਘ ਬਠਿੰਡਾ, ਬੱਗਾ ਸਿੰਘ ਮਾਨਸਾ, ਜਗਰੂਪ ਸਿੰਘ,ਬੇਅੰਤ ਸਿੰਘ ਕੋਟਕਪੂਰਾ, ਹਰਵਿੰਦਰ ਸਿੰਘ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Vijay partap singh
ਗੋਲੀਕਾਂਡ ਘਟਨਾ ਦੀ ਪੜਤਾਲ ਕਰ ਰਹੀ SIT ਨੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਿਚ ਕੇਸ ਦੇ ਸ਼ਿਕਾਇਤਕਰਤਾ ਅਤੇ ਤਤਕਾਲੀ SHO ਗੁਰਪ੍ਰੀਤ ਸਿੰਘ ਪੰਧੇਰ, DSP ਬਲਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ,ਅਦਾਲਤ ਵਿੱਚ ਇੰਨਾ ਦੋਵਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ,SIT ਵੱਲੋਂ ਦਾਇਰ ਚਾਰਜਸ਼ੀਟ ਘਟਨਾ ਵਾਲੇ ਦਿਨ ਨਾਮਜ਼ਦ ਸਿੱਖ ਪ੍ਰਚਾਰਕਾਂ ਅਤੇ ਸਿੱਖ ਜਥੇਬੰਦੀਆਂ ਸਮੇਤ ਗਿਰਫ਼ਤਾਰ ਕੀਤੇ ਗਏ 23 ਲੋਕਾਂ ਨੂੰ ਬੇਗੁਨਾਹ ਕਰਾਰ ਦਿੱਤਾ ਹੈ।